ਆਪਾ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਗੱਲ ਤਾਂ ਸਿਰਫ ਆਪਾ ਲੱਭਣ ਦੀ ਹੈ । ਅਸੀ ਪਹਿਲੇ ਆਪਾ ਹੀ ਲੱਭ ਲਈਏ ਤਾਂ ਫਿਰ ਕੋਈ ਹੋਰ ਗੱਲ ਕਰਨ ਜੋਗੇ ਹੋ

ਜਾਵਾਂਗੇ ।ਕਿਸੇ ਨੂੰ ਕੁਝ ਸਮਝਾ ਸਕਾਂਗੇ ਕਿ ਅਸੀ ਕੀ ਲੱਭ ਰਹੇ ਹਾਂ ,ਕਿਵੇਂ ਲੱਭਣਾ ਹੈ ,ਕਿਥੋ ਲੱਭਣਾ ਹੈ ।ਇਹ

ਸਾਰੀਆਂ ਸੋਚਾਂ ਦੇ ਘੋੜੇ ਦੌੜਾਉਣ ਤੋਂ ਪਹਿਲਾ ਅਪਣੇ ਆਪ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਸਾਡੇ ਕੋਲ

ਅਪਣਾ ਕੀ ਕੀ ਹੈ ? ਉਸ ਕੀ ਕੀ ਨੂੰ ਕਿਵੇਂ ਵਰਤ ਰਹੇ ਹਾਂ ,ਕਿਵੇਂ ਵਰਤਣਾ ਸੀ ਤੇ ਕਿਥੇ ਵਰਤ ਰਹੇ ਹਾਂ

।ਅਸੀ ਕਿਸੇ ਨੂੰ ਮੰਜ਼ਿਲ ਤੱਕ ਪਹੁੰਚਾਣ ਦਾ ਵਾਇਦਾ ਕਿਵੇਂ ਕਰ ਸਕਦੇ ਹਾਂ ਜਦ ਕਿ ਅਸੀ ਆਪੇ ਹੀ ਬੀਆਵਾਨ

ਜੰਗਲ ਵਿਚ ਅਪਣੇ ਰਸਤੇ ਨੂੰ ਲੱਭਣ ਦੀ ਤਲਾਸ਼ ਵਿਚ ਘੁੰਮ ਰਹੇ ਹਾਂ , ਸਾਨੂੰ ਕੋਈ ਟਿਕਾਨਾ , ਰਸਤਾ ਨਹੀ ਲੱਭ

ਰਿਹਾ ,ਅਸੀ ਹੋਰਾਂ ਨੂੰ ਕੀ ਰਾਹ ਪਾਵਾਂਗੇ ।ਅਸੀ ਅਪਣੇ ਨਾਲ ਕਿਸੇ ਨੂੰ ਕਿਵੇਂ ਜੋੜ ਪਾਵਾਂਗੇ ।ਸਾਡੇ ਅਪਣੇ

ਸਰੀਰ ਦੇ ਅੰਗ ਤਾਂ ਸਾਡੇ ਨਾਲ ਨਹੀ ਟੁਰ ਰਹੇ ਨੱਕ ,ਕੰਨ ,ਅੱਖਾਂ ,ਹੱਥ ਪੈਰ ਸਾਡੇ ਮੰਨ ਦੇ ਨਾਲ ਸਾਡੀ ਸੋਚ ਦੇ

ਨਾਲ ਨਹੀ ਹਨ ਸਾਡਾ ਕਹਿਣਾ ਨਹੀ ਮੰਨ ਰਹੇ ,ਉਨ੍ਹਾਂ ਤੇ ਕੋਈ ਸਾਡਾ ਵੱਸ ਨਹੀ ਚਲ ਰਿਹਾ । ਅਸੀ ਲੋਕਾਂ ਨੂੰ

ਕਿਵੇਂ ਅਪਣੇ ਪਿੱਛੇ ਲਗਾ ਕਿ ਉਂਗਲੀਆਂ ਤੇ ਨਚਾ ਸਕਦੇ ਹਾਂ ,ਇਹ ਸੋਚਣ ਤੇ ਸਮਝਣ ਵਾਲੀ ਗੱਲ ਹੈ ।

ਵਿਚਾਰੀ ਬਲਵੰਤ ਭੈਣ ਜੀ ਨੇ ਚੰਗੀ ਜਿੰਦਗੀ ਵਿਚ ਕਮਾਈ ਕੀਤੀ ,ਇਹ ਸਾਰੀ ਪਾਲਣ-ਪੋਸ਼ਣ ਤੇ ਚੰਗੇ ਸੰਸਕਾਰਾਂ

ਕਰਕੇ ਹੀ ਉਹ ਇੰਨੀ ਨਿੱਘੀ ਮਿੱਠੀ ਤੇ ਸ਼ਹਿਣਸ਼ੀਲਤਾ ਦੀ ਮੂਰਤ ਬਣੀ ਬੈਠੀ ਸਭ ਕੁਝ ਕੁੱਦਰਤ ਤੇ ਸੁੱਟ ਇੰਨੇ

ਦੁੱਖਾਂ ਦੇ ਪਹਾੜਾ ਵਿਚੋਂ ਲੰਘੀ । ਪਤੀ ਕੋਲੋ ਪੰਦਰ੍ਹਾਂ ਸਾਲਾਂ ਦੀ ਜੁਦਾਈ ਕਿੰਨਾ ਵੱਡਾ ਪਰਵਾਰ ਤੇ ਫਿਰ

ਅੰਤਾਂ ਦੀ ਸੋਹਣੀ , ਭੈੜੀ ਅੱਖ ਜੋ ਵੀ ਵੇਖੇ ਉਸ ਦੀ ਸੁਦੰਰਤਾ ਦੀ ਦੀਵਾਨੀ ਹੋ ਜਾਵੇ ।ਛੋਟੇ ਛੋਟੇ ਬੱਚੇ

ਛਾਤੀ ਨਾਲ ਲਾ ਵਕਤ ਨੂੰ ਧੱਕਾ ਦਿੰਦੀ ਰਹੀ ,ਇੰਤਜ਼ਾਰ ਕਰਦੀ ਕਿ ਕਦੀ ਤੇ ਰੱਬ ਸੁਣੇਗਾ ਸਾਡੀ ਵੀ ਗਰੀਬਾਂ

ਦੀ ,ਦਾਤੇ ਸੁਣੀ ਤੇ ਰੱਬ ਦੀਆਂ ਖੁੱਸ਼ੀਆਂ ਸਾਰੀਆਂ ਉਸ ਦੇ ਹਿੱਸੇ ਦੀਆਂ ਉਸ ਨੂੰ ਮਿਲੀਆਂ ,ਪਰ ਸਿਰਫ ਗੱਲ

ਇਹ ਹੈ ਸਾਡੀ ਨਜ਼ਰ ਸਾਡੀ ਸੋਚ ਇਹ ਪਰਖ ਕਰਨ ਦੇ ਯੋਗ ਹੈ ਕਿ ਅਸੀ ਕਿਸੇ ਦੀ ਚੰਗਿਆਈ ਨੂੰ ਪਰਖ ਸਕੀਏ ,ਅਸੀ

ਤਾਂ ਅਪਣੇ ਮੰਨ ਜੈਸੀਆਂ ਹੀ ਨੀਚ, ਬੇਕਾਰ ਤੇ ਛੋਟੀਆਂ ਸੋਚਾਂ ਦੇ ਘੋੜੇ ਦੋੜਾਉਣੇ ਹਨ ਤੇ ਸਭ ਨੂੰ

ਅਪਣੇ ਤੋਂ ਛੋਟਾ ਸਮਝਣਾ ਹੈ ,ਕਿਸੇ ਦੇ ਗੁਣਾਂ ਦੀ ਕਦਰ ਕਰਨ ਵਾਸਤੇ ਦਮ ਰੱਖਣਾ ਚਾਹੀਦਾ ਹੈ ।ਜੇਕਰ ਸਾਡੀਆਂ

ਪੰਜ ਉਗਲਾਂ ਹੀ ਇਕ ਜੈਸੀਆ ਨਹੀ ,ਮਾਂ ਦੇ ਇਕੋ ਪੇਟੋ ਜੰਮੇ ਸਾਰੇ ਭੈਣ ਭਰ੍ਹਾਵਾਂ ਦੇ ਵਿਚਾਰ, ਸੋਚ ਤੇ

ਕਿਸਮਤ ਇਕੋ ਜੈਸੀ ਨਹੀ ਤਾਂ ਅਸੀ ਕਿਸੇ ਨੂੰ ਉਹ ਐਸਾ ਹੈ, ਇਹ ਐਸਾ ਹੈ, ਬੋਲਣ ਤੋਂ ਪਹਿਲਾ , ਵਿਚਾਰ ਦੇਣ

ਤੋਂ ਪਹਿਲਾ ਅਪਣੇ ਅੰਦਰ ਝਾਤੀ ਮਾਰੀਏ ਕਿ ਅਸੀ ਕਿਥੇ ਖੜ੍ਹੇ ਹਾਂ ।

ਸੁਰਿੰਦਰ ,ਗੁੱਡੀ ,ਬੱਬੂ ,ਚੰਦਰਕਲਾ ,ਰਣਜੀਤ ,ਮੀਨੂੰ ,ਚਿੰਟੂ ,ਵੰਨਟੂ ਸਾਰਿਆਂ ਦਾ ਗਰੂਪ ਇਕੱਠਾ ਬੈਠਾ ਫਿਰ

ਪੁਰਾਣੀਆ ਯਾਦਾਂ ਨੂੰ ਤਾਜ਼ਾ ਕਰਦੇ ਹੋਏ ,ਬਲਵੰਤ ਦੀਆਂ ਗੱਲਾਂ ਛੇੜ ਬੈਠੇ ।ਅੱਜ ਉਹ ਸਾਰੇ ਕਿਸੇ

ਪ੍ਰੋਗਰਾਮ ਤੇ ਇਕੱਠੇ ਹੋਏ ਸਨ ਤੇ ਗੱਲਾਂ ਚਲ ਪਈਆ ,ਉਹ ਬੰਦਾ ਕਮੇਟੀ ਵਿਚ ਹੈ ,ਇਵੇਂ ਦਾ ਹੈ ,ਉਹ

ਸਰਪੰਚ ਇਵੇਂ ਦਾ ਉਹ ਮਾਸਟਰ ਇਵੇਂ ਦਾ ਉਹ ਜਨਾਨੀ ਇਵੇਂ ਦੀ ਉਹ ਕੁੜੀ ਇਵੇਂ ਦੀ ਹੈ ,ਕੋਲ ਬੈਠੇ

ਸੁਰਿੰਦਰ ਤੇ ਰਣਜੀਤ ਬੋਲ ਪਏ ਅਸੀ ਕਦੀ ਅਪਣੇ ਅੰਦਰ ਵੀ ਝਾਤੀ ,ਉਸ ਦੀ ਚਾਕਰੀ ਕਰਦਾ ਉਸ ਤੇ ਹੀ ਵਿਸ਼ਵਾਸ਼ ਕਰਦਾ

ਹੈ ।ਅੱਜ ਜੋ ਅਸੀ ਤੁਹਾਡੇ ਸਾਹਮਣੇ ਬੈਠੇ ਹਾਂ ਗੁਰੂ ਦੀਆਂ ,ਰੱਬ ਦੀਆਂ ਜਾਂ ਤੁਹਾਡੇ ਸਾਹਮਣੇ ਛਾਤੀ ਤਾਣ

ਕੇ ਗੱਲ ਕਰਦੇ ਹਾਂ ,ਭੈਣ ਜੀ ਬਲਵੰਤ ਜੀ ਹੋਰਾਂ ਦੀਆਂ ਗੱਲਾਂ ,ਉਨ੍ਹਾਂ ਦੇ ਸਬਕ ਯਾਦ ਕਰਦੇ ਹਾਂ ਉਹ ਵੇਖੋ ਇਥੇ

ਇੰਡਿਆ ਵਿਚ ਸਨ ਤਾਂ ਗਰੀਬਾਂ ਦੇ ਦੋਸਤ ਮਿੱਤਰ ਬਣ ਸਾਡੇ ਜੈਸਿਆਂ ਨੂੰ ਇਸ ਪਾਸੇ ਲਗਾਇਆ , ਅਸੀ ਅੱਜ ਮਾਂ

