‘ਲ਼ੱਥੀ ਲੋਈ ਤੇ ਕੀ ਕਰੇਗਾ ਕੋਈ’

 ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਪੜਦਾ ,ਘੁੰਗਟ,ਸ਼ਰਮ, ਹਯਾਅ ,ਸਤਿਕਾਰ,ਪਿਆਰ, ਵੱਡਿਆਂ ਛੋਟਿਆਂ ਦੀ ਲੋਡ ਵਡਿਆਈ ਦਾ ਨਾਮ ਹੀ ਪਰਦਾ ਹੈ, ਨਵੀਂ ਥਾਂ,ਨਵਾਂ ਘਰ, ਨਵੇਂ ਲੋਕਾਂ ਵਿਚ ਬੈਠ ਕਿਵੇਂ ਅਪਣੇ ਮਾਂ ਬਾਪ ਤੇ ਖਾਨਦਾਨ ਦੀਆਂ ਇਜ਼ਤਾਂ ਨੂੰ ਕਿਵੇਂ ਨਵੇਂ ਲੋਕਾਂ, ਨਵੀ ਥਾਂ ਤੇ ਨਵੇਂ ਘਰ ਨੂੰ ਮਾਨ ਨਾਲ ਬੁਲੰਦੀਆਂ ਤੱਕ ਲੈ ਜਾਣਾ ਹੈ ,ਇਹੀ ਸ਼ਿੱਖਸ਼ਾ ਤੇ ਗੱਲਾਂ ਉਦੋਂ ਉਹਨਾਂ ਬੱਚੀਆਂ ਨੂੰ ਦੱਸੀਆਂ ਜਾਂਦੀਆਂ ਸਨ ,ਧੀਏ ਤੇਰਾ ਘਰ ਹੁਣ ਇਹ ਨਹੀ ਸੱਸ ਸੋਹਰਾ ਘਰ ਹੀ ਹੈ, ਉਹਨਾਂ ਦੀ ਮਾਨ ਇਜ਼ਤ ਤੇ ਪਿਆਰ ਹੀ ਤੇਰਾ ਸਭ ਕੁਝ ਹੈ ।ਲੋਕੀ ਐਂਵੇ ਥੋੜੀ ਪਹਿਲਾ ਕਹਿੰਦੇ ਖਾਨਦਾਨ ਵੇਖੋ, ਮਾਂ ਕਿਤੇ ਕੁਪੱਤੀ ਤੇ ਨਹੀ, ਖਾਨਦਾਨ ਕੋਈ ਗੰਦਾਂ ਤਾਂ ਨਹੀ ਘਰਾਣੇ ਆਦਿ ਵੇਖੇ ਜਾਂਦੇ ਸਨ ।ਜੇਕਰ ਕਿਸੇ ਨਾਲ ਬਿਲਕੁਲ ਨਾਤਾ ਤੋੜਨਾ

ਹੁੰਦਾ ਜਾਂ ਕਹਿੰਦੇ ਕੀ ‘ਲੱਥੀ ਲੋਈ ਤੇ ਕੀ ਕਰੇਗਾ ਕੋਈ’ ਕਹਾਵਤਾਂ ਸਿਆਣਿਆਂ ਨੇ ਕੋਈ ਐਂਵੇ ਨਹੀ ਬਣਾਈਆਂ ਹੋਣਗੀਆਂ ਤੱਤ ਪੂਰੇ ਕੱਢੇ ਹੋਏ ਹਨ, ਜਦੋਂ ਕਿਸੇ ਨਾਲ ਨਾਤਾ ਰਿਸ਼ਤਾ ਤੋੜਦੇ ਤਾ( ਪੜਦਾ) ਚੁੰਨੀ ਮੂੰਹ ਤੋ ਲਾਹ ਕਹਿਣਾ ਤੇਰਾ ਮੇਰਾ ਰਿਸ਼ਤਾ ਖਤਮ ਬੜੀ ਇਜ਼ਤ ਕਰ ਲਈ ਅੱਜ ਤੱਕ ਸਭ ਰਿਸ਼ਤੇ ਖਤਮ ਤੇਰੇ ਨਾਲ , ਮੇਰਾ ਕਹਿਣ ਦਾ ਇਥੇ ਇਹ ਮਤਲਬ ਹੈ ਕਿ ਲੋਕ ਕਿੰਨੀ ਸ਼ਰਮ, ਡਰ, ਰਿਸ਼ਤਾ,ਪਿਆਰ,ਸਤਿਕਾਰ ਅਪਣੇ ਤੋ ਵੱਡਿਆਂ ਵਾਸਤੇ ਮੰਨਾਂ ਵਿਚ ਰੱਖਦੇ ਸਨ ਉਹ ਇਕ ਪੜਦਾ ਹੀ ਤਾਂ ਸੀ । ਜਿਸ ਨੂੰ ਅਸੀ ਘੁੰਗਟ ਵੀ ਕਹਿੰਦੇ ਹਾਂ, ਅੱਜ ਪੇਂਡੂ, ਗਵਾਰ, ਜਾਹਿਲ,ਅਨਪ੍ਹੜ ਤੇ ਪਤਾ ਨਹੀ ਕਿਹੜੇ ਕਿਹੜੇ ਨਾਵਾਂ ਨਾਲ ਕਹਿ ਉਸ ਵਕਤ ਦੀ ਉਸ ਕਦਰ ਦੀ ਤੋਹੀਨ ਕਰਦੇ ਹਾਂ ।ਪਰ ਅਸੀ ਦੁੱਖੀ ਵੀ ਤਾਂ ਉਨੇ ਹੀ ਹਾਂ ਜਿੰਨੇ ਅਸੀ ਅਪਣੇ ਆਪ ਨੂੰ ਵੱਡੇ ,ਅਮੀਰ,ਐਡਵਾਂਸ ਇਕ ਦੂਜੇ ਦੀ ਦੋੜ ਵਿਚੋ ਕਿਤੇ ਪਿੱਛੇ ਨਾ ਰਹਿ ਜਾਈਏ, ਕਿਤੇ ਨੱਕ ਨਾ ਕੱਟੀ ਜਾਵੇ ਸਮਾਜ ਵਿਚ ਦੂਜਿਆਂ ਤੋ ਥੌੜਾ ਦਾਜ਼ ਲਿਆਉਣ ਜਾਂ ਦੇਣ ਦੀ ਖਾਤਿਰ । ਅੱਜ ਮੈਂ ਇਸ ਲੇਖ ਵਿਚ ਉਹ ਗੱਲਾਂ ਦੱਸਾਗੀ ,ਲਿੱਖਾਂਗੀ ਜੋ ਸਾਹਮਣੇ ਵੇਖੀਆਂ ਸਨ ਤੇ ਵੇਖ ਰਹੀ ਹਾਂ ।ਇਹ ਕੋਈ 1964 ਦੀ ਗੱਲ ਹੈ ਪਿੰਡ ਵੱਡੀ ਮਿਆਣੀ ਜ਼ਿਲਾ ਹੁਸ਼ਿਆਰਪੁਰ ਉਸ ਵਕਤ ਕਿਥੇ ਲੋਕਾਂ ਦੀਆਂ ਸੋਚਾ ਸਨ ਬਾਹਰ ਦੀਆਂ ਹੁਣ ਤਾਂ ਸਭ ਤੋ ਜਿਆਦਾ ਬੱਚੇ ਮਿਆਣੀ ਵੱਡੀ ਦੇ ਹੀ ਹਨ ਬਾਹਰ।ਉਦੋ ਨਵੀਂ ਨਵੀਂ ਦੁਨੀਆਂ ਉਜੜ-ਪੁਜੜ ਕੇ ਪਾਕਸਿਤਾਨ ਤੋ ਆਈ ਸੀ ਆਪੇ ਹੀ ਸਮਝ ਨਹੀ ਸੀ ਆ ਰਹੀ ਬਾਹਰ ਤਾਂ ਕੀ ਕਿਸੇ ਜਾਣਾ ਤੇ ਆਉਣਾ ਸੀ ।ਪਿੰਡਾਂ ਵਿਚ ਘਰਾਂ ਨਾਲ ਘਰ ਬਨੇਰਿਆਂ ਨਾਲ ਬਨੇਰੇ ਤੇ ਇਕੋ ਹੀ ਨਾਲੀ ਜਾਂਦੀ ਸੀ ਘਰਾਂ ਦੇ ਫਾਲਤੂ ਪਾਣੀ ਸਾਰਿਆਂ ਦੇ ਘਰਾਂ ਅੱਗੋ ਦੀ ਲੰਘਕੇ,ਜਿਦਾ ਘਰ ਪਹਿਲੇ ਆ ਜਾਂਦਾ ਸੀ ਹੁਣ ਉਸ ਨੇ ਅਪਣੇ ਘਰ ਅੱਗੋ ਨਾਲੀ ਸਾਫ ਕਰ ਲਈ ਤੇ ਪਿੱਛੇ ਦਾ ਪਾਣੀ ਤੇ ਅੱਗੇ ਜਾਣਾ ਸੀ ਜੇਕਰ ਅਗਲਾ ਘਰ ਸ਼ਰੀਫ ਹੈ ਤਾਂ ਜਨਾਨੀ ਨੇ ਚੁੱਪ ਕਰਕੇ ਅੱਗੇ ਸਾਫ ਕਰ ਲੈਣੀ ਨਾਲੀ ਤੇ ਫਿਰ ਇਵੇਂ ਹੀ ਦੋ ਚਾਰ ਘਰਾਂ ਦੇ ਸਾਹਮਣੇ ਸਾਰੀ ਨਾਲੀ ਸਾਫ ਹੋ ਜਾਣੀ ਹੁਣ ਅੱਗੇ ਇਹ ਔਰਤ ਜੋ ਗੱਲਾਂ ਵਿਚ ਤਾਂ ਬਹੁਤ ਹੀ ਸਿਆਣੀ ਤੇ ਪ੍ਹੜੀ ਸੀ ਦੋ ਚਾਰ ਪਿਛਲੀਆਂ ਕਲਾਸਾਾਂ ਤੇ ਬਾਕੀ ਵਿਚਾਰੀਆਂ ਨੂੰ ਅਪਣੇ ਨਾਮ ਵੀ ਲਿਖਣੇ ਨਹੀ ਸੀ ਆਉਂਦੇ ।ਕੰਮ ਤਾਂ ਜਨਾਨੀਆਂ ਨੂੰ ਹੁੰਦੇ ਨਹੀ ਸੀ ਰੋਟੀ ਖਾਧੀ ਤੇ ਅਪਣੇ ਅਪਣੇ ਘਰਾਂ ਦੇ ਅੱਗੇ ਬੈਠ ਗੱਲਾਂ ਕਰ ਲਈਆਂ ਜਾ ਚੁੱਗਲੀਆਂ । ਦੋ ਜਣੀਆਂ ਦਿਉਰਾਣੀਆਂ ਜਠਾਣੀਆਂ ਵੀ ਇਸੇ ਗੱਲੀ ਵਿਚ ਹੀ ਰਹਿੰਦੀਆਂ ਸਨ ਸੱਕੇ ਸ਼ਰੀਕੇ ਵਿਚੋ ਸਨ ।ਇਕ ਵਿਚਾਰੀ ਬੜੀ ਸ਼ਰੀਫ ਤੇ ਇਕ ਬੜੀ ਲੜਾਕੀ(ਦੋਵੇਂ ਵਿਚਾਰੀਆਂ ਮਰ ਚੁੱਕੀਆਂ ਹਨ ਪਰ ਅਪਣੇ ਅਪਣੇ ਕਿਰਦਾਰਾਂ ਕਰਕੇ ਅਜੇ ਵੀ ਉਹਨਾਂ ਦੀਆਂ ਗੱਲਾਂ ਸਾਨੂੰ ਕੁੱਝ ਸਮਝਾਉਂਦੀਆਂ,ਤੇ ਰਾਹ ਦੱਸਦੀਆਂ ਹਨ )ਉਹ ਸਮਝਦੀ ਸੀ ਕਿ ਜੇਕਰ ਬੰਦਾ ਸਭ ਨੂੰ ਥੱਲੇ ਲਾ ਕੇ ਨਾ ਰੱਖੇ ਤਾਂ ਕੀ ਫਾਇਦਾ ਜਿੰਦਗੀ ਦਾ ਵੀ ।ਇਹ ਗੱਲ 53-54 ਸਾਲਾਂ ਬਾਅਦ ਮੇਰੇ ਮੰਨ ਵਿਚ ਇਕ ਕਹਾਣੀ ਦਾ ਰੂਪ ਉਸ ਵਕਤ ਧਾਰ ਗਈ ,ਜਦੋਂ ਮੈਂ ਅੱਜ ਦੇ ਲੋਕਾਂ ਨੂੰ ਵੇਖਦੀ ਹਾਂ ਕਿ ਬਾਹਰ ਦੇ ਲੋਕ ਖਾਨਦਾਨ ਵੇਖਦੇ ਹਨ, ਉਹ ਤਾਂ ਵਿਚਾਰੇ ਜਿੰਨਾਂ ਜਿੰਦਗੀਆਂ ਪੂਰੀਆਂ ਕਮਾਈਆਂ ਕਰਕੇ ਧੰਨ ਦੀ ਕਮੀ ਤਾਂ ਬਾਹਰ ਨਹੀ ਛੱਡੀ ਪਰ ਉਹਨਾਂ ਕੋਲ ਸਕੂਨ ਤੇ ਪਿਆਰ ਦੀ ਕਮੀ ਹੋ ਜਾਂਦੀ ਹੈ, ਤਾਂ ਉਹ ਸੋਚਦੇ ਕੋਈ ਪ੍ਹੜੀ ਤੇ ਸੋਹਣੀ ਕੁੜੀ ਸਾਨੂੰ ਮਿਲੇ ਜੋ ਅਪਣੇ ਵਿਰਸੇ, ਪੰਜਾਬ, ਪੰਜਾਬੀ ਤੇ ਸਾਰੇ ਸੰਸਕਾਰ ਉਹ ਹੋਣ ਜਿਹੜੇ ਉਹਨਾਂ ਬਾਹਰ ਇੰਨੀਆ ਕਮਾਈਆਂ ਕਰਕੇ ਵੀ ਬਰਕਰਾਰ ਰੱਖੇ ਹਨ,ਪਰ ਉਦੋ ਉਹਨਾਂ ਦੇ ਦਿਲ ਟੁੱਟ ਜਾਂਦੇ ਜਦੋਂ ਉਹ ਗਰੀਬ ਪ੍ਹੜੀ ਤੇ ਸੁੰਦਰ ਲੜਕੀ ਤਾਂ ਜਰੂਰ ਲੈ ਆਉਂਦੇ ਪਰ ਪਿੱਛਲਾ ਖਾਨਦਾਨ ਇੰਨੀ ਚੰਗੀ ਤਰ੍ਹਾਂ ਨਾ ਵੇਖਣ ਕਾਰਨ ਗੋਡਿਆਂ ਵਿਚ ਸਿਰ ਰੱਖ ਰੋਂਦੇ ਹਨ ।ਸਾਡੀ ਬਾਹਰ ਵਾਲਿਆਂ ਲੋਕਾਂ ਦੀ ਇਕੋ ਹੀ ਮੰਗ ਹੁੰਦੀ ਹੈ ਕੀ ਪਤਾ ਨਹੀ ਕੋਈ ਮਾੜੇ ਘਰ ਦੀ ਲੜਕੀ ਆਉਣ ਨਾਲ ਉਹ ਜਿਆਦਾ ਇੱਜਤ ਸਾਡੀ ਕਰੇਗੀ ਜਾ ਦਾਜ ਤੋ ਬਗੈਰ ਲਿਆਉਣ ਤੇ ਉਹ ਸਮਾਜ ਵਿਚ ਸਦਾ ਸਾਡੀ ਬਣਕੇ ਰਵੇਗੀ ਤਾਂ ਭੁੱਲ ਜਾਵੋ, ਉਸ ਨੂੰ ਤੁਸੀ ਹਰ ਗੱਲ ਬਾਹਰ ਦੀ ਸਿੱਖਾ ਦੇਵੋ ਬੇਟਾ ਇਸ ਸੁਸਾਇਟੀ ਵਿਚ ਇਵੇਂ ਬੈਠਣਾ ਇਵੇਂ ਖਾਣਾ ਤੇ ਇਵੇਂ ਰਹਿਣਾ ,ਉਹ ਥੋੜੀ ਦੇਰ ਤਾਂ ਜਦ ਤੱਕ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਬਰਦਾਸ਼ਤ ਕਰਦੀ ਰਵੇਗੀ ਫਿਰ ਜਦੋ ਬਾਹਰ ਦੀ ਹਵਾ ਲੱਗਣੀ ਤਾਂ ਤੁਸੀ ਜੇਹੜੀ ਐਡਵਾਂਸ ਤੇ ਬਾਹਰ ਦੀਆਂ ਹਵਾਂਵਾਂ ਦੀ ਸਾਰੀ ਖੁੱਲ ਦੇ ਦਿਤੀ ਤਾਂ ਫਿਰ ਤੁਸੀ ਭੁੱਲ ਜਾਵੋ ਤੁਸੀ ਕਿਸੇ ਗਰੀਬ ਨੂੰ ਸਵਾਰਣ ਵਾਸਤੇ ਭਲਾ ਕੀਤਾ ਜਾ ਕਿਸੇ ਮਹਾਰਾਜੇ ਦੀ ਧੀ ਨੂੰ ਰਾਣੀ ਬਣਾ ਕੇ ਲੈ ਆਏ ,ਫਿਰ ਉਵੇਂ ਹੀ ਹੋਵੇਗਾ ਜਿਵੇਂ ਇਹਨਾਂ ਦਰਾਣੀਆ ਤੇ ਜਠਾਣੀਆਂ ਦਾ ਹੋਇਆ ਸੀ।
