ਕੰਨਾਂ ਨੂੰ ਹੱਥ ਲਾਉਂਦੀ ਹਾਂ

ਨੰਨੇ ਮੁੰਨੇ ਰੱਬ ਰੂਪੀ ਬੱਚਿਆਂ ਨੂੰ ਸਮਰਪਤ
ਕਹਾਣੀ ਦੇ ਪਤਰ :—
ਛੋਟੀ ਜਿਹੀ ਭੁੰਨਕੀ (ਨੀਵੋ)
ਭੂੰਡ (ਮਦੀਨੂੰ) ਨੀਵੋ ਦਾ ਪਤੀ
ਭੁੰਨਕੀ ਦੀ ਇਕਲੋਤੀ ਬੇਟੀ (ਘਸੀਟੋ)
ਮੱਖੀ (ਨਸੀਬੋ) ਭੁੰਨਕੀ ਦੀ ਫੈਮਲੀ ਡਾਕਟਰ
ਕਾਲਾ ਮੋਟਾ ਭੂੰਡ (ਦਾਦਾ)
ਪੀਲੀ ਧਾਮੂੜੀ (ਦਾਦੀ)
ਮੱਛਰ ,ਭੁੰਨਕੀ ,ਪੰਤਗੇ ,ਮੱਖੀਆਂ ,ਸ਼ਹਿਦ ਦੀਆਂ ਮੱਖੀਆਂ ,ਸਾਰੇ ਨੀਵੋ ਦੇ ਆਂਡੀ ਗੁਆਂਡੀ ਹਨ।
ਨੀਵੋ :- ਜਾਰੋ ਜਾਰ ਰੋਂਦੀ ਅਪਣੀ ਫੈਮਲੀ ਡਾਕਟਰ ਨੂੰ ਫੋਨ ਮਿਲਾ ਰਹੀ ਹੈ ।


ਨਸੀਬੋ ਡਾਕਟਰ :- ਹੈਲੋ ਹੈਲੋ !!!!!!ਇਕ ਮਿੰਟ ਮੈਂ ਬਾਹਰ ਵਲ ਆਉਂਦੀ ਹਾਂ ,ਸ਼ੋਰ ਵਿਚ ਕੁਝ ਸੁਨਾਈ ਨਹੀ ਦੇ ਰਿਹਾ ?
ਜੀ ਹੁਣ ਬੋਲੋ ਕੋਣ ,ਰੋਂਦੀ ਰੋਂਦੀ ਡਾਕਟਰ ਸਾਹਿਬਾਂ ਮੇਰੀ ਬੇਟੀ ਦੀ ਹਾਲਤ ਬਹੁਤ ਨਾਜ਼ਕ ਹੈ ਜਲਦੀ ਮੇਰੇ ਘਰ ਪਹੁੰਚੋ ,ਕਿਉਂਕਿ ਡਾਕਟਰ ਦਾ ਇਸ ਪਰਵਾਰ ਨਾਲ ਬਹੁਤ ਪਿਆਰ ਹੈ, ਵਕਤ ਬਰਬਾਦ ਨਾ ਕਰੋ ਫੋਨ ਰੱਖੋ ਮੈਂ ਆ ਰਹੀ ਹਾਂ ।ਉਹ ਪਾਰਟੀ ਵਿਚੇ ਹੀ ਛੱਡ ਅਪਣੀ ਡੇਡ ਪਹੀਏ ਵਾਲੀ ਕਾਰ ਚਲਾ ਜਲਦੀ ਜਲਦੀ ਨੀਵੋ ਦੇ ਬੰਗਲੇ ਪਹੁੰਚੀ ।ਜਿਥੇ ਮੱਖੀਆਂ ,ਮੱਛਰਾਂ ਕੀੜਿਆਂ ,ਮਕੋੜਿਆਂ ,ਧਮੂੜੀਆਂ, ਪਤੰਗਿਆਂ ਨੀਵੋ ਦੀ ਬੇਟੀ ਘਸੀਟੋ ਨੂੰ ਝੂਰਮਟ ਪਾਇਆ ਹੋਇਆ ਸੀ ।ਪੰਤਗੇ ਅਪਣੇ ਅਪਣੇ ਫੋਨਾਂ ਰਾਹੀ ਅਪਣੇ ਡਾਕਟਰਾਂ ਜਾ ਮਿੱਤਰ ਸਨੇਹੀਆਂ ਨੂੰ ਇਹ ਖਬਰ ਸੁਣਾ ਰਹੇ ਸਨ ,ਕਿਉਂਕਿ ਭੂੰਡ ਮਦੀਨੂੰ ਦਾ ਸਮਾਜ ਵਿਚ ਬੜਾ ਮਾਣ ਸਨਮਾਨ ਸਤਿਕਾਰ ਹੈ ।ਅਮੀਰੀ ਦੇ ਨਾਲ ਨਾਲ ਪੜ੍ਹਿਆ ਲਿਖਿਆ ਤੇ ਧੜਲੇ ਵਾਲਾ ਹੋਣ ਕਰਕੇ ਕੋਈ ਕਸਮ ਨਹੀ ਸੀ ਖਾਂਦਾ । ਪਤਾ ਨਹੀ ਸਾਡੀ ਬੇਟੀ ਘਸੀਟੋ ਨੂੰ ਕੀ ਹੋ ਗਿਆ ,ਬੇਹੋਸ਼ ਪਈ ਏ ਸਾਰੇ ਅਰਦਾਸਾਂ ਕਰੋ ਇਹ ਘਰ ਦਾ ਚੀਰਾਗ ਨਾ ਬੁੱਝੇ ,26-27 ਸਾਲਾਂ ਬਾਅਦ ਮੰਗ ਮੰਗ ਕੇ ਇਹ ਬੱਚੀ ਦੀ ਦਾਤ ਰੱਬ ਬਕਸ਼ੀ ਸੀ ,ਵਿਚਾਰਾ ਭੂੰਡ ਚੁਪ-ਚਾਪ ਬਸ ਰਾਮ ਰਾਮ ,ਸਤਿਨਾਮ ,ਵਾਹਿਗੁਰੂ ਤੂੰ ਹੀ ਹੈ ਰੱਖਿਆਂ ਕਰਨੀ । ਇੰਨੀ ਦੇਰ ਵਿਚ ਰੁਕੋ ਰੁਕੋ ਡਾਕਟਰ ਸਾਹਿਬਾਂ ਆ ਗਏ ,ਪਿੱਛੇ ਹੋ ਜਾਵੋ !!!!!!!!!!!!!!!!!!!!!
ਹੁਣ ਪਹਿਲੇ ਤੁਸੀ ਸਭ ਬਾਹਰ ਚਲੇ ਜਾਵੋ ਹਵਾ ਲੱਗਣ ਦਿਓ ਸਿਰਫ ਦਾਦੀ ਮਾਂ ਤੇ ਮਾਂ ਰਹਿ ਜਾਵੋ ਅੰਦਰ, ਬਾਕੀ ਸਭ ਪਲੀਜ਼ ਬਾਹਰ ਜਾਵੋ,ਇਹ ਮੱਖੀ ਨਸੀਬੋ ਦਾ ਹੁਕਮ ਸੀ ।
ਦਾਦੀ ਧਮੂੜੀ ਤਾਂ ਸਿਰਫ ਰੋ ਰੋ ਕੇ ਬੁਰਾ ਹਾਲ ਕਰ ਬੈਠੀ ਸੀ ,ਹੋਸਲਾ ਵੀ ਕਰ ਰਹੀ ਸੀ ਗੱਲ ਕਰਨ ਦਾ ਡਾਕਟਰ ਸਾਬ ਮੇਰੀ ਬੱਚੀ ਨੂੰ ਬਚਾ ਲਓ ,ਮੈਂ ਤਾਂ ਕਦੀ ਕਿਸੇ ਨੂੰ ਦੁੱਖ ਨਹੀ ਦਿਤਾ ,ਬਚਪਨ ਵਿਚ ਸ਼ਰਾਰਤ ਨਾਲ ਭਾਵੇਂ ਕਿਸੇ ਨੂੰ ਢੰਗ ਮਾਰਿਆ ਹੋਵੇ ਤੇ ਮੂੰਹ ਸਿਰ ਸਜਾਇਆ ਹੋਵੇ ਪਰ ਅਪਣੀ ਹੋਸ਼ ਵਿਚ ਤਾਂ ਮੈਂ ਕਿਸੇ ਨੂੰ ਵੀ ਦੁੱਖ ਨਹੀ ਦਿਤਾ ,ਭਾਵੇਂ ਸਭ ਮੇਰੇ ਕੋਲੋ ਡਰਦੇ ਰਹਿੰਦੇ ਹਨ ।ਨਾਲ ਨਾਲ ਡਾਕਟਰ ਨਸੀਬੋ ਅੱਖਾਂ ,ਜੀਭ ,ਧੜਕਣ ਸਭ ਵੇਖ ਰਹੀ ਸੀ ,ਮਾਂ ਜੀ ਹੋਸਲਾ ਕਰੋ ਘਬਰਾਣ ਵਾਲੀ ਕੋਈ ਗੱਲ ਨਹੀ!!!! ਡਾਕਟਰ ਨਸੀਬੋ ਕਹਿ ਰਹੇ ਸਨ।