ਬਾਪ ਭੈਣ ਭਰ੍ਹਾਵਾਂ ਤੋਂ ਜਿਆਦਾ ਉਨ੍ਹਾਂ ਦੀ ਇਜ਼ਤ ਕਰਦੇ ਹਾਂ,ਉਹ ਕਹਿੰਦੇ ਸਨ ਕਿ ਅਸੀ ਆਪ ਅਪਣੇ

ਅੰਦਰ ਝਾਤੀ ਮਾਰਨੀ ਹੈ ਕਿ ਕਿਸੇ ਨੂੰ ਗੁੜ ਛੁਡਾਉਣ ਤੋ ਪਹਿਲਾ ਅਸੀ ਤੇ ਨਹੀ ਖਾਹ ਰਹੇ ,ਭਾਵੇਂ ਉਸ ਤੋਂ

ਜਿਆਦਾ ਦੁੱਖੀ ਕੋਈ ਨਹੀ ਸੀ ,ਅਸੀ ਆਪ ਸਾਰੇ ਅਪਣੇ ਅਪਣੇ ਦੁੱਖ ਵੀ ਉਨ੍ਹਾਂ ਨਾਲ ਜਾ ਕੇ ਫੋਲਦੇ ਸੀ ,ਅੱਜ

ਬੱਚਿਆਂ ਵਾਲੇ ਘਰ ਗ੍ਰਹਿਸਤੀਆਂ ਵਾਲੇ ਹੋ ਗਏ ਹਾਂ ,ਅਸੀ ਜੋ ਸਾਰੇ ਬੈਠੇ ਹਾਂ ਭਾਵੇਂ ਫੋਨਾਂ ਤੇ ਕਦੀ ਕਬਾਰ

ਮਿਲ ਲਈਏ ਪਰ ਪਿਆਰ ਉਵੇਂ ਹੀ ਹੈ ,ਇਜ਼ਤ ਉਵੇਂ ਹੀ ਕਰਦੇ ਹਾਂ ਸਾਰੇ ਆਪਿਸ ਵਿਚ ,ਇਹ ਸਾਰੇ ਬੋਲ ਰਣਜੀਤ ,

ਸੁਰਿੰਦਰ ਬੋਲ ਰਹੇ ਸਨ, ਜੋ ਬੜੀ ਦੇਰ ਤੋ ਗੁਰੂ ਦਾ ਲੰਗਰ ਛੱਕਣ ਤੋ ਬਾਅਦ ਬੈਠੀ ਸਿਮਰਨ ਤੇ ਗੁਰਦੇਵ ,ਲੀਲੋ ਤੇ

ਮੇਲੋ ਚੁੱਗਲੀਆਂ ਦੇ ਰੂਪ ਵਿਚ ਅਪਣੇ ਅਪਣੇ ਦਿਲਾਂ ਦੇ ਗੁਬਾਰ ਕੱਢ ਰਹੀਆਂ ਸਨ ।ਚੰਗੀਆਂ ਸੁਣਾਈਆਂ ,ਕੋਲ

ਬੈਠੀ ਬੱਬੂ ਬੋਲ ਪਈ , ਫਿਰ ਬੱਬੂ ਕਹਿੰਦੀ ਲੀਲੋ ਆਂਟੀ ਜੀ ਤੁਹਾਡੇ ਘਰ ਤੇ ਰੋਜ਼ ਕੁੱਤਖਾਨਾ ਪਿਆ ਰਹਿੰਦਾ ਹੈ

ਮਾਸੀ ਵਿਚਾਰੀ ਸ਼ਰੀਫ ਹੈ ,ਤੁਸੀ ਉਸ ਦੀ ਕਿੰਨੀ ਕੁ ਇਜ਼ਤ ਕਰਦੇ ਹੋ ,ਅੰਕਲ ਵਿਚਾਰਾ ਤੇ ਕੁੱਸਕਦਾ ਨਹੀ ਤੁਹਾਡੇ
ਅੱਗੇ , ਚਾਰ ਬੰਦਿਆਂ ਵਿਚ ਵੀ ਤੁਸੀ ਲਾ-ਪਾਅ ਕਰ ਦਿੰਦੇ ਹੋ ,ਉਹ ਅਪਣੀ ਸ਼ਰਾਫਤ ਕਰਕੇ ਨਹੀ ਬੋਲਦੇ , ਮਾਂ ਦਾ

