ਪੈ ਗਈ ਫਿੱਟਕ ਜਮਾਨੇ ਨੂੰ (ਕਵਿਤਾ)

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ
ਪੈ ਗਈ ਫਿੱਟਕ ਜ਼ਮਾਨੇ ਨੂੰ ,ਵਕਤ ਦੀ ਕਿਸਮਤ ਫੁੱਟ ਗਈ ਏ
ਵੇਖ ਧਰਮਂੋ ਬੰਤੋਂ ,ਸੰਤੋ, ਕੰਤੋਂ ਕਿਵੇਂ ਵਿਚ ਚੁਰਾਹੇ ਲੁੱਟ ਗਈ ਏ।
ਸਿਰ ਨਾ ਚੁੰਨੀ ਗੁੱਤ ਵੀ ਮੁੰਨੀ , ਵੇਖੋ ਕੈਸੀ ਪਰਲੋ ਆਈ ਏ
ਸ਼ਰਮ ਹਯ੍ਹਾ ਇੱਜ਼ਤ ਡਰਨ੍ਹਾ ਖਵ੍ਹਰੇ ਕਿਹੜੀ ਦੁਨੀਆਂ ਟੁਰ ਗਈ ਏ।
ਪੈਸਾ ਬਹੁਤ ਕਮਾਇਆ ਲੋਕੋ , ਮੇਹਨਤਾਂ ਕਰਦੇ ਹੀ ਟੁੱਟ ਗਏ ਹਾਂ
ਅੱਜ ਬਣ ਜੋ ਹਾਲਤ ਸਾਡੀ ਵੇਖੋ ਅਸੀ ਤਾਂ ਜਿਊਂਦੇ ਮੁੱਕ ਗਏ ਹਾਂ।
ਧਰਮੋਂ ਆਖੇ ਗਰੀਬ ਕੁੜੀ ਮੈਂ ਪਿੰਡ ਦੀ ਪੈਰਿਸ ਵਿਆਹ ਲਿਆਈ
ਚੁੰਨੀ ਸਿਰ ਤੇ ਜੁਬਾਨ ਨਾ ਮੂੰਹ ਵਿਚ ਜੀ ਜੀ ਕਰਦੀ ਮੌਰਨੀ ਆਈ।
ਲਾਲਾ ਬੇਬੇ ਕਹਿੰਦੀ ਨੂੰ ਫੋਨ ਤੱਕ ਨਾ ਇੰਡਿਆ ਵੇਖੋ ਕਰਨਾ ਆਵੇ
ਹੁਣ ਬੇਬੇ ਚਾਹ ਟੇਬਲ ਤੇ ਮੰਗੇ ਉਹ ਕਿਵੇਂ ਬਾਹਰ ਨੂੰ ਭੱਜਦੀ ਜਾਵੇ।
ਧਰਮੋਂ ਵਾਜ਼ਾ ਮਾਰਦੀ ਆਖੇ ਕਿਧਰ ਟੁਰ ਗਈ ਏ ਨੀ ਕੁੜੀਏ
ਆਖੇ ਬਾਹਰ ਬੈਠੀ ਹਾਂ ਕਿਆ ਤੈਨੂੰ ਸਮਝ ਨਾ ਆਵੇ ਬੁੜੀਏ ।
ਨੀ ਵੇਹੜੇ ਬਰਫ ਹੈ ਪੈਂਦੀ ਠੰਡ ਲੱਗ ਜਾਊ ਕੁੜੀਏ ਭੱਜੀ
ਬੇਬੇ ਟੁਆਇਲਟ ਵਿਚ ਹਾਂ ਬੈਠੀ ਅੰਦਰੋ ਸ਼ੇਰਨੀ ਵਾਗੋਂ ਗੱਜੀ।
ਮਹੀਨੇ ਦੋ ਵਿਚ ਹਵ੍ਹਾ ਲੱਗ ਗਈ ਜੋ ਗੋਹਾ ਥੱਪਦੀ ਸੀ ਆਈ
ਪੇਪਰ ਹੱਥ ਫਰਾਂਸ ਦੇ ਮੇਰੇ ਮੈਂ ਹੁਣ ਫਰਂੈਚ ਦੀ ਕਰਾ ਪੜ੍ਹਾਈ।
ਨਾ ਸਿਰ ਤੇ ਚੁੰਨੀ ਗੁੱਤ ਵੀ ਮੁੰਨੀ ਸੂਟ ਵਿਚ ਟਰੰਕ ਦੇ ਪਾਏ
ਹਾਏ ਵੇ ਰੱਬਾ ਇਸ ਕੁੜੀ ਨੇ ਸਾਨੂੰ ਕਿਹੜੇ ਦਿਨ ਵਿਖਾਏ ।
ਉੱਚੀ ਉੱਚੀ ਬੋਲੇ ਕਹਿੰਦੀ ਸੂਟ ਹੋ ਗਏ ਮੇਰੇ ਸਾਰੇ ਤੰਗ
ਮਿੱਡੀ ਪਾਈ ਏ ਵੇਖ ਕੇ ਕਹਿੰਦੀ ਕੁੜੀਏ ਹੋ ਗਈ ਨੰਗ।
ਚੁੱਪ ਕਰ ਬੁੜੀਏ ਬਹੁਤ ਬੋਲਦੀ ਪਾੜ ਦਉਂਗੀ ਸਿਰ ਤੇਰਾ
ਬੁੜ ਬੁੜ ਕਰਦੀ ਭੋਂਕੀ ਜਾਂਦੀ ਖਾਹ ਗਈ ਏ ਸਿਰ ਮੇਰਾ।
ਮੁੰਡਾ ਵਿਚ ਖਲੌਤਾ ਬੂਹੇ ਸੁਣ ਲਾਲ ਪੀਲਾ ਸੀ ਹੋਇਆ
ਜਿਊਂਦੇ ਮੇਰੇ ਮਾਪੇ ਮਰ ਗਏ ਮੈਂ ਵੀ ਵੇਖੋ ਮੋਇਆ ।
ਕੀ ਲਿਆਈਏ ਕੁੜੀ ਇੰਡਿਆਂ ਤੋਂ ਪਹਿਲੇ ਭੋਲੀਆਂ ਲੱਗਣ
ਭਾਵੇਂ ਅਨਪ੍ਹੜ ਭਾਵੇਂ ਲਿੱਖੀ ਪੜ੍ਹੀ ਸੱਭ ਇਕੋ ਹੀ ਰਸਤੇ ਭੱਜਣ।
ਮਾਂ ਦੇ ਗੱਲ ਮੁੰਡਾ ਰੋਇਆ ਬਾਪੂ ਤਲਾਕ ਇਹਦੇ ਤੋਂ ਲੈ ਦੋ
ਰਹਿਣਾ ਨਹੀ ਨਾਲ ਇਹਦੇ ਮੈਂ ਏਤੋ ਮੇਰਾ ਪਿੱਛਾ ਛੁਡਾ ਦੋ ।
‘ਕੁਲਵੰਤ ਵੀ ਫੱਸੀ ਇਵੇਂ ਵਿਚਾਰੀ ਦਿੱਲ ਦੀਆਂ ਗੱਲਾਂ ਦੱਸੇ
ਮਾਪਿਆ ਦੇ ਪੁੱਤ ਬੇਸ਼ੱਕ ਚੰਗੇ ਉਹ ਵੀ ਰੋਵੇ ਤੇ ਕਦੀ ਹੱਸੇ ।