ਸਵੇਰੇ ਸਵੇਰੇ, ਇਹਦੇ ਦੋਵੇਂ ਪੁੱਤਰ ਮਰ ਜਾਣ, ਪਾਟੀ ਚਿੱਠੀ ਆਏ, ਗੰਦੀ ਨੇ ਗੰਦ ਪਾਇਆਂ ਏ ਉੱਠਦੀ ਬਾਅਦ ਵਿਚ ਤੇ ਨਾਲੀਆਂ ਦੀ ਸਫਾਈ ਪਹਿਲੇ ਕਰਨ ਲੱਗ ਜਾਂਦੀ । ਦੋਵਾਂ ਦੇ ਆਦਮੀ ਫੋਜੀ ਸਨ,ਪਰ ਅੱਜ ਪ੍ਰੀਤੋ ਦਾ ਘਰਵਾਲਾ ਛੁੱਟੀ ਆਇਆ ਹੋਇਆ ਸੀ । ਹੁਣ ਬਹੁਤ ਹੀ ਗਾਲਾਂ ਸੁਨਦੇ ਸੁਨਦੇ ਬਿੱਲੂ ਨੇ ਪੁੱਛਿਆ ਇਹ ਸਵਰਨੋ ਨੂੰ ਕੀ ਹੋ ਗਿਆ ਕਿਹਦੇ ਨਾਲ ਬੋਲ ਬਕਾਰਾ ਕਰ ਰਹੀ ਹੈ ?ਕੁਝ ਨਹੀ ਐਂਵੇਂ ਹੀ ਇਸ ਦੀ ਆਦਤ ਹੈ ਆਪੇ ਚੁੱਪ ਕਰ ਜਾਵੇਗੀ ।ਜਦੋਂ ਬਹੁਤ ਹੀ ਬੋਲਦੀ ਰਹੀ ਤਾਂ ਹਾਰ ਕੇ ਪ੍ਰੀਤੋ ਨੇ ਕਿਹਾ ਇਹ ਸਾਨੂੰ ਹੀ ਪਿੱਟ ਸਿਆਪਾ ਕਰਕੇ ਸੁਨਾ ਰਹੀ ਹੈ ਨਾਲੇ ਇਸ ਦਾ ਰੋਜ ਦਾ ਕੁੱਤਖਾਨਾ ਹੈ ਛੱਡੋ ਤੁਸੀ ਰੋਟੀ ਖਾਓ ਫਿਰ ਅਸੀ ਬਾਹਰ ਖੇਤਾਂ ਨੂੰ ਚਲਦੇ ਹਾਂ ।ਰੋਟੀ ਤਾਂ ਖਾਹ ਲਈ ਪਰ ਬਿੱਲੂ ਨੂੰ ਚੈਨ ਜਿਹਾ ਨਹੀ ਸੀ ਆ ਰਿਹਾ ।ਉੱਠ ਬਾਹਰ ਵੇਖਦਾ ਤਾਂ ਭਾਈਆਂ ਜੀ ਪੈਰੀ ਪੈਣੀ ਹਾਂ ?ਮੂੰਹ ਤੇ ਘੁੰਡ ਤੇ ਮਿੱਠੀ ਜਿਹੀ ਜੁਬਾਨ ਨਾਲ ਸ਼ਰਮਿੰਦੀ ਜਿਹੀ ਹੋ ਗਈ ਸੀ ਕਿਉਂਕਿ ਉਸ ਨੂੰ ਪਤਾ ਨਹੀ ਸੀ ਕੇ ਦੇਰ ਰਾਤ ਘਰ ਪਹੁੰਚਿਆਂ ਬਿੱਲੂ ਇਕ ਮਹੀਨੇ ਦੀ ਛੁੱਟੀ ਆਇਆਂ ਹੈ, ਕਿਉਂਿਕ ਗੱਡੀ ਦੇ ਲੇਟ ਹੋਣ ਕਾਰਣ ਅੱਡੇ ਤੋ ਗੱਡੀ ਬੱਸ ਨਾ ਮਿਲਣ ਕਰਕੇ ਟਾਂਗੇ ਤੇ 12ਵੱਜੇ ਘਰ ਪਹੁੰਚਿਆ ਤੇ ਰੋਟੀ ਖਾਹ ਸੌਂ ਗਿਆ ਸੀ ਸਵੇਰੇ ਸਾਰਿਆਂ ਨੂੰ ਮਿਲਾਗੇ ।ਦੋਵੇਂ ਭਰ੍ਹਾ ਬੜੇ ਸ਼ਰੀਫ ਪਰ ਇਕ ਦੀ ਜਨਾਨੀ ਬੜੀ ਬਦ-ਹਯਾਅ ਸੀ।ਸਵਰਨੋ ਕੀ ਹੋਇਆਂ ਅੱਜ ਸਵੇਰੇ ਸਵੇਰੇ ?