ਵੀ ਉਨ੍ਹਾਂ ਨੂੰ ਬਹੁਤ ਦੁੱਖ ਹੈ ,ਪਰ ਉਹ ਇਸੇ ਕਲੇਸ਼ ਤੋਂ ਡਰਦੇ ਕਿ ਮਾਂ ਨੇ ਬੜੇ ਦੁੱਖ ਜਿੰਦਗੀ ਵਿਚ ਵੇਖੇ

ਹਨ , ਛੋਟੇ ਜਿਹੇ ਅੰਕਲ ਸਨ ਤਾਂ ਪਿਓ ਦਾ ਸਿਰ ਤੋ ਸਾਇਆ ਚਲਾ ਗਿਆ ਇਹ ਸਾਰੀ ਕਹਾਣੀ ਸਾਡੀ ਦਾਦੀ ਸਾਨੂੰ

ਦੱਸਦੇ ਹੁੰਦੇ ਸਨ ? ਉਸ ਵਕਤ ਜਦੋਂ ਅਸੀ ਇਹ ਸਬਜ਼ੀ ਨਹੀ ਖਾਣੀ ਉਹ ਨਹੀ ਖਾਣੀ ਕਹਿੰਦੇ ਸਾਂ ,ਤਾਂ ਦਾਦੀ

ਮਾਂ ਕਹਿੰਦੇ ਸਨ , ਚੰਨੋ ਜਾ ਪਾਰੋ ਦੇ ਘਰ ਲੈ ਜਾ ਤੇ ਦੱਸ ਉਸ ਦੇ ਬੱਚੇ ਕਿੰਨੇ ਸਿਆਣੇ ਹਨ ।ਹੁਣ

ਲੀਲੋ ,ਮੇਲੋ ਤੇ ਗੁਰਦੇਵ ਚੁੱਪ-ਚਾਪ ਠੰਡੀਆਂ ਹੋ ਗਈਆਂ ਤੇ ਘਰ ਕਿਸਕਣ ਦੀ ਕੋਸ਼ਿਸ਼ ਕਰਨ ਲੱਗੀਆਂ ,ਬਈ ਅਸੀ

ਗੁਰੂ ਘਰ ਕੋਈ ਸਿੱਖਣ ਆਏ ਹਾਂ ਜੇਕਰ ਹੋਰ ਲੋਕਾਂ ਦੀ ਮੈਲ ਹੀ ਧੋ ਧੋ ਕੇ ਅਪਣੇ ਤੇ ਪਾਉਣੀ ਤੇ ਕੀ

ਫਾਇਦਾ ,ਘਰ ਹੀ ਬੈਠੀਏ ।ਹੁਣ ਕੰਨ ਵਲੇਟ ਤਿੰਨੇ ਮੱਥਾ ਟੇਕ ਘਰਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਦੀਆਂ

ਟੁਰ ਪਈਆਂ ।ਵੋਖੋ ਆਉਂਦੇ ਤੇ ਅਸੀ ਗੁਰੂ ਘਰ ਸ਼ਾਤੀ ਵਾਸਤੇ ਮੰਨ ਦੀ ਸਫਾਈ ਵਾਸਤੇ ਪਰ ਅਸੀ ਤਾਂ ਹੋਰ

ਦੂਜਿਆਂ ਦੀ ਨਿੰਦਿਆ ,ਵਿਦਕਰੇ ,ਜਾਤਾਂ-ਪਾਤਾਂ , ਧੜਿਆਂ ,ਚੌਧਰਾਂ ,ਕਿਸੇ ਗਰੀਬ ਦੀ ਕੋਈ ਮੱਦਤ ਕਰਨ ਦੀ

ਬਜਾਏ ਮਜ਼ਾਕ ਬਨਾਣਾ ,ਬੱਚਿਆਂ ਵਿਚ ਵਿਦਕਰੇ ,ਵਿਖਾਵਟਾਂ ,ਤੇ ਹੋਰ ਪਤਾ ਨਹੀ ਕੀ ਕੀ ਲਾਹਨਤਾਂ ,ਮਣਾ

ਮੂੰਹੀਂ ਬੋਝ ਮਨਾਂ ਤੇ ਰੱਖ ਘਰਾਂ ਨੂੰ ਲੈ ਜਾਂਦੇ ਹਾਂ ।ਚੰਦਰਕਲਾ ਜੋ ਇਕ ਹਿੰਦੂ ਪਰਵਾਰ ਵਿਚ ਜੰਮੀ ਪਲੀ

ਵੱਡੀ ਹੋਈ ਪਰ ਉਸ ਦਾ ਪਰਵਾਰ ਸਾਰਾ ਗੁਰੂ ਘਰ ਨਾਲ ਜੁੜਿਆ ਹੋਇਆ ਸੀ ,ਕਿਉਂਕਿ ਉਸ ਦੇ ਦਾਦਾ ਜੀ ਕ੍ਰਿਸ਼ਨ

ਲਾਲ ਤੋਂ ਗੁਰੂ ਦੀ ਅੰਮ੍ਰਤਿ ਦਾਤ ਪ੍ਰਾਪਤ ਕਰ ਸ੍ਰ ਕ੍ਰਿਸ਼ਨ ਸਿੰਘ ਜੀ ਸੱਜ ਚੁੱਕੇ ਸਨ ਤੇ ਦਾਦੀ ਵੀ ਮੀਨੂੰ ਦੇਵੀ

ਤੋਂ ਦਵਿੰਦਰ ਕੌਰ ਬਣ ਚੁੱਕੇ ਸਨ ਭਾਵੇਂ ਉਹ ਅੱਜ ਇਸ ਦੁਨੀਆਂ ਵਿਚ ਨਹੀ ਸਨ ਪਰ ਘਰ ਵਿਚ ਜਾਗ ਗੁਰੂ ਘਰ ਨਾਲ

ਪ੍ਰੇਮ ਦਾ ਜਰੂਰ ਲਾ ਗਏ ਸਨ ,ਕੋਲ ਬੈਠੇ ਟੋਹੜਾ ਜੀ ਬੋਲ ਪਏ ਜੇਕਰ ਅਸੀ ਸੱਚੇ ਮੰਨ ਨਾਲ ਗੁਰੂ ਜੀ ਦੀ ਲਿਖੀ ਬਾਣੀ

ਸੁਣੀਏ ,ਪੜੀਏ ,ਵਿਚਾਰ ਕਰੀਏ ਤਾਂ ਨਿਮਰਤਾ ,ਪਿਆਰ ,ਆਪਸੀ ਭਾਈਚਾਰਾ, ਤੇ ਸ਼ਾਤੀ ਬਕਸ਼ਦੀ ਹੈ ,ਜੇਕਰ ਅਸੀ

ਚੋਧਰਾਂ ,ਬਨਾਵਟਾ, ਤੇ ਧੜੇ ਹੀ ਬਣਾ ਕੇ ਇਕ ਦੂਜੇ ਨੂੰ ਨੀਚਾ ਵਿਖਾਣਾ ਹੈ ਤਾਂ ਪਾਪਾ ਦੇ ਭਾਗੀਦਾਰ ,

ਆਪਸੀ ਪਿਆਰਾਂ ਵਿਚ ਵੰਡੀਆਂ ਵੀ ਪਾ ਲਵਾਂਗੇ । ਮੈਂ ਤਾਂ ਇਹੀ ਕਹਿੰਦਾ ਹਾਂ ਕਿ ਅਸੀ ਅਪਣੇ ਬੱਚਿਆਂ ਨੂੰ

ਅਪਣੇ ਵਿਰਸੇ ਅਪਣੇ ਪਿਛੋਕੜ ਤੋਂ ਆਪੇ ਹੀ ਦੂਰ ਕਰ ਰਹੇ ਹਾਂ ਜੇਕਰ ਲੜਾਈਆਂ ਭੜਾਈਆਂ ਉਹ ਵੇਖਣਗੇ ਤਾਂ

ਉਹ ਬਹੁਤ ਦੂਰ ਸਾਡੇ ਤੋਂ ਅਪਣੇ ਵਿਰਸੇ ਤੋ ,ਅਪਣੇ ਪਿਛੋਕੜ ਤੋਂ ਅਪਣੇ ਰੀਤੀ ਰੀਵਾਜਾਂ ਤੋ ,ਖਾਸ ਕਰਕੇ ਅਪਣੀ

