ਮੇਰੇ ਵਤਨ ਦੀ ਮਿੱਟੀ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਜਦ 12 ਸਾਲਾਂ ਬਾਅਦ ਪੱਕਾ ਹੋ ਕੇ ਪ੍ਰਦੇਸੀ ਪੁੱਤਰ ਮਾਂ ਨੂੰ ਮਿਲਣ ਦੀਆਂ ਤਿਆਰੀਆਂ ਵਿਚ ਸੀ ਤਾਂ ਮੌਤ ਨੇ ਆਣ ਬੂਹੇ ਦਸਤੱਕ ਕੀਤੀ ,ਮਾਂ ਦੀ ਝੋਲੀ ਵਿਚ ਖੁੱਸ਼ੀਆਂ ਦੀ ਥਾਂ ਰੋਣੇ ਪਾ ਕੇ ਡੱਬੇ ਵਿਚ ਬੰਦ ਪਈ ਲਾਸ਼ ਕਿਵੇਂ ਹਾੜੇ ਕਰਦੀ ਹੈ ।
ਮੇਰੇ ਵਤਨ ਦੀ ਮਿੱਟੀ (ਗ਼ਜ਼ਲ)
ਮਾਂ ਨੇ ਦਿੱਲ ਤੇ ਪੱਥਰ ਰੱਖ ਪੁੱਤਰ ਪ੍ਰਦੇਸ ਨੂੰ ਘੱਲਿਆ
ਕੀ ਪਤਾ ਅੱਜ ਮਾਂ ਦਾ ਲਾਡੂ ਰੋਂਦੀ ਨੂੰ ਛੱਡ ਚੱਲਿਆ ।


ਮੇਰੀ ਮਿੱਟੀ ਨੂੰ ਮੇਰੇ ਵਤਨ ਦੀ ਮਿੱਟੀ ਦੇ ਕੋਲ ਭੇਜ ਦਿਓ
ਮਾਂ ਨੂੰ ਹੋ ਜਾਊ ਹੌਸਲਾ ਮੇਰੀ ਅਰਥੀ ਕੰਧਾ ਜਰੂਰ ਦਿਓ ।
ਸੁਣਿਓ ਮੇਰੇ ਦੋਸਤੋ ਮੇਰੀ ਮਿੱਟੀ ਦੀ ਆਖਰੀ ਇਹ ਪੁਕਾਰ
ਮਿੱਟੀ ਮੇਰੀ ਮੇਰੇ ਵਤਨ ਦੀ ਮਿੱਟੀ ਨਾਲ ਮਿਲਾਇਓ ਯਾਰ।
ਬੇਬੱਸ ਨਿਡਾਲ ਬਕਸੇ ਵਿਚ ਬੰਦ ਹੋ ਵਤਨ ਨੂੰ ਚੱਲਿਆ ਯਾਰੋ
ਆਖਰੀ ਵਾਰੀ ਵੇਖ ਲਵੇ ਤੱਸਲੀ ਮਾਂ ਦੇ ਦਿੱਲ ਨੂੰ ਹੋ ਜਾਵੇ ਯਾਰੋ।
ਵੀਰੇ ਭੈਣਾਂ ਤਾਏ ਚਾਚੇ ਬਾਪੂ ਰਿਸ਼ਤੇਦਾਰਾਂ ਨੂੰ ਤਰਾਉਂਸ ਵੀ ਦੇਣਾ
ਚੱਲੀ ਨਾ ਕੋਈ ਪੇਸ਼ ਰੱਬ ਅੱਗੇ ਗੱਲ ਲਗਾ ਮਾਂ ਭੈਣਾਂ ਨੂੰ ਕਹਿਣਾ।
ਲੌੜ ਜਿੰਨ੍ਹਾਂ ਦੀ ਕਦੀ ਨਾ ਭਾਸੀ ਤਰਲੇ ਪਾ ਚੁੱਕੋ ਕਹਿ ਰਿਹਾ ਹਾਂ
ਬੋਲਿਆ ਕਰਿਓ ਮੁਆਫ ਮੇਰਾ ਹੱਥ ਜੌੜ ਵਿਧਾਇਗੀ ਲੈ ਰਿਹਾ ਹਾਂ।
‘ਕੁਲਵੰਤ’ ਧੀ ਪੰਜਾਬ ਦੀ ਏ ਮੇਰੀ ਮਿੱਟੀ ਨੂੰ ਪੰਜਾਬ ਭਿੱਜਵਾ ਦਿਤਾ
ਦੌੜ ਭੱਜ ਕਰ ਮਿੱਤਰਾਂ ਨੇ ਵਤਨ ਦੀ ਮਿੱਟੀ ਨਾਲ ਮੈਨੂੰ ਮਿਲਾ ਦਿਤਾ ।