ਸ਼ੀ ਇਜ਼ ਡੇਡ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਰੂਪਾ ਵਹਿੜੇ ਵਿਚ ਬੈਠੀ ਧੁੱਪ ਸੇਕ ਰਹੀ ਸੀ ,ਤੇ ਨਾਲੇ ਕਿਸੇ ਡੂੰਗੇ ਖਿਆਲਾਂ ਵਿਚ ਗੁਆਚੀ ਤੇ ਅੱਖਾਂ ਵਿਚ ਆਏ ਅੱਥਰੂਆਂ ਨੂੰ ਅਪਣੇ ਲੰਬੇ ਤੇ ਕਾਲੇ ਵਾਲਾਂ ,ਜਿਹੜੇ ਵਕਤ ਦੇ ਨਾਲ ਅਪਣੀ ਉਮਰ ਦੱਸ ਰਹੇ ਸਨ,ਉਹਨਾਂ ਵਿਚ ਛੁੱਪਾ ਰਹੀ ਸੀ । ਉਸ ਨੂੰ ਪਤਾ ਹੀ ਨਹੀ ਲੱਗਾ ਜੋਗਿੰਦਰ ਕਦੋ ਦਾ ਉਸ ਦੇ ਕੋਲ ਖਲੋਤਾ ਉਸ ਨੂੰ ਰੋਂਦੇ ਤੇ ਹੋਲੀ ਹੋਲੀ ਇਹ ਕਹਿੰਦੇ ਸੁਣ ਰਿਹਾ ਸੀ ਰੱਬਾ ਇਹਨਾਂ ਭੈਣਾ ਨੂੰ ਵੀ ਇਕ ਵੀਰ ਦਈ, ਤੇਰੇ ਘਰ ਤਾਂ ਕਿਸੇ ਚੀਜ਼ ਦੀ ਕਮੀ ਨਹੀ ।ਜੋਗਿੰਦਰ ਨੂੰ ਇਹ ਤਾਂ ਪਤਾ ਲੱਗ ਹੀ ਗਿਆ ਸੀ, ਇਹ ਕਿਹੜੇ ਵੈਣਾਂ ਵਿਚ ਪਈ ਏ ਪਰ ਰੂਪਾ ਨੂੰ ਪਤਾ ਨਾ ਲਗੇ ਉਹ ਉਸ ਦੀ ਕੋਈ ਗੱਲ ਜਾਂ ਉਦਾਸੀ ਨੂੰ ਬੜੀ ਨਜ਼ਦੀਕੀ ਤੋ ਵੇਖ ਜਾਂ ਸੁਣ ਰਿਹਾ ਸੀ , ਉਹ ਸਮਝੇ ਕੇ ਉਹ ਹੁਣੇ ਹੁਣੇ ਹੀ ਆਇਆ ਹੈ , ਤੇ ਬਹੁਤ ਹੀ ਖੁੱਸ਼ ਹੈ ।ਹਾਏ ਰੂਪਾ, ਕਹਿ ਆਵਾਜ਼ ਲਗਾਈ ਤਾਂ ਅਬੜਵਾਈ ਉਸ ਨੇ ਵੀ ਇਹੀ ਸ਼ੋਅ ਕੀਤਾ ਕਿ ਉਹ ਬੜੀ ਖੁੱਸ਼ ਤੇ ਕੋਈ ਗੀਤ ਗੁਨ-ਗੁਨਾ ਰਹੀ ਸੀ ।

ਤੁਸੀ ਕਦੋ ਆਏ? ਜਦੋ ਸਰਕਾਰ ਨੇ ਵੇਖਿਆ ਕਹਿ ਜੋਗਿੰਦਰ ਨੇ ਵੀ ਗੱਲ ਪਲਟਣ ਦੀ ਕੋਸ਼ਿਸ਼ ਕੀਤੀ । ਰੂਪਾ ਨੇ ਅਵਾਜ਼ ਲਗਾਈ ਬਹਾਦਰ ਸਾਬ ਲਾਈ ਏਕ ਗਿਲਾਸ ਪਾਣੀ ਲਏਰੇ ਆਇਜਾ ਇਹ ਨਿਪਾਲੀ ਵਿਚ ਬੋਲ ਰਹੀ ਸੀ (ਸਾਬ ਵਾਸਤੇ ਇਕ ਗਿਲਾਸ ਪਾਣੀ ਲੈ ਕੇ ਆ) ਜੀ ਹਜੂਰ ਕਹਿ ਕਾਂਸ਼ੇ ਨੇ ਅੰਦਰੋ ਹੀ ਅਵਾਜ਼ ਲਗਾਈ ।ਇਹ ਨਿੱਕਾ ਜਿਹਾ ਬੱਚਾ ਰੂਪਾ ਨੇ ਪਾਲਿਆ ਸੀ ਜਿਸ ਦਾ ਮਾਂ ਬਾਪ ਐਕਸੀਡੈਂਟ ਵਿਚ ਮਾਰਿਆ ਗਿਆ ਸੀ ਤੇ ਇਸ ਦੀ ਥੌੜੀ ਜਿਹੀ ਪਹਾੜ ਤੇ ਜੋ ਜ਼ਮੀਨ ਸੀ ਚਾਚਿਆਂ ਤੇ ਵੱਡੇ ਭੈਣ ਭਰਾਂਵਾਂ ਨੇ ਲੈ ਲਈ ਸੀ ਤੇ ਇਹ ਵਿਚਾਰਾ ਲੋਕਾਂ ਦੇ ਘਰ ਬਰਤਨ ਹੀ ਸਾਫ ਕਰਦਾ ਰਹਿ ਗਿਆ ਰੂਪਾ ਦੇ ਮਾਂ ਬਾਪ ਜੋ ਪਹਾੜ ਤੇ ਰਹਿੰਦੇ ਸਨ , ਉਹਨਾਂ ਇਸ ਨੂੰ ਅਪਣੇ ਘਰ ਰੱਖ ਲਿਆ ਹੁਣ ਰੂਪਾ ਇਸ ਨੂੰ ਸ਼ਹਿਰ ਵਿਚ ਲੈ ਆਈ ਸੀ ਤੇ ਬੱਚਿਆਂ ਵਾਂਗ ਇਸ ਨੂੰ ਪਿਆਰ ਕਰਦੇ ਸਨ ਕਹਿੰਦੇ ਹਨ ‘ਖਾਈ ਭਲੀ ਕਿ ਮਾਈ ਭਲੀ’ ਇਹ ਬੱਚਾ ਵੀ ਬੜਾ ਈਮਾਨਦਾਰ ਤੇ ਸਿਆਣਾ ਸੀ ।ਕੀ ਗੱਲ ਕਿਤੇ ਗਹਿਰੀ ਸੋਚ ਵਿਚ ਪੈ ਗਈ , ਬਹਾਦਰ ਚਾਹ ਲੈ ਆਇਆ ਹੈ ਤੇ ਤੈਨੂੰ ਕੁਝ ਪੁੱਛ ਵੀ ਰਿਹਾ ਹੈ, ਤੁੰ ਕਿਥੇ ਗੁਆਚੀ ਪਈ ਏ ਕਹਿ ਜੋਗਿੰਦਰ ਨੇ ਚਾਹ ਦਾ ਕੱਪ ਕਾਂਸ਼ੇ ਦੀ ਲਿਆਉਂਦੀ ਟਰੇ ਵਿਚੋ ਚੁਕਿਆ । ਹਾਏ ਮੈਂ ਵੀ ਕਿਹੜੇ ਵਹਿਣਾ ਵਿਚ ਵਹੀ ਜਾਂਦੀ ਹਾਂ ?