ਬੋਲੀ ਤੋਂ ਦੂਰ ਹੋ ਜਾਣਗੇ ।ਓਧਰੋਂ ਭਾਈ ਕੁਲਦੀਪ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਜੀ ਆ ਗਏ ,ਬੜੇ ਖੁੱਸ਼ ਸਨ ਤੇ

ਜਲਦੀ ਨਾਲ ਸਭ ਨੂੰ ਮੁਬਾਰਖਾਂ ਹੋਣ ਸਾਡੇ ਭੈਣ ਬਲਵੰਤ ਕੌਰ ਜੀ ਪਰਸੋਂ ਇੰਡਿਆ ਪਹੁੰਚ ਰਹੇ ਹਨ ,ਸਾਰਿਆਂ

ਦੇ ਚਿਹਰੇ ਵੇਖਣ ਵਾਲੇ ਸਨ ,ਸਾਰੇ ਬੜੇ ਹੀ ਖੁੱਸ਼ ਸਨ , ਜੀ ਮੈਂ ਅੱਜ ਜੋ ਦਿੱਸ ਰਿਹਾ ਹਾਂ ਗੁਰੂ ਮਹਾਰਾਜ ਦੀ

ਕ੍ਰਿਪਾ ਤਾਂ ਹੋਈ ਪਰ ਭੈਣ ਜੀ ਨੇ ਸਾਨੂੰ ਬਹੁਤ ਹੀ ਤਰੀਕੇ ਨਾਲ ਪਿਆਰ ਨਾਲ ਇਸ ਪਾਸੇ ਲਾਇਆ ਤੇ ਉਸ

ਦਾਤੇ ਦੀ ਕ੍ਰਿਪਾ ਨਾਲ ਦਸੋ ਕਿਸ ਚੀਜ਼ ਦੀ ਦਾਤੇ ਕਮੀ ਛੱਡੀ ਹੈ ,ਇਹ ਸਾਰਾ ਕਰੈਡਿਟ ਸਾਡੀ ਭੈਣ ਜੀ ਨੂੰ ਹੀ ਜਾਂਦਾ

ਹੈ ।ਰਣਜੀਤ ਜੀ ਜਿੰਨਾਂ ਨੂੰ ਪਿਆਰ ਨਾਲ ਟੋਹੜਾ ਕਹਿੰਦੇ ਸੀ ਵੇਖੋ ਨਾ ਕਿਸੇ ਨੂੰ ਕਹਿਣ ਤੋਂ ਪਹਿਲਾ ਅਸੀ

ਅਪਣੇ ਅੰਦਰ ਝਾਕੀਏ ਅਸੀ ਕੀ ਸੀ ,ਕੀ ਹੁਣ ਹਾਂ ਤੇ ਕੀ ਬਨਣਾ ਹੈ ,ਕਿਸੇ ਨੂੰ ਅਪਣੇ ਤੋਂ ਕੰਮਜੋਰ ਨਾ

ਸਮਝੋ ,ਘੱਟ ਨਾ ਸਮਝੋ ਤੁਹਾਡੇ ਤੋਂ ਚਾਰ ਗੁਣਾਂ ਜਿਆਦਾ ਉਸ ਕੋਲ ਗਿਆਨ ਹੋ ਸਕਦਾ ਹੈ ,ਇਹ ਸੋਚ ਰੱਖ

ਪਹਿਲੇ ਅਪਣੇ ਅੰਦਰ ਝਾਤੀ ਮਾਰੀਏ ,ਵਿਚਾਰੀਏ ,ਫਿਰ ਗੱਲ ਕਰੀਏ ,ਜੀ ਇਹ ਤਾਂ ਹੈ ਆਪਾ ਪਹਿਚਾਨੀਏ ਅਸੀ ਕੀ ਹਾਂ

ਸਾਰੇ ਇਕੱਠੇ ਹੀ ਬੋਲ ਪਏ ਤੇ ਚਲੋ ਸਾਡੇ ਭੈਣ ਜੀ ਆ ਰਹੇ ਹਨ ਫਿਰ ਸਾਰੇ ਇਕ ਦਿਨ ਇਕੱਠੇ ਹੋਵਾਂਗੇ ਨਾਲੇ ਭੈਣ

ਜੀ ਕੋਲੋ ਬਾਹਰ ਦੀਆਂ ਗੱਲਾਂ ਬਾਤਾਂ ਸੁਣਾਂਗੇ ।