ਵਿਦਕਰਾ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਸੰਤ ਫਕੀਰ ਮਹਾਂਰਿਸ਼ੀ ਨਾ ਰੱਖਦੇ ਜਾਤਾਂ ਵਿਚ ਭੇਦ ਏ
ਬੇੜੀ ਲਾਉਣ ਉਹ ਕੰਢੇ ਡੋਬਣ ਲਈ ਨਾ ਕਰਦੇ ਛੇਦ ਏ ।
ਸੰਤ ਫਕੀਰ ਮਹਾਂਰਿਸ਼ੀ ……………………….
ਬੰਦਿਆ ਭੇਖ ਦਿਖਾਵਾ ਛੱਡਦੇ,ਕਿਉਂ ਦੁਨੀਆਂ ਤੋਂ ਡਰਦਾ ਏ
ਸੱਚ ਦਾ ਪੱਲਾ ਛੱਡ ਕੇ ਕਿਉਂ ਪਾਪਾ ਦਾ ਪਾਣੀ ਭਰਦਾ ਏ ।
ਮੱਤਲਬ ਦੇ ਬੰਦੇ ਨੇ ਸਾਰੇ ਕਿਉਂ ਬੈਠਾ ਆਸ ਲਾਈ ਇੰਨ੍ਹਾਂ ਤੇ
ਔਖਾ ਹੋਣਾ ਦੋ ਘੜੀ ਰੱਖਣਾ ਵਾਰੇ ਬੰਦਿਆਂ ਜਾਨ ਜਿੰਨ੍ਹਾਂ ਤੇ।
ਨੀਵੀਆਂ ਕਰਕੇ ਰਂੋਏਗਾ ਅੱਖੀਆਂ ਨਹੂੰਆਂ ਨਾਲ ਮਿੱਟੀ ਖਰੇਦ ਏ
ਸੰਤ ਫਕੀਰ ਮਹਾਂਰਿਸ਼ੀ……………………
ਅੱਜ ਜਵਾਨੀ ਆਕੜ ਆਕੜ ਵਿਚ ਹੰਕਾਰ ਦੇ ਚਲਦਾ ਏ
ਠੱਗੀਆਂ ਬੱਚੀਆਂ ਸ਼ੋਹਰਤਾਂ ਝੂਠੀਆਂ ਵੇਖ ਕਿਵੇਂ ਤੂੰ ਪੱਲਦਾ ਏ
ਸੱਚ ਹੱਕ ਦਾ ਸਾਥ ਨਾਣ ਦੇਵੇਂ ਅਪਣੀ ਝੂੱਠੀ ਗੱਲ ਮਨਾਉਂਦਾ ਏ
ਅੰਦਰੋ ਭਰਿਆਂ ਨਾਲ ਪਖੰਡਾਂ ਉਤੋਂ ਗੀਤ ਪ੍ਰੱਭੂ ਦੇ ਕਿਵੇਂ ਗਾਦਾਂ ਏ
ਬਣਿਆਂ ਫਿਰਦਾ ਰੱਬ ਕਿਵੇਂ ਤੂੰ ਦੱਸ ਉਹਦਾ ਤੇਰਾ ਕੀ ਮੇਚ ਏ
ਸੰਤ ਫਕੀਰ ਮਹਾਂਰਿਸ਼ੀ…………………
ਸੱਚ ਵਿਚਾਰਾ ਚੁੱਪ ਕਰ ਬੈਠਾ ਝੂੱਠ ਛੱਤ ਚੜ੍ਹ ਰੋਲਾ ਪਾਂਦਾ ਏ
ਅੰਨਾ ਬੌਲਾ ਝੂੱਠ ਪਿਆ ਹੋਇਆ ਗੱਲਾਂ ਨਾਲ ਸੱਚ ਦਬਾਂਦਾ ਏ
ਸੱਚ ਦੀ ਜੈ ਜੈ ਕਾਰ ਹੋਵਣੀ ਕੁਲਵੰਤ ਝੂੱਠ ਨੇ ਫਾਂਸੀ ਚੜ੍ਹਨਾ ਏ
ਧੀਆਂ ਪੁੱਤਰ ਨਾ ਸਾਥੀ ਬਨਣੇ ਹੱਥ ਰੱਬ ਨੇ ਆਖਿਰ ਫੜ੍ਹਨਾ ਏ
ਗੀਤਾਂ ਗੰ੍ਰਥਿ ਕੁਰਾਨ ਰਮਾਇਣ ਗੀਤਾ ਵਿਚ ਨਾ ਕੋਈ ਭੇਦ ਏ
ਸੰਤ ਫਕੀਰ ਮਹਾਰਿਸ਼ੀ……………
ਸੰਤ ਫਕੀਰ ਮਹਾਰਿਸ਼ੀ ਨਾ ਰੱਖਦੇ ਜਾਤਾਂ ਵਿਚ ਭੇਦ ਏ
ਬੇੜੀ ਲਾਉਣ ਉਹ ਕੰਢੇ ਡੋਬਣ ਲਈ ਨਾ ਕਰਦੇ ਛੇਦ ਏ