ਤੇ ਝੱਟ ਜੋਗਿੰਦਰ ਨੇ ਗੱਲ ਫ੍ਹੜ ਲਈ ਮੈਨੂੰ ਪਤਾ ਹੈ ਜਿਹੜੇ ਵਹਿਣਾ ਵਿਚ ਤੂੰ ਗੁਆਚੀ ਏ, ਕਿੰਨੀ ਵਾਰੀ ਕਿਹਾ ਰੱਬ ਤੇ ਭਰੋਸਾ ਰੱਖ, ਉਹਦੇ ਘਰ ਦੇਰ ਹੈ ਅੰਦੇਰ ਨਹੀ ਬਹੁਤਾ ਸੋਚੀ ਦਾ ਨਹੀ , ਰੱਬ ਨਾਲ ਮੱਥਾ ਨਹੀ ਲਾਈਦਾ ਉਸ ਨੇ ਅਪਣੀ ਹੀ ਮਰਜੀ ਕਰਨੀ ਹੁੰਦੀ ਹੈ ਜੋ ਕਰੇਗਾ ਭਲੀ ਹੀ ਕਰੇਗਾ । ਦੀਪੇ ਮਿਸਤਰੀ ਨੂੰ ਬੁਲਾਇਆ ਏ ਕੀ ਆਇਆ ਸੀ ? ਨਹੀ ਆਉਣ ਵਾਲਾ ਏ , ਤੁਹਾਨੂੰ ਕਿਵੇਂ ਪਤਾ ਰੂਪਾ ਨੇ ਜਲਦੀ ਨਾਲ ਪੁਛਿਆ। ਮੈਨੂੰ ਜਲਜਲਾ ਸਿਨੇਮਾ ਘਰ ਦੇ ਕੋਲ ਮਿਲਿਆ ਕਹਿ ਰਿਹਾ ਸੀ ਦੀਦੀ ਨੇ ਬੁਲਾਇਆ ਏ, ਕੀ ਕੋਈ ਹੋਰ ਕੁਝ ਬਨਾਉਣ ਦਾ ਇਰਾਦਾ ਹੈ ਅੱਗੇ ਹੀ ਏਨਾ ਵੱਡਾ ਘਰ ਏ ,ਨਹੀ ਨਹੀ ਵਿਚੇ ਹੀ ਰੂਪਾ ਬੋਲ ਪਈ ਜਿਹੜਾ ਕੋਠੀ ਦੇ ਬਾਹਰ ਮੱਥੇ ਤੇ ਰਾਮ ਤੇ ਸ਼ਾਮ ਲਿਖਿਆ ਏ ਮੈਂ ਕਹਿੰਦੀ ਹਾਂ ਉਹ ਮਿਟਾ ਦਈਏ ਸ਼ਾਇਦ ਕਿਤੇ ਰੱਬ ਬੋੜ ਪਏ ।ਉਦੋ ਲਿਖਾਉਣ ਲਈ ਜਿੱਦ ਪੈ ਗਈ ਸੀ ਤੇ ਹੁਣ ਮਿਟਾਉਣ ਲਈ ਤੇਰੀ ਮਰਜ਼ੀ ਮੈਡਮ ਜੀ ਜਿਵੇਂ ਚੰਗਾ ਲੱਗਦਾ ਕਰੋ ਜੀ ਅਸੀ ਤਾਂ ਮੈਡਮ ਦੇ ਜੈਸ ਬੋਸ ਹਾਂ ਬਈ ਨਾਲੇ ਜਨਾਨੀਆਂ ਦਾ ਰਾਜ ਏ ਕਹਿ ਗੱਲ ਹਾਸੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜੋਗਿੰਦਰ ਨੇ।ਰੂਪਾ ਨੇ ਝੂਠਾ ਜਿਹਾ ਹਾਸਾ ਹੱਸ ਚਾਹ ਦਾ ਕੱਪ ਫ੍ਹੜ ਪੀਣ ਲੱਗੀ ਸੀ ਕੇ ਮਿਸਤਰੀ ਦੀਪਾ ਵੀ ਆ ਗਿਆ, ਹੁਣ ਚਾਹ ਤਾਂ ਜਿਵੇਂ ਜ਼ਹਿਰ ਦੇ ਘੁੱਟ ਭਰ ਰਹੀ ਲੱਗ ਰਿਹਾ ਸੀ । ਚਲੋ ਤੁਸੀ ਕਰੋ ਗੱਲ ਮੈਂ ਕਪੜੇ ਚੈਂਜ ਕਰ ਆਵਾਂ ਕਹਿ ਜੋਗਿੰਦਰ ਵੀ ਜਿਵੇਂ ਬਾਜੀ ਹਾਰ ਚੁੱਕਾ ਸੀ ਅਪਣੇ ਕਮਰੇ ਵਲ ਚਲਾ ਗਿਆ ,ਉਪਰੋ ਭਾਵੇਂ ਹੱਸਦਾ ਸੀ ਪਰ ਵਿਚੋ ਰੂਪਾ ਨੂੰ ਵੇਖ ਬਹੁਤ ਹੀ ਦੁੱਖੀ ਤੇ ਉਦਾਸ ਹੁੰਦਾ ਸੀ ।ਬੈਂਕ ਵਿਚ ਮੈਨੇਜਰ ਦੀ ਕੁਰਸੀ ਤੇ ਬੈਠਾ ਜੋਗਿੰਦਰ ਮਾਂ ਬਾਪ ਦਾ ਇਕਲੋਤਾ ਪੁੱਤਰ ਪੈਲੀ ਬੰਨਾ ਵੀ ਬਹੁਤ ਸੀ ਪਰ ਇਕੋ ਹੀ ਘਾਟ ਪੁੱਤਰ ਦੀ ,ਸੋਚਦੇ ਨੇ ਅੰਦਰੋ ਅੰਦਰ ਬੀਮਾਰੀ ਲਾ ਲਈ ਸੀ । ਰੂਪਾ ਨੂੰ ਸਤੱਵਾਂ ਅੱਠਵਾਂ ਮਹੀਨਾ ਫਿਰ ਲੱਗਾ ਸੀ। ਪੁੱਤਰ ਦੀ ਆਸ ਲਾਈ ਨੇ ਇਹਨਾਂ ਸੁੰਦਰ ਤੇ ਸਿਆਣੀਆ ਸੱਤ ਦੀਆਂ ਨੂੰ ਜਨਮ ਦੇ ਦਿਤਾ ਸੀ ।ਦੀਪ ਮਿਸਤਰੀ ਜੀ ਇਹ ਨਾਮ ਹਟਾ ਦਿਓ ਤੇ ਇਥੇ ਕੋਈ ਫੁੱਲ ਬੂਟਾ ਬਣਾ ਦਿਓ ਬੜੀ ਹਿੰਮਤ ਤੇ ਦਿਲ ਨਾਲ ਅੱਜ ਰੂਪਾ ਉਸੇ ਮਿਸਤਰੀ ਦੇ ਪੁੱਤਰ ਨੂੰ ਕਹਿ ਰਹੀ ਸੀ, ਜਿਸ ਦੇ ਪਿਓ ਕੋਲੋ ਇਸ ਨੇ ਇਹ ਰਾਮ ਤੇ ਸ਼ਾਮ ਦੋ ਪੁੱਤਰ ਹੋਣ ਗੇ ਤਾਂ ਨਾਮ ਰੱਖਾਂਗੇ, ਪੁੱਤਰ ਹੱਥੋ ਮਿਟਾਉਣ ਲਈ ਕਹਿ ਰਹੀ ਸੀ।

 