ਨਹੀ ਨਹੀ ਭਾਈਆਂ ਜੀ ਕੁਝ ਨਹੀ ਮੂੰਹ ਤੇ ਘੁੰਡ ਫਟਾਫਟ ਕਰ ਲਿਆ ਤੇ ਪੈਰੀ ਪੈਨੀ ਹਾਂ ਭਾਇਆ ਜੀ ਕਹਿ ਤੁਸੀ ਕਦੋ ਆਏ , ਸੁੱਖ-ਸਾਂਦ ਪੁੱਛ ਉਸ ਵਕਤ ਤਾਂ ਘਰੇ ਚਲੀ ਗਈ ।10-15 ਦਿਨ ਸੋਹਣੇ ਸੁੱਖ ਨਾਲ ਲੰਘੇ ਪਰ ਕਿਥੇ ਜਿਸ ਨੂੰ ਆਦਤ ਹੋਵੇ ਬਕਵਾਸ ਤੇ ਨਾਲੇ ਆਦਤ ਪਈ ਹੋਵੇ ਲ੍ਹੜਣ ਤੇ ਝਗੜਣ ਦੀ ਉਹ ਕਿਥੇ ਬਾਜ ਆਉਂਦਾ ਹੈ, ਆ ਦੌਰਾ ਪਿਆ ਲੜਾਈ ਦਾ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ ,ਜਿਹੜੀ ਪੰਦਰ੍ਹਾਂ ਦਿਨ ਪਹਿਲਾ ਘੁੰਡ ਕੱਡਕੇ ਪੈਰੀ ਪੈ ਅਸ਼ੀਰਵਾਦ ਲੈ ਰਹੀ ਸੀ ਅੱਜ ਕੁੱਤਿਆ ਤੇ ਕੰਜਰਾ ਤੱਕ ਬੋਲ ਰਹੀ ਸੀ ,ਉਸ ਵਿਚਾਰੇ ਨੇ ਇੰਨੀ ਹੀ ਗੱਲ ਕਹੀ ਸੀ ਕੀ ਤੂੰ ਕੋਈ ਵੱਡੇ ਛੋਟੇ ਦੀ ਸ਼ਰਮ ਕਰਿਆ ਕਰ ਅਪਣੇ ਸ਼ਰੀਫ ਮਾਂ-ਬਾਪ ਦਾ ਕਿਉਂ ਨਾਮ ਬਦਨਾਮ ਕਰ ਰਹੀ ਹੈ ?ਸਵਰਨੋ ਤਾਂ ਵਾਹ ਦੇ ਘੋੜੇ ਚ੍ਹੜ ਗਈ, ਚਲ ਚਲ ਤੂੰ ਵੀ ਰੰਨ ਦੇ ਥੱਲੇ ਲੱਗਾ ਏ ? ਉਹ ਤਾਂ ਵਿਚਾਰੀ ਬੋਲਦੀ ਹੀ ਨਹੀ ਪਈ ,ਉਸ ਦਿਨ ਵੀ ਉਹ ਤੇਰੇ ਪ੍ਹੜਦੇ ਪਾਈ ਜਾਂਦੀ ਸੀ ਤੇ ਹੁਣ ਵੀ ਮੈਨੂੰ ਹੀ ਕਹਿ ਰਹੀ ਏ ਛੱਡੋ ਪਰਾ ਤੁਸਾਂ ਕੀ ਲੈਣਾ ਅਸੀ ਫਿਰ ਇੱਕਠੇ ਹੀ ਰਹਿਣਾ ਹੈ ,ਪਰ ਤੂੰ ਤਾਂ ਸਵਰਨੋ ਕਿਸੇ ਨੂੰ ਕੁਝ ਸਮਝਦੀ ਹੀ ਨਹੀ ,ਬਸ ਜੀ ਵਾਹ ਦੇ ਘੋੜੇ ਚ੍ਹੜ ਗਈ ,ਤੇਰੀ ਜਨਾਨੀ ਘੋਸਨ ਹੁਣ ਬੜੀ ਚੁੱਪ ਬਣੀ ਬੈਠੀ ਹੈ ,ਮੈਂ ਜਾਨਦੀ ਹਾਂ ਜਿੰਨੀ ਕੁ ਭਲੀਮਾਣਸ ਹੈ ਹਰਾਮਜਾਦੀ , ਹਰਾਮਜਾਦੀ ਕਹਿਣ ਦੀ ਗੱਲ ਸੀ ਕਿ ਬਿੱਲੂ ਨੂੰ ਵੀ ਗੁੱਸਾ ਆ ਗਿਆ ਹਰਾਮਜਾਦੀ ਉਹ ਨਹੀ ਤੂੰ ਏ ਜਿਸਨੂੰ ਕੋਈ ਮਾਂ-ਬਾਪ,ਰਿਸ਼ਤੇਦਾਰੀ ਦੀ ਕੋਈ ਸਮਾਜ ਦੀ ਇਜ਼ਤ ਨਹੀ ਅਪਣੇ ਵੱਲ ਝਾਤੀ ਮਾਰ ਤੂੰ ਕਿੰਨੀ ਕੁ ਚੰਗੀ ਹੈ ? ਕਹਿਣ ਦੀ ਦੇਰ ਸੀ ਪਿੱਟ ਸਿਆਪਾ ਪੈ ਗਿਆ, ਹਾਂ ਤੂੰ ਕੋਣ ਹੁੰਦਾ ਮੈਨੂੰ ਬਦਮਾਸ਼ ਕਹਿਣ ਵਾਲਾ ਗੰਦਾ ਤੂੰ ,ਤੇਰੀ ਮਾਂ ਤੇਰੀ ਭੈਣ, ਤੇਰੀ ਕੰਜਰੀ ਜਨਾਨੀ ਲੈ ਕੰਜਰਾ ਤੇਰੇ ਕੋਲੋ ਕੋਈ ਘੁੰਡ ਨਹੀ ਕੋਈ ਸ਼ਰਮ ਨਹੀ ਕੋਈ ਤੇਰੇ ਘਰਦਿਆਂ ਨਾਲ ਸਾਡਾ ਅੱਜ ਤੋ ਰਿਸ਼ਤਾ ਨਹੀ ਹੈ ।ਮੈਨੂੰ ਅੱਜ ਉਹ ਸੀਨ ਯਾਦ ਆਇਆ ਤਾਂ ਅੱਜ ਦੀਆਂ ਕੁੜੀਆਂ ਤੇ ਤਰਸ ਜਿਹਾ ਆ ਗਿਆਂ ਕਿ ਉਹ ਤਾਂ ਪਹਿਲਾ ਹੀ ਕੋਈ ਰਿਸ਼ਤਾ ਨਾਲ ਲੈ ਕੇ ਆਉਂਦੀਆ ਹੀ ਨਹੀ ਸੋਹਰੇ ਘਰ,ਉਹ ਪਹਿਲੇ ਹੀ ਸਿਰਫ ਅਪਣੇ ਮਾਂ-ਬਾਪ ਭੈਣ ਭਰਾਵਾਂ ਤੇ ਅਪਣੇ ਹੀ ਘਰਦਿਆਂ ਦੇ ਰਿਸ਼ਤੇ ਲੈ ਕੇ ਆਉਂਦੀਆਂ ਹਨ ।ਉਹ ਤਾਂ ਚੂੰਨੀਆਂ ਵੀ ਘਰ ਹੀ ਛੱਡ ਕੇ ਆਉਣਾ ਚਾਹੁੰਦੀਆਂ ਹਨ ਪਰ ਥੌੜੀ ਦੇਰ ਵਾਸਤੇ ਉਹ ਵੀ ਚੰਗੀਆਂ ਤੇ ਖਾਨਦਾਨੀ ਬਨਣ ਵਾਸਤੇ ਵਿਰਸੇ ਨੂੰ ਯਾਦ ਰੱਖਦੀਆਂ ਹਨ ਦੱਸਣ ਵਾਸਤੇ ਕਈ ਢੋਂਗ-ਪਾਖੰਡ ਕਰਨ ਤੇ ਉੱਤਰਦੀਆਂ ਹਨ ।ਪਰ ਜਿੰਨਾਂ ਦੀਆਂ ਮਾਂਵਾਂ ਖੁੱਦ ਸਵਰਨੋ ਵਰਗੀਆਂ ਹੋਣਗੀਆਂ ਧੀਆਂ ਕਿਧਰੋ ਘੱਟ ਹੋਣਗੀਆਂ ਦੁੱਧ ਤਾਂ ਮਾਂ ਦਾ ਹੀ ਪੀਤਾ ਹੈ । ਜੋ ਕੁੜੀਆਂ ਮਾਪਿਆ ਦਾ ਜਿਆਦਾ ਖਿਆਲ ਤੇ ਸੋਹਰੇ ਘਰ ਦੀਆਂ ਨਕਲਾ ਤੇ ਛੋਟੀਆਂ ਛੋਟੀਆਂ ਗੱਲਾਂ ਦਾ ਬਤੰਗੜ ਬਣਾਉਂਦੀਆ ਹਨ ਸਾਰੀ ਜਿੰਦਗੀ ਖਤਾ ਤੇ ਖੱਜਲ ਖੁਆਰ ਹੁੰਦੀਆਂ ਹਨ,ਨਾਂ ਬੱਚਿਆਂ ਦੀਆਂ ਚੰਗੀਆਂ ਮਾਂਵਾਂ, ਨਾਂ ਸੱਸ ਸੋਹਰੇ ਦੀਆਂ ਚੰਗੀਆਂ ਨੂੰਹਾਂ ਤੇ ਨਾਂ ਪਤੀਆਂ ਦੀਆਂ ਚੰਗੀਆਂ ਔਰਤਾਂ ਤੇ ਨਾਂ ਸਮਾਜ ਵਿਚ ਚੰਗੀਆਂ ਬੁੱਧੀਜੀਵ ਅਖਵਾ ਸਕਦੀਆਂ ਹਨ ।