ਪੇਟ ਤੇ ਜਦੋਂ ਵੇਖਦੀ ਤਾਂ ਪੱਥਰ ਵਾਂਗ ਸਖਤ ਤੇ ਫੁਲਿਆ ਪਿਆ ਸੀ ,ਖਾਧਾ ਕੀ ਸੀ ਬੱਚੀ ਨੇ ? ਡਾਕਟਰ ਜੀ ਘਰੋਂ ਤਾਂ ਰੋਟੀ ਖਾਹ ਕੇ ਸੈਰ ਕਰਨ ਗਈ ਸੀ, ਇਕ ਪਹੀਏ ਵਾਲੀ ਸਕੂਟਰੀ ਜੋ ਗੇਟ ਨਾਲ ਜੋਰ ਦੀ ਲੱਗ ਅੱਧਾ ਪਹਿਆ ਰਹਿ ਗਿਆ ਹੈ ,ਕੋਲ ਡਿੱਗ ਪਈ ਤੇ ਬੇਹੋਸ਼ੀ ਦੀ ਹਾਲਤ ਵਿਚ ਅਸੀ ਚੁੱਕਿਆ ਕੋਈ ਡਰਨ ਵਾਲੀ ਗੱਲ ਨਹੀ ਬਹੁਤ ਗੈਸ ਹੋ ਗਈ ਹੈ ,ਇਹ ਕਿਤੇ ਬਾਹਰੋਂ ਕੋਈ ਚੀਜ਼ ਖਾਹ ਬੈਠੀ ਹੈ ,ਮੈਂ ਸੂਈ ਲਾ ਦਿਤੀ ਹੈ ਥੋੜੀ ਦੇਰ ਵਿਚ ਹੋਸ਼ ਆ ਜਾਵੇਗੀ ।ਲਾਲ ਸਾੜੀ ਵਿਚ ਲਿਪਟੀ ਡਾਕਟਰ ਨਸੀਬੋ ਬੜੀ ਪਿਆਰੀ ਲੱਗ ਰਹੀ ਸੀ । ਘਸੀਟੋ (ਭੁੰਨਕੀ) ਇਕਲੌਤੀ ਬੇਟੀ ਹੋਣ ਕਰਕੇ ਜਿਆਦਾ ਲਾਡਲੀ, ਸ਼ਰਾਰਤੀ ਹੋਣ ਦੇ ਨਾਲ ਨਾਲ ਮਾਂ-ਬਾਪ ਦਾ ਕਹਿਣਾ ਵੀ ਨਹੀ ਮੰਨਦੀ ।ਨੀਵੋ ਭੁੰਨਕੀ ਦੀ ਮਾਂ ਜਿਸ ਨੇ ਅਪਣੀ ਬਰਾਦਰੀ ਤੋਂ ਬਾਹਰ ਵਿਆਹ ਕੀਤਾ ਹੋਇਆ ਸੀ ਭੂੰਡ (ਮਦੀਨੋ) ਨਾਲ ਜਿਸ ਕਰਕੇ ਉਸ ਦੇ ਮਾਂ ਬਾਪ ,ਭੈਣ ਭਰ੍ਹਾ ਸਭ ਨਰਾਜ਼ ਸਨ ਪਰ ਇਸ ਵਕਤ ਉਹ ਸਾਰੇ ਇਥੇ ਪਹੁੰਚੇ ਸਨ ।ਹੁਣ ਘਸੀਟੋ ਨੂੰ ਹੋਸ਼ ਆ ਗਈ ਸੀ ,ਡਾਕਟਰ ਸਾਹਿਬਾਂ ਘਸੀਟੋ ਰਾਣੀ ਨੂੰ ਪੁੱਛ ਰਹੇ ਸਨ ਕੀ ਹੋਇਆ ਸੀ? ਕੀ ਖਾਧਾ ਸੀ ? ਡਾਕਟਰ ਆਂਟੀ ਮੈਂ ਸੈਰ ਕਰਦੀ ਕਰਦੀ ਦੂਰ ਨਿਕਲ ਗਈ ਸੀ ,ਰਸਤੇ ਵਿਚ ਪਿੰਡ ਵੀਲਪੰਥ ਆਇਆ ,ਤੇ ਬੜੀ ਸੋਹਣੀ ਇਕ ਛੋਟੀ ਬਾੜੀ ਬਣਾਈ ਹੋਈ ਜਿਸ ਵਿਚ ਭਿੰਡੀਆਂ ਕਰੇਲੇ ਲਾਏ ਹੋਏ ਸਨ ,ਸੋਹਣੇ ਸੋਹਣੇ ਨਰਮ ਨਰਮ ਪੱਤੇ ਵੇਖੇ ਰੱਜ ਕੇ ਖਾਹ ਗਈ ।