ਉਧਰੋ ਜੋਗਿੰਦਰ ਦੇ ਚਾਚੇ ਦੀ ਕੁੜੀ ਇੰਦੂ ਦੌੜਦੀ ਆਈ ਕਹਿੰਦੀ ਵੀਰੇ ਚਿੰਟੂ ਨੂੰ ਡਾਕਟਰਾਂ ਦੀ ਰਿਪੋਰਟ ਨੇ ਕੋਈ ਸਿਰ ਵਿਚ ਬੀਮਾਰੀ ਦੱਸੀ ਏ ।ਚਿੰਟੂ, ਜੋਗਿੰਦਰ ਦੀ ਭੈਣ ਦਾ ਦਿਓਰ ਹੈ, ਭੈਣ ਦਾ ਕੋਈ ਬੱਚਾ ਨਹੀ ਸੀ ਇਸ ਛੋਟੇ ਦਿਓਰ ਨੂੰ ਬੱਚਿਆਂ ਵਾਂਗ ਪਾਲਿਆ ਪੋਸਿਆ ਤੇ ਵੱਡਾ ਕਰਕੇ ਹੁਣ ਵਿਆਹ ਦੀਆ ਤਿਆਰੀਆਂ ਵਿਚ ਸਨ । ਜਦੋ ਪਿਛਲੇ ਮਹੀਨੇ ਉਹ ਪਟਨਾ ਸ਼ਹਿਰ ਘੁੰਮਣ ਤੇ ਨਾਲੇ ਕੋਈ ਵਰੀਆਂ ਵਗੈਰਾ ਵੀ ਉਥੋ ਲੈ ਆਂਵਾਗੇ ਗਏ ਸਨ ਤਾਂ ਚਿੰਟੂ ਧੜਾਮ ਬਜਾਰ ਵਿਚ ਚਲਦਾ ਚਲਦਾ ਡਿੱਗ ਪਿਆ ਸੀ ਤਾਂ ਡਾਕਟਰਾਂ ਨੂੰ ਦੱਸਣ ਤੇ ਇਸ ਨੂੰ ਕੋਈ ਸਿਰ ਵਿਚ ਪ੍ਰੋਬਲਿਮ ਦੱਸਿਆ ਸੀ ਤਾਂ ਉਹਨਾਂ ਦੇ ਤੇ ਸਾਹ ਹੀ ਨਿਕਲ ਗਏ ਸਨ ।ਅੱਜ ਜਦੋ ਰਿਪੋਟਾਂ ਆਈਆਂ ਤਾਂ ਮਸਰ ਦੇ ਦਾਣੇ ਵਰਗੀ ਕੋਈ ਚੀਜ਼ ਬਣਦੀ ਸ਼ੱਕ ਪਈ ਹੈ । ਹਾਏ ਵੀਰੇ ਕੀ ਕਰਾਂਗੇ ? ਕੁੜੀਏ ਹੋਸਲਾ ਰੱਖ ਰੱਬ ਤੇ ਕਹਿ ਵਿਚਾਰਾ ਆਈਆਂ ਸਾਰੀਆਂ ਰਿਪੋਟਾਂ ਵੇਖਣ ਲੱਗ ਪਿਆ ।ਜੋਗਿੰਦਰ ਵਿਚੋ ਹਿੱਲ ਗਿਆ ਸੀ ਕਿਉਂਿਕ ਭੈਣ ਨੂੰ ਵਿਆਹੀ ਨੂੰ 25-26 ਸਾਲ ਹੋ ਗਏ ਸਨ ਤੇ ਬੱਚਾ ਨਹੀ ਸੀ ਹੋਇਆ ਇਹ ਅਜੇ ਛੋਟਾ ਜਿਹਾ ਬੱਚਾ ਹੀ ਸੀ ਤੇ ਭੈਣ ਦੀ ਸੱਸ ਪੂਰੀ ਹੋ ਗਈ ਤੇ ਭੈਣ ਨੇ ਇਹਨੂੰ ਬੱਚਿਆ ਵਾਂਗ ਪਾਲਿਆ ਪੋਸਿਆ ਸੀ ਤੂੰ ਕਿਉਂ ਫਿਕਰ ਕਰਦੀ ਏ ਮੈਂ ਹੁਣੇ ਹੀ ਫੋਨ ਕਰਦਾ ਹਾਂ ਮੇਰਾ ਦੋਸਤ ਹੈ ਚੰਡ੍ਹੀਗੜ ਜੋ ਡਾਕਟਰ ਓਪਰੇਸ਼ਨ ਕਰੇਗਾ ਉਸ ਦਾ ਵਾਕਿਫ ਹੈ। ਤੁਸੀ ਕਲ ਦੀ ਹੀ ਤਿਆਰੀ ਕਰੋ ਕਹਿ ਅਪਣਾ ਤੇ ਰੂਪਾ ਦਾ ਗੰਮ ਭੁੱਲ ਉਸ ਦੀਆਂ ਸੋਚਾ ਵਿਚ ਆਣ ਡੁੱਬਾ।ਉਸ ਨੂੰ ਚੰਡੀਗ੍ਹੜ ਜੰਮੂ ਤੋ ਜਿਵੇਂ ਅਮਰੀਕਾ ਜਿੰਨੀ ਦੂਰ ਹੈ ਲੱਗ ਰਿਹਾ ਸੀ ।ਹੁਣ ਉਹ ਚਡੀਗ੍ਹੜ ਪਹੁੰਚ ਗਏ ਸਨ। ਦੂਜੇ ਦਿਨ ਹੋਸਪਿਟਲ ਦਾ ਵਕਤ ਮਿਲ ਗਿਆ ਤੇ ਤੀਜੇ ਦਿਨ ਓਪਰੇਸ਼ਨ ਵਾਸਤੇ ਟਾਇਮ ਵੀ ਮਿਲ ਗਿਆ।ਹੁਣ ਸਵੇਰ ਅੱਠ ਵਜੇ ਦਾ ਓਪਰੇਸ਼ਨ ਸ਼ੁਰੂ ਹੋਇਆ ਤੇ ਸ਼ਾਮੀ ਚਾਰ ਵਜੇ ਬਾਹਰ ਚਿੰਟੂ ਨੂੰ ਲਿਆਦਾਂ ਗਿਆ, ਰਿਪੋਟ ਆਉਣ ਦੀ ਹੁਣ ਇੰਤਜਾਰ ਹੋ ਰਹੀ ਸੀ । ਇਧਰ ਕੋਠੀ ਦੇ ਮੱਥੇ ਉਪਰ ਲਿਖਿਆ ਰਾਮ ਤੇ ਸ਼ਮ ਮਿਟਾ ਕੇ ਉਥੇ ਫੁੱਲਾਂ ਦਾ ਇਕ ਗੁਲੱਦਸਤਾ ਬਣਾ ਦਿਤਾ ਸੀ। ਓਧਰ ਮਾਸ ਦਾ ਉਹ ਟੁਕੜਾ ਚੈੱਕ ਹੋਣ ਵਾਸਤੇ ਲਬਾਟਰੀ ਵਿਚ ਪਹੁੰਚ ਗਿਆ ਸੀ ਪਰ ਉਸ ਦੀ ਜਦੋਂ ਤੱਕ ਕੋਈ ਰਿਪੋਰਟ ਨਹੀ ਸੀ ਆ ਜਾਂਦੀ ਸਾਰਿਆ ਦੇ ਸਾਹ ਸੁੱਕੇ ਹੋਏ ਸਨ ।