ਚਲੋ ਪੜਦਾ ਚਾਹੇ ਅੱਖਾਂ ਦਾ ਦਿਲ ਦਾ ਭਾਵੇਂ ਸਤਿਕਾਰ ਦਾ ਪਰ ਵੱਡਿਆਂ ਦਾ ਕਿਵੇਂ ਕਿਹੜੇ ਦਰਜੇ ਤੇ ਉਹ ਚਾਹੇ ਬਾਹਰ ਰਹਿੰਦੇ ਹੋਣ ਭਾਵੇਂ ਪਿੰਡ ਤੇ ਭਾਵੇ ਪ੍ਹੜੇ ਤੇ ਭਾਵੇਂ ਅਨਪ੍ਹੜ ਸਤਿਕਾਰ ਅਪਣਾ ਵਿਰਸਾ ,ਅਪਣੀ ਬੋਲੀ,ਅਪਣਾ ਪਿਛੋਕੜ, ਅਪਣੀਆਂ ਰੀਤੀ ਰਿਵਾਜਾਂ ਦੀਆਂ ਬਾਤਾਂ ਨਹੀ ਭੁੱਲਣੀਆਂ ਚਾਹੀਦੀਆ ।ਜਿਸ ਪ੍ਰੀਵਾਰ ਵਿਚ ਪਰਦਾ, ਸ਼ਰਮ ,ਸਤਿਕਾਰ ਤੇ ਮਾਂ ਦੀ ਸ਼ਿੱਖਸ਼ਾ ਕੁੜੀਆਂ ਕੋਲ ਹੈ, ਰੱਬ ਦਾ ਨਾਮ ਖੋਫ ਤੇ ਅਪਣੀ ਗਰੀਬੀ ਦਾ ਅਹਿਸਾਸ ਹੈ ਉਹ ਕਦੀ ਵੀ ਘਰ ਨਹੀ ਉਜੜਦੇ ਸਮਾਜ ਵਿਚ ਉਹਨਾਂ ਦਾ ਨਾਮ ਹੁੰਦਾ ਹੈ, ਸਤਿਕਾਰ ਹੁੰਦਾ ਹੈ, ਮਾਣ ਹੁੰਦਾ,ਉਹ ਪਰੀਵਾਰ ਇਕ ਉਦਾਹਰਣ ਬਣ ਜਾਂਦਾ ਹੈ, ਹੁਣ ਤਾਂ ਮੰਨ ਦਾ ਹੀ ਪਰਦਾ ਅਸੀ ਕਹਾਂਗੇ ਰੱਖ ਸਕਦੇ ਹੋ ਨਹੀ ਤਾਂ ਸੋ ਗੁਣਾ ਦੁੱਖ ਭੋਗਣੇ ਪੈਣਗੇ ਦੁੱਖ ਦੇਣ ਵਾਲਿਆਂ ਨੂੰ ਇਸ ਨਿੱਕੇ ਜਿਹੇ ਪਰਦੇ ਕਾਰਨ ਕਈ ਵੱਡੇ ਪੜਦੇ ਖੁੱਲਣ ਲਈ ਜਨਮ ਲੈ ਲੈਂਦੇ ਹਨ ,ਫਿਰ ਸਵਰਨੋ ਵਾਂਗੋ ਇਹ ਨਾਂ ਸੁਨਣਾ ਪਵੇ ਲੱਥੀ ਲੋਈ ਤੇ ਕੀ ਕਰੇਗਾ ਕੋਈ ।ਭਾਵੇਂ ਉਹ ਸਭ ਇਸ ਦੁਨੀਆਂ ਤੋ ਦੂਰ ਚਲੇ ਗਏ ਹਨ ਪਰ ਉਹਨਾਂ ਦੇ ਬੋਲ ਤੇ ਗੱਲਾਂ ਅਜੇ ਵੀ ਉਵੇਂ ਹੀ ਕੰਨਾਂ ਵਿਚ ਜਿੰਦਾ ਹਨ । ਇਸ ਕਰਕੇ ਸਦਾ ਕਿਸੇ ਨੂੰ ਨੀਵਾਂ ਤੇ ਅਪਣੇ ਤੋ ਘੱਟ ਨਾ ਸਮਝੋ ।