ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ
ਰੂਪਾ ਵਹਿੜੇ ਵਿਚ ਬੈਠੀ ਧੁੱਪ ਸੇਕ ਰਹੀ ਸੀ ,ਤੇ ਨਾਲੇ ਕਿਸੇ ਡੂੰਗੇ ਖਿਆਲਾਂ ਵਿਚ ਗੁਆਚੀ ਤੇ ਅੱਖਾਂ ਵਿਚ ਆਏ ਅੱਥਰੂਆਂ ਨੂੰ ਅਪਣੇ ਲੰਬੇ ਤੇ ਕਾਲੇ ਵਾਲਾਂ ,ਜਿਹੜੇ ਵਕਤ ਦੇ ਨਾਲ ਅਪਣੀ ਉਮਰ ਦੱਸ ਰਹੇ ਸਨ,ਉਹਨਾਂ ਵਿਚ ਛੁੱਪਾ ਰਹੀ ਸੀ । ਉਸ ਨੂੰ ਪਤਾ ਹੀ ਨਹੀ ਲੱਗਾ ਜੋਗਿੰਦਰ ਕਦੋ ਦਾ ਉਸ ਦੇ ਕੋਲ ਖਲੋਤਾ ਉਸ ਨੂੰ ਰੋਂਦੇ ਤੇ ਹੋਲੀ ਹੋਲੀ ਇਹ ਕਹਿੰਦੇ ਸੁਣ ਰਿਹਾ ਸੀ ਰੱਬਾ ਇਹਨਾਂ ਭੈਣਾ ਨੂੰ ਵੀ ਇਕ ਵੀਰ ਦਈ, ਤੇਰੇ ਘਰ ਤਾਂ ਕਿਸੇ ਚੀਜ਼ ਦੀ ਕਮੀ ਨਹੀ ।ਜੋਗਿੰਦਰ ਨੂੰ ਇਹ ਤਾਂ ਪਤਾ ਲੱਗ ਹੀ ਗਿਆ ਸੀ, ਇਹ ਕਿਹੜੇ ਵੈਣਾਂ ਵਿਚ ਪਈ ਏ ਪਰ ਰੂਪਾ ਨੂੰ ਪਤਾ ਨਾ ਲਗੇ ਉਹ ਉਸ ਦੀ ਕੋਈ ਗੱਲ ਜਾਂ ਉਦਾਸੀ ਨੂੰ ਬੜੀ ਨਜ਼ਦੀਕੀ ਤੋ ਵੇਖ ਜਾਂ ਸੁਣ ਰਿਹਾ ਸੀ , ਉਹ ਸਮਝੇ ਕੇ ਉਹ ਹੁਣੇ ਹੁਣੇ ਹੀ ਆਇਆ ਹੈ , ਤੇ ਬਹੁਤ ਹੀ ਖੁੱਸ਼ ਹੈ ।ਹਾਏ ਰੂਪਾ, ਕਹਿ ਆਵਾਜ਼ ਲਗਾਈ ਤਾਂ ਅਬੜਵਾਈ ਉਸ ਨੇ ਵੀ ਇਹੀ ਸ਼ੋਅ ਕੀਤਾ ਕਿ ਉਹ ਬੜੀ ਖੁੱਸ਼ ਤੇ ਕੋਈ ਗੀਤ ਗੁਨ-ਗੁਨਾ ਰਹੀ ਸੀ ।