ਸਾਰੇ ਵਾਹਿਗੁਰੂ ਅੱਗੇ ਮਿੱਤਰ ਦੋਸਤ ਜੋ ਵੀ ਜਿਸ ਨੂੰ ਮੰਨਦੇ ਅਪਣੇ ਅਪਣੇ ਇਸ਼ਟ ਅੱਗੇ ਅਰਦਾਸਾਂ ਕਰ ਰਹੇ ਸਨ ।ਆਖਿਰ ਸਭ ਦੀ ਰੱਬ ਨੇ ਸੁਣ ਲਈ ਤੇ ਡਾਕਟਰਾਂ ਨੇ ਇਹ ਦੱਸਿਆ ਕਿ ਇਹ ਲੱਖਾਂ ਵਿਚੋ ਕਿਸੇ ਇਕ ਬੰਦੇ ਦੇ ਹੁੰਦੀ ਹੈ ਇਹ ਦੋਬਾਰਾ ਨਹੀ ਹੋਣ ਵਾਲੀ ,ਹੁਣ ਕੋਈ ਖੱਤਰਾ ਨਹੀ ਤੁਸੀ ਬੇਫਿਕਰ ਹੋ ਜਾਵੋ, ਦਾਤੇ ਨੇ ਕਿਸੇ ਦੀ ਕੂਕ ਸੁਣ ਲਈ ,ਸਭ ਥੋੜੇ ਖੁੱਸ਼ ਹੋ ਗਏ ਪਰ ਇੰਦੂ ਜਿਵੇਂ ਅਜੇ ਵੀ ਉਸ ਸਦਮੇ ਵਿਚੋ ਬਾਹਰ ਨਹੀ ਆ ਰਹੀ ਸੀ ,ਜਦੋ ਉਸ ਨੂੰ ਓਪਰੇਸ਼ਨ ਵਾਸਤੇ ਅੰਦਰ ਲੈ ਕੇ ਜਾਂਦੇ ਨੂੰ ਵੇਖ ਘਬਰਾ ਗਈ ਸੀ ਤੇ ਸਿਰ ਫ੍ਹੜ ਬੈਠ ਗਈ ਸੀ ।ਹੋਸਲਾ ਕਰ ਸਾਡੇ ਚਿੰਟੂ ਨੂੰ ਸ਼ਿੱਵ ਜੀ ਪਰਬਤੀ ਨੇ ਹੱਥ ਦੇ ਰੱਖਿਆ ਏ, ਐਂਵੇ ਮਰੀ ਜਾ ਰਹੀ ਏ ਜਾ ਸਾਰਿਆਂ ਨੂੰ ਹੁਣ ਜੂਸ ਮੰਗਾ ਕੇ ਪਿਲਾ , ਤੇ ਸਰਦਾਰ ਜੀ ਦੇ ਟਾਬੇ ਤੇ ਤੰਦੁਰੀ ਰੋਟੀਆਂ ਦਾ ਆਡਰ ਦੇ ਕੇ ਆ ਭਰ੍ਹਾ ਭੈਣ ਦਾ ਦਿਲ ਹੋਰ ਪਾਸੇ ਪਾਉਣ ਲਈ ਗੱਲਾਂ ਕਰ ਰਿਹਾ ਸੀ ।ਓਧਰ ਰੂਪਾ ਦਾ ਸੋਚ ਸੋਚ ਜੋਗਿੰਦਰ ਦਾ ਦਿੱਲ ਬੈਠਾ ਜਾ ਰਿਹਾ ਸੀ ਇਕ ਗੱਲ ਤਾਂ ਰੱਬ ਜੋ ਕਰਦਾ ਚੰਗਾ ਹੀ ਕਰਦਾ ਮੈਂ ਉਹ ਪਿਆਰ ਨਾਲ ਲਿਖਾਇਆ ਰਾਮ ਤੇ ਸ਼ਾਮ ਜੋ ਰੂਪਾ ਜਿੱਦ ਉਦੋ ਵੀ ਕੀਤੀ ਸੀ ਮਿਟਾਉਂਦੇ ਨਹੀ ਵੇਖਿਆਂ ,ਇਧਰ ਰੂਪਾ ਨੇ ਬਾਈ ਜਲਦੀ ਜਲਦੀ ਕਰੋ ਸਾਬ ਦੇ ਆੳੇਣ ਤੋ ਪਹਿਲਾ ਹੀ ਇਥੇ ਸੋਹਣਾ ਜਿਹਾ ਕੋਈ ਗੁਲਦੱਸਤਾ ਬਣਾ ਦਿਓ। ਹੁਣ ਅਜੇ ਕੋਈ ਦੋ ਹਫਤੇ ਉਥੇ ਹੀ ਠਹਿਰਨਾ ਪੈਣਾ ਸੀ ਪਰ ਜੋਗਿੰਦਰ ਨੇ ਮੈਂ ਇਕ ਵਾਰੀ ਘਰ ਚੱਕਰ ਲਾ ਆਂਵਾ ਤੇ ਨਾਲੇ ਰੂਪਾ ਦੀ ਵੀ ਸੁੱਖ ਸਾਂਦ ਲੈ ਆਵਾਂ ਉਹ ਵੀ ਚਿੰਤਾਂ ਕਰ ਰਹੀ ਹੋਵੇਗੀ । ਫੋਨਾਂ ਦਾ ਤਾਂ ਉਦੋ ਜਮਾਨਾ ਨਹੀ ਸੀ ਬਹੁਤ ਘੱਟ ਕਿਸੇ ਵਿਰਲੇ ਦੇ ਘਰ ਫੋਨ ਹੁੰਦਾ ਸੀ ।ਹੁਣ ਪੁਰਾਂ ਹੀ ਟਾਇਮ ਸੀ ਰੂਪਾ ਨੂੰ ਵੀ, ਅਜੇ ਦੋ ਤਿੰਨ ਹੀ ਹੋਏ ਸਨ ਜੋਗਿੰਦਰ ਨੂੰ ਘਰ ਆਏ ਨੂੰ ਤੇ ਰੂਪਾ ਬੀਮਾਰ ਹੋਣ ਕਰਕੇ ਹੋਸਪਿਟਲ ਲੈ ਗਏ ਜਿਥੇ ਉਸ ਨੇ ਅੱਠਵੀਂ ਕੁੜੀ ਨੂੰ ਜਨਮ ਦਿਤਾ ਜੋਗਿੰਦਰ ਤਾਂ ਵਿਚਾਰਾ ਕੀ ਕਰੇ ਰੂਪਾ ਦਾ ਰੋ ਰੋ ਬੁਰਾ ਹਾਲ ਸੀ ਪਰ ਧੀ ਨੂੰ ਗਲੇ ਨਾਲ ਲਾ ਜਿਵੇਂ ਉਹ ਅਜੇ ਵੀ ਪੁੱਤਰ ਦੀ ਆਸ ਲਾਈ ਬੈਠੀ ਸੀ ਹਾਰੀ ਨਹੀ ਇਕ ਹੋਰ ਮੋਕਾ ਵੇਖੇਗੀ। ਇਹੀ ਸੋਚ ਵਿਚਾਰੀ ਨੇ ਮੰਨ ਨੂੰ ਹੋਸਲਾ ਦਿਤਾ।