ਕਰੇਲਿਆਂ ਦੀ ਕੁੜਤਨ ਨੇ ਮੇਰੇ ਮੂੰਹ ਦਾ ਸਵਾਦ ਖਰਾਬ ਕਰ ਦਿਤਾ ,ਲਾਲਚ ਕਰਕੇ ਦੋ ਤਿੰਨ ਅੰਬ ਵੀ ਖਾਹ ਗਈ ,ਬਸ ਕੀ ਲਾਲਚ ਨਾਲ ਖਾਹ ਤਾਂ ਬਹੁਤ ਲਿਆ ਪਰ ਮੈਨੂੰ ਪਤਾ ਨਹੀ ਲੱਗਾ 10 ਮਿੰਟਾਂ ਬਾਅਦ ਚੱਕਰ ਜਿਹੇ ਆਉਣ ਲੱਗ ਪਏ ,ਥੌੜੀ ਜਿਹੀ ਦੇਰ ਤਾਂ ਮੈਂ ਸੋਚਿਆਂ ਕੀ ਪੈਰਾਂ ਭਾਰ ਬੈਠੀ ਸੀ ਭਿੰਡੀਆਂ ਦੇ ਖੇਤ ਵਿਚ ਕਿਤੇ ਤਾਂ ਚੱਕਰ ਆ ਗਿਆ ਹੋਵੇਗਾ ਪਰ ਪੇਟ ਵੀ ਫੁੱਲਦਾ ਜਾ ਰਿਹਾ ਸੀ ,ਮੈਂ ਜਲਦੀ ਜਲਦੀ ਘਰ ਵੱਲ ਦੌੜੀ ਪਰ ਘਰ ਦੇ ਗੇਟ ਅੱਗੇ ਕੀ ਹੋਇਆ ਉਸ ਤੋਂ ਬਾਅਦ ਮੈਨੂੰ ਕਿੰਨੇ ਇਥੇ ਲਿਆਦਾ ਪਤਾ ਨਹੀ !!!!!!!!!!!!!! ਨਸੀਬੋ ਡਾਕਟਰ(ਮੱਖੀ) ਘਸੀਟੋ(ਭੁੰਨਕੀ) ਦੇ ਸਿਰ ਤੇ ਹੱਥ ਫੇਰਦੀ ਕਹਿ ਰਹੀ ਸੀ ਕਿ ਤੇਰੀ ਦਾਦੀ (ਧਮੂੜੀ )ਤਾਂ ਰੋ ਰੋ ਕੇ ਬੁਰਾ ਹਾਲ ਕਰ ਬੈਠੀ ਹੈ ,ਦਾਦਾ( ਧਮੂੜ) ਤਾਂ ਕਿਸੇ ਨਾਲ ਕੁਝ ਬੋਲ ਹੀ ਨਹੀ ਰਿਹਾ ।ਹੁਣ ਘਸੀਟੋ ਨੂੰ ਦਵਾਈ ਤੇ ਇੰਨਜੈਕਸ਼ਨ ਤੋਂ ਬਾਅਦ ਚੰਗੀ ਤਰ੍ਹਾਂ ਗੈਸ ਤੋ ਰਾਹਤ ਮਿਲ ਚੁੱਕੀ ਸੀ ।ਦਾਦੀ ,ਦਾਦਾ ,ਮਾਂ ਪਾਪਾ ਸਭ ਖੁੱਸ਼ ਹੋ ਗਏ ਸਨ ,ਪਰ ਘਸੀਟੋ ਬੜੀ ਹੀ ਸ਼ਰਮਿੰਦੀ ਹੋਈ ਇਹ ਸੁਣ ਰਹੀ ਸੀ ਕਿ ਭਾਵੇਂ ਡਿੰਡੀਆਂ ਕਰੇਲੇ ,ਅੰਬ ਕਿਸੇ ਦੇ ਸਨ ਪਰ ਪੇਟ ਤਾਂ ਤੇਰਾ ਅਪਣਾ ਸੀ ,ਹਾਂ ਮੈਨੂੰ ਸਭ ਮੁਆਫ ਕਰ ਦਿਓ ਮੈਨੂੰ ਲਾਲਾਚ ਨਹੀ ਕਰਨਾ ਚਾਹੀਦਾ ਸੀ ,ਅੱਗੇ ਵਾਸਤੇ ਮੈਂ ਮਾਂਬਾਪ ਦਾ ਕਹਿਣਾ ਮੰਨਾਗੀ ,ਲਾਲਚ ਨਹੀ ਕਰਾਂਗੀ ।