ਇਕ ਸਾਲ ਡੇਢ ਸਾਲ ਦਾ ਹੀ ਹਰ ਬੇਟੀ ਵਿਚ ਫਰਕ ਸੀ। ਅੱਠਵੀਂ ਬੇਟੀ ਦਾ ਨਾਮ ਉਹਨਾਂ ਸ਼ੁਕਰਿਆ ਰੱਖਿਆ ਸੀ । ਇਹ ਵੀ ਹੱਸਦੀ ਤੇ ਭੈਣਾਂ ਦੀ ਗੋਦੀ ਵਿਚ ਖੇਡਦੀ ਸਾਲ ਦੀ ਹੋਣ ਲੱਗੀ ਸੀ । ਚਿੰਟੂ ਵੀ ਹੁਣ ਠੀਕ ਠਾਕ ਸੀ ਵਿਆਹ ਵੀ ਉਸ ਦਾ ਬੜੀ ਧੂੰਮ-ਧਾਂਮ ਨਾਲ ਕੀਤਾ ਗਿਆ ਬੜੀਆਂ ਖੁੱਸ਼ੀਆਂ ਮੰਨਾਈਆਂ ਗਈਆਂ ।ਮੰਜੂ ਤੇ ਮੀਨਾ ਵੱਡੀਆਂ ਬੇਟੀਆਂ ਦਾ ਵਿਆਹ ਇਕੱਠੇ ਹੀ ਰੱਖ ਦਿਤੇ ਭਾਂਵੇ ਧੀਆਂ ਅੱਠ ਹੋ ਗਈਆਂ ਪਰ ਜੋਗਿੰਦਰ ਨੇ ਸਾਰੀਆਂ ਬੇਟੀਆਂ ਨੂੰ ਪੁੱਤਰਾਂ ਤੋ ਵੱਧ ਪਿਆਰ ਤੇ ਲਾਡ ਕੀਤਾ ਤੇ ਬਹੁਤ ਸੋਣੀਆਂ ਪੜਾਈਆਂ ਲਿਖਾਈਆਂ ਸਨ ।ਸੋਹਣੀ ਵੀ ਇਕ ਤੋ ਇਕ ਜਿਵੇਂ ਘੜ_ਘੜ ਕੇ ਰੱਬ ਨੇ ਬਣਾਈਆਂ ਹੋਣ।ਰੂਪਾ ਤੇ ਜੋਗਿੰਦਰ ਦੀ ਉਮਰ ਨੇ ਵੀ ਅਪਣੇ ਹਾਵ-ਭਾਵ ਦੱਸਣੇ ਸ਼ੁਰੂ ਕਰ ਦਿਤੇ।

 
ਸਾਰੀਆਂ ਧੀਆਂ ਸਾਲ ਸਾਲ ਦੀ ਵਿੱਥ ਤੇ ਵਿਆਹੀਆਂ ਜਾ ਰਹੀਆਂ ਸਨ ਇਕ ਤੋ ਇਕ ਜਵਾਈ ਮਿਲੇ ਤੇ ਪੁੱਤਰਾਂ ਤੋ ਵੱਧ ਪਿਆਰ ਕਰਨ ਵਾਲੇ। 16-17 ਵੱਧ ਤੋ ਵੱਧ 18 ਸਾਲਾਂ ਦੀਆਂ ਧੀਆਂ ਕਰਕੇ ਕੰਨਿਆਂ ਦਾਨ ਕਰੀ ਜਾ ਰਿਹਾ ਸੀ ਜੋਗਿੰਦਰ ,ਜਿਵੇਂ ਉਸ ਨੂੰ ਕੋਈ ਰੱਬ ਵਲੋ ਹੀ ਸੁਝਨਾ ਆ ਗਈ ਹੋਵੇ ।ਹੁਣ ਫਿਰ ਨੋਵੀਂ ਵਾਰ ਵੀ ਰੂਪਾ ਨੇ ਚਾਂਸ ਵੇਖਿਆ ਜਿਵੇਂ ਰੱਬ ਨੇ ਆਸ ਪੂਰੀ ਕਰ ਦੇਣੀ ਏ ਮੰਜੂ ਦੇ ਡੇਡੀ ? ਕੀ ਬੁਜਾਰਤਾਂ ਪਾਈ ਜਾਂਦੀ ਏ ਮੈਂ ਸਪਨਾ ਕਦੀ ਨਹੀ ਸੀ ਵੇਖਿਆ ਪਰ ਮੈਨੂੰ ਇਸ ਵਾਰੀ ਲੱਗਦਾ ਹੈ ਸਾਡੇ ਘਰ ਭਗਵਾਨ ਨੇ ਪੁੱਤਰ ਹੀ ਦੇਣਾ ਏ , ਰੂਪਾ ਜਵਾਈਆ ਭਾਈਆ ਵਾਲੇ ਹੋ ਗਏ ਹਾਂ ਸ਼ਰਮ ਵੀ ਆਉਂਦੀ ਏ ,ਹੁਣ ਇਹ ਤਾਂ ਕੁੱਦਰਤ ਦੀ ਦਾਤ ਹੈ ਅੰਜੂ ਦੀ ਸੱਸ ਘਰ ਵੀ ਤਾਂ ਅਜੇ ਪੁੱਤਰ ਦੇ ਵਿਆਹ ਤੋ ਬਾਅਦ ਮੰਗ ਮੰਗ ਕੇ ਧੀ ਲਈ ਹੈ , ਸਾਨੂੰ ਕਾਦੀ ਸੰਗ ਕੋਈ ਕਿਸੇ ਦਾ ਬੱਚਾ ਏ ਜਿਹੜੀ ਸਾਨੂੰ ਸ਼ਰਮ ਆਉਂਦੀ ਏ ।ਰੂਪਾ ਤਾਂ ਜਿਵੇਂ ਪੁੱਤਰ ਤੋ ਬਗੈਰ ਇਹ ਜੀਵਨ ਹੀ ਅਧੂਰਾ ਸਮਝ ਰਹੀ ਸੀ।ਵਕਤ ਲੰਘ ਰਿਹਾ ਸੀ ਹੁਣ ਫਿਰ ਪੁੱਤਰ ਦੀ ਆਸ ਨਾਲ ਭੈਣਾ ਵੀ ਤੇ ਮਾਂ ਵੀ ਖੁੱਸ਼ ਸੀ ।ਭੈਣਾ ਨੇ ਕੋਈ ਪੀਰ, ਫਕੀਰ, ਮੰਦਿਰ ਗੁਰਦੂਆਰਾ,ਮਸਜਿਦ ਨਹੀ ਛੱਡੀ ਹੋਣੀ ਜਿਥੇ ਕੋਈ ਨਾ ਕੋਈ ਸੁੱਖਣਾ ਨਾ ਸੁੱਖੀ ਹੋਵੇ।ਰੱਬਾ ਇਕ ਵੀਰ ਜਰੂਰ ਦੇਵੀਂ ਮੇਰੀ ਮਾਂ ਦੀ ਆਸ ਤੇ ਸਾਡੀ ਰੱਖੜੀ ਜਰੂਰ ਕਬੂਲ ਕਰੀ , ਆਖਿਰ ਭੈਣਾ ਦੀ ,ਮਾਂ ਦੀ ਜਿੱਦ ਅੱਗੇ ਰੱਬ ਨੂੰ ਵੀ ਇਕ ਪੁੱਤਰ ਦੇਣਾ ਪਿਆ,ਤੇ ਪੁੱਤਰ ਦਾ ਨਾਮ ਰੱਖਿਆਂ ਗਿਆ ਰੋਣਕ ਬਟਰਾਈ । ਅੱਜ ਘਰ ਕੀ ਪੂਰੇ ਮੱਹਲੇ ਵਿਚ ਗਹਿਮਾਂ ਗਹਿਮੀ ਤੇ ਰੋਣਕਾਂ ਲੱਗੀਆਂ ਸਨ । ਮੁੰਡਾ ਅਜੇ ਚਾਰ ਕੁ ਮਹੀਨਿਆਂ ਦਾ ਸੀ ਤੇ ਛੋਟੀ ਭੈਣ ਦਾ ਵੀ ਵਿਆਹ ਰਚਾ ਦਿਤਾ ,ਹੁਣ ਬੱਸ ਇਕ ਛੋਟੀ ਭੈਣ ਸ਼ੁਕਰਿਆ ਜਿਹੜੀ ਰੱਬ ਤੋ ਵੀਰ ਮੰਗ ਲਿਆਈ ਏ ਇਸ ਦਾ ਵਿਆਹ ਤਾਂ ਮੈਂ ਪੁੱਤਰ ਦੇ ਵਿਆਹ ਤੋ ਬਾਅਦ ਹੀ ਕਰਾਂਗੀ ਨਾਲੇ ਸਾਰੀਆਂ ਧੀਆਂ ਤੇ ਪ੍ਰੋਹਣੀਆਂ ਹੋ ਗਈਆਂ ਹਨ ਅਪਣੇ ਅਪਣੇ ਘਰ ਸੁੱਖੀ ਹਨ । ਇਸ ਨੂੰ ਮੈਂ ਸਭ ਤੋ ਬਾਅਦ ਹੀ ਵਿਆਵਾਂਗੀ ਨਾਲੇ ਦੂਰ ਨਹੀ ਲਾਗੇ ਹੀ ਵਿਆਵਾਂਗੀ ਜਿਥੇ ਬੁੱਡੀ ਹੋਈ ਕੋਲੋ ਟੁਰਨ ਨਾ ਵੀ ਹੋਇਆ ਤਾਂ ਡੰਗੋਰੀ ਫ੍ਹੜ ਅਸੀ ਦੋਵੇਂ ਇਹਦੇ ਡੈਡੀ ਤੇ ਮੈਂ ਪਹੁੰਚ ਜਾਇਆ ਕਰੀਏ, ਸਾਰੀਆਂ ਧੀਆਂ ਨੂੰ ਸੋਨੇ ਦੇ ਹਾਰ ਤੇ ਜਵਾਈਆਂ ਨੂੰ ਚੈਨੀਆਂ ਪਾਈਆਂ , ਪਹਿਲੀ ਲੋਹੜੀ ਸੀ ਬੜੀ ਧੂੰਮ-ਧਾਂਮ ਨਾਲ ਮਨਾਈ ।ਜੋਗਿੰਦਰ ਨੂੰ ਹੁਣ ਕੋਈ ਖੁੱਸ਼ੀ ਨਹੀ ਰਹਿ ਗਈ ਸੀ, ਕੁਝ ਦਿਨ ਪਹਿਲਾ ਹੀ ਉਸ ਨੂੰ ਅਪਣੇ ਦਫਤਰ ਵਿਚ ਬੈਠੇ ਹੀ ਚੱਕਰ ਆਇਆ ਸੀ ਤੇ ਧੜਾਮ ਉਹ ਕੁਰਸੀ ਤੋ ਡਿੱਗ ਪਿਆ ਸੀ ਤੇ ਚੰਨੋ ਚਪੜਾਸੀ ਦੋੜਦੀ ਸਾਬ ਨੂੰ ਪਤਾ ਨਹੀ ਕੀ ਹੋ ਗਿਆ ਤਾਂ ਸਭ ਨੇ ਚੁੱਕਿਆ ਤੇ ਪਾਣੀ ਛਾਣੀ ਪਿਲਾਇਆ ।ਜੋਗਿੰਦਰ ਨੇ ਸਭ ਨੂੰ ਕਹਿ ਦਿਤਾ ਸੀ ਮੇਰੇ ਘਰ ਗੱਲ ਨਹੀ ਹੋਣੀ ਚਾਹੀਦੀ ।ਡਾਕਟਰ ਸਾਹਿਬ ਇਹ ਕਿਵੇਂ ਹੋ ਸਕਦਾ ਮੈਂ ਤਾਂ ਸ਼ਰਾਬ ,ਸਿਗਰਟ, ਬੀੜੀ, ਤਮਾਕੂ ਇਥੋ ਤੱਕ ਕੀ ਮੀਟ ਵੀ ਨਹੀ ਖਾਂਦਾ ਤੇ ਤੁਸੀ ਕਹਿ ਰਹੇ ਹੋ ਮੈਨੂੰ ਕੋਈ ਸ਼ੱਕ ਲੱਗ ਰਿਹਾ ਹੈ ਤੁਸੀ ਇਕ ਵਾਰੀ ਚੰਗੀ ਤਰ੍ਹਾਂ ਅਪਣਾ ਚੈਕਅੱਪ ਕਰਾਓ ,ਵਾਰ ਵਾਰ ਚੱਕਰ ਆਉਣੇ ਠੀਕ ਨਹੀ ਡਾਕਟਰ ਨੇ ਜਿਵੇਂ ਕੁਝ ਅਪਣੇ ਕੋਲ ਛੁਪਾ ਲਿਆ ਸੀ।ਅੱਜ ਉਹ ਹੀ ਅਣਹੋਣੀ ਹੋ ਗਈ ਸੀ ਜੋਗਿੰਦਰ ਨੂੰ ਬੱਲਡ ਕੈਂਸਰ ਸੀ ਉਹ ਵੀ ਕੋਈ ਦੋ ਚਾਰ ਮਹੀਨੇ ਖਿੱਚ ਕੇ ਕੱਢ ਸਕਦਾ ਸੀ ਜਿਆਦਾ ਨਹੀ , ਸੁਣ ਪੈਰਾਂ ਦੇ ਹੇਠੋ ਜਮੀਨ ਕਿਸੱਕ ਗਈ ,ਵੱਡੇ ਜਵਾਈ ਦੀ ਜੋ ਪੁੱਤਰਾਂ ਤੋ ਵੱਧ ਪਿਆਰ ਕਰਦਾ ਸੀ ਸੱਸ ਸੋਹਰੇ ਨੂੰ ।ਹੁਣ ਅਜੇ ਇਕ ਸਾਲ ਤੇ ਚਾਰ ਮਹੀਨੇ ਦਾ ਹੀ ਰੋਣਕੂ ਹੋਇਆ ਸੀ । ਭਾਵੇਂ ਰੋਣਕੂ ਨਾਮ ਸੀ ਪਰ ਰੂਪਾ ਮਾਂ ਦਾ ਲਾਡੂ ਕਹਿ ਕੇ ਹੀ ਬੁਲਾਉਂਦੀ ਸੀ ਇਵੇ ਰੋਣਕੂ ਦਾ ਨਾਮ ਮਾਂ ਦਾ ਲਾਡੂ ਹੀ ਪੱਕ ਗਿਆ ਸੀ ਸਾਰੇ ਮਾਂ ਦਾ ਲਾਡੂ ਹੀ ਕਹਿੰਦੇ ਤੇ ਰੂਪਾ ਬੜੀ ਖੁੱਸ਼ ਹੁੰਦੀ ।