ਮੰਮਾਂ ਜੋ ਬਨਾਏਗੀ ਉਹੀ ਖਾਵਾਂਗੀ ,ਹੁਣ ਘਸੀਟੋ ਸਭ ਦੇ ਗੱਲੇ ਲੱਗ ਹੱਸ ਰਹੀ ਸੀ , ਕੰਨ ਫੜ੍ਹ ਸਭ ਤੋਂ ਮੁਆਫੀ ਮੰਗ ਰਹੀ ਸੀ ਤੇ ਫਿਰ ਹੱਸਤੀ ਹੋਈ ਮੰਜੇ ਤੋ ਉੱਠ ਖੜ੍ਹੀ ਹੋਈ ਤੇ ਗੀਤ ਗਾ ਗਾ ਕਹਿੰਦੀ
ਕੰਨਾਂ ਨੂੰ ਹੱਥ ਲਾਉਂਦੀ ਹਾ ਸਾਰਿਆਂ ਨੂੰ ਮੈਂ ਹਾਂ ਕਹਿੰਦੀ
ਮੰਨਦੀ ਮੰਮੀ ਦਾ ਕਹਿਣਾ ਤਾਂ ਇੰਨਾ ਦੁੱਖ ਨਾ ਸਹਿੰਦੀ।
ਮੰਮੀ ਪਾਪਾ ਦਾਦੀ ਦਾਦਾ ਡਾਕਟਰ ਆਂਟੀ ਦੀ ਮੈਂ ਜਾਨ ਹਾਂ
ਕੀਟ ਪੰਤਗੇ ਮੱਖੀਆਂ ਮਾਸੀਆਂ ਕੀੜੀ ਭੂਆਂ ਦੀ ਮੈਂ ਸ਼ਾਨ ਹਾਂ।
ਗਿਰਗਿੱਟ ਚਾਚੂ ਸ਼ਿਪਕੱਲੀ ਚਾਚੀ,ਗੰਡੋਏ ਤਾਏ ਕੋਲ ਵੀ ਜਾਵਾਂਗੀ
ਮੰਮਾਂ ਜੋ ਬਣਾ ਖਿਲਾਏ ਹੱਸ ਹੱਸ ਕੇ ਸਾਰਿਆਂ ਨਾਲ ਮੈਂ ਖਾਵਾਂਗੀ।
ਉੱਠ ਸਵੇਰੇ ਬੁਰਸ਼ੀ ਕਰ ਨਹ੍ਹਾ ਧੋ ਕੇ ਰੱਬ ਦਾ ਨਾਮ ਧਿਆਵਾਂਗੀ
ਖਾਣਾ ਖਾਹ ਕੇ ਬਸਤਾ ਲੈ ਕੇ ਰੋਜ਼ ਪੜ੍ਹਣ ਸਕੂਲੇ ਮੈਂ ਜਾਵਾਂਗੀ ।
ਵੱਡਿਆਂ ਦਾ ਸਤਿਕਾਰ ਕਰਾ ਛੋਟਿਆਂ ਨਾਲ ਪਿਆਰ ਵਧਾਵਾਂਗੀ
ਪੜ੍ਹ ਲਿਖ ਕੇ ਮੈਂ ਅਫਸਰ ਬਣ ਮਾਪਿਆਂ ਦਾ ਨਾਮ ਚਮਕਾਵਾਂਗੀ।
ਮੇਰੇ ਨੰਨੇ ਮੁੰਨੇ ਸਾਥੀ ਬੱਚਿਓ ਇਸੇ ਵਿਚ ਹੀ ਸਭ ਦਾ ਭਲਾ ਹੈ
ਝੂਠ ਫਰੇਬ ਤੇ ਗਾਲੀ ਕੱਢਣੀ ਚੋਰੀ ਗੰਦੀਆਂ ਲਾਲਚ ਬੁਰੀ ਬਲਾ ਹੈ ।
ਚੰਗੀ ਲੱਗੀ ਕਹਾਣੀ ਮੇਰੀ ਸਾਥੀ ਬੱਚਿਓ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ
ਮੈਂ ਤਾਂ ਅੱਜ ਛੱਡਿਆ ਲਾਲਚ ਮੁਆਫੀ ਮੰਗ ਕੰਨਾਂ ਨੂੰ ਹੱਥ ਲਾਉਂਦੀ ਹਾਂ।