ਅਚਾਨਕ ਪੇਟ ਵਿਚ ਦਰਦ ਜਿਹੀ ਮਹਿਸੂਸ ਕੀਤੀ ਤਾਂ ਅਜੇ ਡਾਕਟਰ ਕੋਲ ਜਾਣ ਦੀ ਤਿਆਰੀ ਹੀ ਸੀ ਕੀ ਜੋਗਿੰਦਰ ਹੋਰੀ ਸਾਰੀਆ ਖੁੱਸ਼ੀਆਂ ਨਾਲ ਸਮੇਟ ਸਭ ਨੂੰ ਵਿਲਖਦੇ ਤੇ ਤੜਪਦੇ ਛੱਡ ਕਿਤੇ ਦੂਰ ਦਰਾਡੇ ਜਾ ਵਸੇ ।ਲਾਡੂ ਦਾ ਪਾਲਣ ਪੋਸ਼ਣ ਤਾਂ ਰਾਜਿਆਂ ਵਾਂਗ ਹੋ ਰਿਹਾ ਸੀ ਪਰ ਰੂਪਾ ਦੇ ਚਾਅ ਜੋ ਪਤੀ ਦੇ ਨਾਲ ਸਨ ਸਭ ਉਹ ਨਾਲ ਹੀ ਲੈ ਗਿਆ ਸੀ । 45 ਸਾਲਾਂ ਦੀ ਉਮਰ ਜਵਾਨ ਤੇ ਖੁਬਸੂਰਤ ਦਿਸਣ ਵਾਲੀ ਰੂਪਾ ਬਿੰਨਾ ਮੇਕੱਪ ਤੋ ਬਿਲਕੁਲ ਬੁੱਡੀ ਤੇ ਬਜੂਰਗ ਜਿਹੀ ਲੱਗਣ ਲੱਗ ਪਈ । ਹੰਸੂ ਹੰਸੂ ਕਰਦਾ ਚਿਹਰਾ ਉਦਾਸ ਤੇ ਬੀਮਾਰ ਜਿਹਾ ਦਿੱਸਣ ਲੱਗ ਪਿਆ। ਹੁਣ ਮਾਂ ਦਾ ਲਾਡੂ ਵੀ ਜਵਾਨ ਹੋ ਗਿਆ ਪਿਆਰ ਤੇ ਲਾਡ ਨੇ ਲਾਡੂ ਨੂੰ ਸ਼ਰਾਬੀ ਤੇ ਜੂਆਰੀ ਵੀ ਬਣਾ ਦਿਤਾ ਸੀ , ਮਾਂ ਨੂੰ ਹੁਣ ਚਿੰਤਾਂ ਖਾਣ ਲੱਗੀ ਜਿਹੜੀ ਰੱਬ ਨਾਲ ਲ੍ਹੜ ਲ੍ਹੜ ਕੇ ਪੁੱਤਰ ਮੰਗ ਰਹੀ ਸੀ ਆਪੇ ਵਿਚ ਹੀ ਗੁੰਮ ਰਹਿਣ ਲੱਗ ਪਈ ।ਭੈਣਾ ਤੇ ਜੀਜੇ ਵੀ ਬਹੁਤ ਸਮਝਾਉਂਦੇ ਪਰ ਉਹ ਕਿਸੇ ਦੀ ਵੀ ਨਹੀ ਸੁਣਦਾ ਸੀ ਸਗੋ ਉਹਨਾਂ ਨੂੰ ਵੀ ਬੁਰਾ ਭਲਾ ਕਹਿ, ਜਾਵੋ ਅਪਣੇ ਘਰੇ ਇਥੇ ਕੀ ਲੈਣ ਆਉਂਦੇ ਹੋ।ਸ਼ਰਾਬ ਵਿਚ ਮਸੱਤ ਇਕ ਦਿਨ ਤਾਂ ਹੱਦ ਹੀ ਕਰ ਦਿਤੀ ਜਦੋ ਗੱਲੇ ਵਿਚ ਪਾਈ ਪੰਜ ਤੋਲੇ ਦੀ ਚੈਨੀ ਜੂਏ ਵਿਚ ਹਾਰ ਆਇਆ । ਭੈਣਾਂ ਤੇ ਮਾਂ ਜਿੰਨੀਆਂ ਖੁੱਸ਼ ਸਨ ਪੁੱਤਰ ਤੇ ਭਰ੍ਹਾ ਮੰਗਣ ਵਾਸਤੇ ਉਸ ਤੋ ਕਿਤੇ ਵੱਧ ਸਨ ਦੁੱਖੀ ਪੁੱਤਰ ਤੇ ਭਰ੍ਹਾ ਮਿਲਣ ਤੇ । ਮਾਂ ਤਾਂ ਇਕ ਦਿਨ ਉੱਚੀ ਉੱਚੀ ਉਸ ਵਕਤ ਸਭ ਦੇ ਸਾਹਮਣੇ ਰੋਈ ਤੇ ਕਹਿੰਦੀ ਰੱਬਾ ਮੈਨੂੰ ਨੋਵੀਂ ਵੀ ਧੀ ਦਿੰਦਾ ਤਾਂ ਮੈਂ ਖੁੱਸ਼ ਸੀ, ਜਦੋ ਪੋਲਸਿ ਉਸ ਨੂੰ ਕਿਸੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਗਰੋਹ ਦਾ ਸਾਥੀ ਹੋਣ ਕਰਕੇ ਫੜ੍ਹਣ ਆਈ ਸੀ ।ਜਵਾਈ ਇਕ ਤੋ ਇਕ ਪ੍ਹੜੇ ਲਿਖੇ ਤੇ ਸਿਆਣੇ ਦਿਲ ਦੀਆਂ ਸੁਨਣ ਤੇ ਕਹਿਣ ਵਾਲੇ ,ਧੀਆਂ ਸਾਰੀਆਂ ਅਪਣੇ ਅਪਣੇ ਘਰ ਸੁੱਖੀ ।ਅੱਜ ਜਿਵੇਂ ਰੂਪਾ ਨੂੰ ਲੱਗ ਰਿਹਾ ਸੀ ਕੀ ਜੋਗਿੰਦਰ ਉਸ ਦਾ ਦੁੱਖ ਨਹੀ ਵੇਖ ਸਕਦਾ ਤੇ ਉਸ ਨੂੰ ਅਪਣੀਆਂ ਬਾਹਾਂ ਵਿਚ ਭਰਨਾ ਚਾਹੁੰਦਾ ਹੈ, ਅੰਜੂ ਦੇ ਪਾਪਾ ਮੈਨੂੰ ਵੀ ਕੋਲ ਬੁਲਾ ਲੈ, ਮੈਨੂੰ ਨਹੀ ਪੁੱਤਰ ਚਾਹੀਦਾ ਸੁਣਦਾ ਪਿਆ ਏ ਕੇ ਨਹੀ , ਉਹ ਕਿਹੜੇ ਲੋਕ ਹਨ ਜਿਹੜੇ ਧੀਆ ਨੂੰ ਪੇਟ ਵਿਚ ਹੀ ਮਾਰ ਮੁਕਾਉਂਦੇ ਹਨ ਤੇ ਪੁੱਤਰਾਂ ਵਾਸਤੇ ਤਰਲੇ ਪਾਉਂਦੇ ਹਨ , ਵੇਖੋ ਲੋਕੋ ਮੇਰੇ ਸਾਰੇ ਜਵਾਈ ਇਹ ਮੇਰੇ ਸੱਤ ਪੁੱਤਰ ਮੇਰੇ ਕੋਲ ਬੈਠੇ ਹਨ ਤੇ ਅੱਠਵਾਂ ਪੁੱਤਰ ਮੇਰਾ ਆਉਣ ਵਾਲਾ ਹੈ , ਮੈਂ ਤਾਂ ਐਵੇਂ ਹੀ ਭੁੱਲੀ ਪਈ ਸੀ,ਤੁਸੀ ਧੀਆਂ ਨੂੰ ਚੰਗਾ ਪੜਾਓ, ਲਿਖਾਓ ਪੜੇ ਲਿਖੇ ਪੁੱਤਰ ਲੱਭੋ ਜਿੰਨਾਂ ਨੂੰ ਪੜਾਈ ਦੀ ਤੇ ਇਨਸਾਨ ਦੇ ਜਜਬਾਤਾਂ ਦੀ ਕਦਰ ਹੋਵੇ, ਕਹਿੰਦੀ ਕਹਿੰਦੀ ਇਹਨਾਂ ਭੈਣਾਂ ਨੂੰ ਰੱਬਾ ਇਕ ਵੀਰ ਜਰੂਰ ਦਈ ਕਹਿਣ ਵਾਲੀ ਜੀਭਾ ਇਕ ਦੰਮ ਖਮੋਸ਼ ਹੋ ਜਾਂਦੀ ਹੈ ।ਸਾਰੇ ਕੁਝ ਨਹੀ ਹੋਇਆ ਮੰਮੀ ਨੂੰ, ਮੰਮੀ ਬੇਹੋਸ਼ ਹੋ ਗਏ ਹਨ, ਪਾਣੀ ਲਿਆਵੋ , ਡਾਕਟਰ ਨੂੰ ਬੁਲਾਵੋ, ਕੋਈ ਤੱਲੀਆਂ ਝਸਣ ਲੱਗਾ ।ਪਿਛੇ ਹਟੋ ਹਵਾ ਆਉਣ ਦਿਓ ਡਾਕਟਰ ਨੇ ਆੳਂਦੇ ਨਬਜ਼ ਦੇਖਦੇ ਹੀ ਸਿਰ ਮਾਰ ਦਿਤਾ ,ਸ਼ੀ ਇਜ਼ ਡੇਡ । ਰੋਣਾ ਧੋਣਾ ਚੀਕ ਚਿਹਾੜਾ ਪੈ ਗਿਆ ਚਾਰੇ ਪਾਸੇ ।ਸਭ ਹੈਰਾਨ ਸਨ ਇਹ ਕੀ ਭਾਣਾ ਵਰਤ ਗਿਆ ।ਪਿਛੇ ਮੁੜ ਕੇ ਵੇਖਦੇ ਤਾਂ ਪੋਲੀਸ ਦੇ ਅੱਠ ਦੱਸ ਬੰਦੇ ਖ੍ਹੜੇ ਕਿਸੇ ਨੂੰ ਪੁੱਛ ਰਹੇ ਸਨ ਰੂਪਾ ਰਾਣੀ ਕਿਥੇ ਹਨ ਉਹਨਾਂ ਦਾ ਲਾਡੂ ਜੇਲ ਤੋ ਭੱਜ ਗਿਆ ਏ।ਸਭ ਤੋ ਵੱਡਾ ਜਵਾਈ ਉੱਠ ਤੇ ਭੱਬਾ ਮਾਰਨ ਲੱਗ ਪਿਆ ਸਾਹਿਬ ਜੀ ਇਹ ਵੇਖੋ ਮਾਂ ਦਾ ਲਾਡੂ ਤੇ ਰੱਬ ਕੋਲੋ ਲ੍ਹੜ ਲ੍ਹੜ ਕੇ ਪੁੱਤਰ ਮੰਗਣ ਵਾਲੀ ਸਾਡੀ ਮਾਂ ਸਾਨੂੰ ਸਾਰਿਆਂ ਨੂੰ ਰੋਂਦੇ ਤੇ ਵਿਲਖਦੇ ਛੱਡ ਪਾਪਾ ਜੀ ਕੋਲ ਜਾ ਡੇਰੇ ਲਾਏ । ਛੋਟੀ ਭੈਣ ਜੋ ਅਜੇ ਕੁਆਰੀ ਸੀ ਮਾਂ ਮੈਨੂੰ ਵੀ ਨਾਲ ਲੈ ਚੱਲ ਮੈਂ ਕਦੀ ਨਹੀ ਤੁਹਾਨੂੰ ਦੁੱਖ ਦੇਵਾਂਗੀ ,ਮੈਂ ਤੁਹਾਡੀ ਸੇਵਾ ਕਰਾਂਗੀ , ਦੁੱਖ ਸੁੱਖ ਸੁਣਾਗੀ ।ਔਹ ਲੋਕੋ ਕੋਈ ਨਾਂ ਧੀਆ ਨੂੰ ਮਾਰੋ ਧੀਆਂ ਤਾਂ ਸਾਰਿਆਂ ਦਾ ਦੁੱਖ ਸੁੱਖ ਸੁਨਦੀਆਂ, ਘਰ ਦਾ ਸ਼ਿੰਗਾਰ ਹੁੰਦੀਆਂ ਹਨ ,ਆਏ ਜਵਾਈ ਵੀ ਪੁੱਤਰ ਸਮਝੋ ਤਾਂ ਉਹ ਪੁੱਤਰਾਂ ਤੋ ਵੀ ਵੱਧ ਪਿਆਰ ਕਰਦੇ ਹਨ ਅੱਜ ਵੇਖ ਲਓ ਸੁੱਖਾਂ ਮੰਗ ਮੰਗ ਕੇ ਲਿਆ ਪੁੱਤਰ ਨਾ ਮਾਂ ਦੀ ਅਰਥੀ ਨੂੰ ਕੰਧਾ ਦੇਣ ਤੇ ਨਾਂ ਦਸਵੇਂ ਤੇ ਮਾਂ ਨੂੰ ਆਖਰੀ ਵਿਦਾਇਗੀ ਦੇਣ ਲਈ ਆਇਆ। ਅੱਜ ਕਿਸੇ ਦੀ ਮਾਂ ਨਹੀ ਮੇਰੀ ਮਾਂ ਮਰੀ ਏ ਮੈਂ ਅਨਾਥ ਹੋ ਗਿਆ ਹਾਂ ,ਵਿਲਖਦਾ ਹੋਇਆ ਕਾਂਸ਼ਾ ਬਹਾਦਰ ਉੱਚੀ ਉੱਚੀ ਰੋ ਰਿਹਾ ਸੀ ਨਾਲੇ ਉਹਨਾਂ ਲੋਕਾਂ ਨੂੰ ਸਮਝਾ ਰਿਹਾ ਸੀ ਜਿਹੜੇ ਪੁਤਰਾਂ ਦੇ ਲਾਲਚ ਵਿਚ ਅੱਠ ਅੱਠ ਧੀਆਂ ਨੂੰ ਜਨਮ ਦੇ ਅਪਣੇ ਆਪ ਨੂੰ ਬੀਮਾਰੀਆ ਲਗਾ ਲੈਂਦੇ ਹਨ , ਅਪਣਾ ਜੀਵਨ ਦਾਅ ਤੇ ਲਗਾ ਲੈਂਦੇ ਹਨ ।