ਖੂਨੀ ਰਿਸ਼ਤੇ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਨੀ ਛੱਡ ਪਰੇ ਕਦੋਂ ਦੀ ਇਹੋ ਹੀ ਸੁਣੀ ਜਾ ਰਹੀ ਹਾਂ , ਖੂਨੀ ਰਿਸ਼ਤਾ ਖੂਨੀ ਰਿਸ਼ਤਾ ,ਭੈਣੇ ਕਿਹੜੇ ਖੂਨ ਦੀ ਅੱਜ ਕਲ

ਗੱਲ ਕਰਦੀ ਪਈ ਏ ।ਹੁਣ ਤਾਂ ਸਭ ਦਾ ਹੀ ਖੂਨ ਸਫੇਦ ਹੋ ਗਿਆ ਹੈ ਰੰਗ ਬਦਲ ਗਿਆ ਹੈ ਹੁਣ ਤਾਂ ਖੂਨ ਲਾਲ ਤੋ

ਸਫੇਦ ਹੋ ਗਿਆ ਹੈ ,ਖੂਨ ਦੇ ਰੰਗ ਦੇ ਨਾਲ ਨਾਲ ਰਿਸ਼ਤੇ ਵੀ ਬਦਲ ਗਏ ਹਨ ,ਖੋਖਲੇ ,ਮੱਤਲਬੀ ,ਲਾਲਚੀ ,ਵਕਤ

ਟਪਾਊ , ਵੇਖਾ-ਵੇਖੀ ਤੇ ਦੁਨੀਆਂਦਾਰੀ ਦੇ ਹੀ ਹਨ । ਕੋਲ ਬੈਠੀ ਕਦੋਂ ਦੀ ਇਹ ਗੱਲਾਂ ਸੁਣਦੀ ਨਿੰਮੋ

ਬੋਲੀ ,ਹੁਣ ਤੇ ਮੇਰਾ ਬੱਲਡ ਪ੍ਰੈਸ਼ਰ ਵੀ ਵੱਧ ਗਿਆ ਪਰਮ ਤੇਰੀਆਂ ਇਹ ਝੂਠੀਆਂ ਤੇ ਦੁਨੀਆਂ ਵਿਚ ਨੱਕ ਰੱਖਣ

ਵਾਲੀਆਂ ਗੱਲਾਂ ਸੁਣ ਸੁਣ ਕੇ ਭੈਣੇ । ਜਿਹੜੀਆਂ ਤੂੰ ਸਤਿਯੂਗ ਦੀਆਂ ਗੱਲਾਂ ਕਰਦੀ ਏ ਨਾ

ਪੜ੍ਹਦਾ ,ਪਿਆਰ ,ਸਤਿਕਾਰ ,ਮੇਲ-ਮਿਲਾਪ ,ਇਕੱਠੇ ਰਹਿਣਾ ,ਵੱਡਿਆਂ ਦੇ ਅੱਗੇ ਨਾ ਬੋਲਣਾ ,ਖਾਨਦਾਨਾਂ ਦੀਆਂ

ਇਜ਼ਤਾਂ ਵਾਸਤੇ ਆਈਆਂ ਮੁਸੀਬਤਾਂ ਨੂੰ ਖਿੱੜੇ ਮੱਥੇ ਝੱਲ ਜਾਣਾ ਤੇ ਆਂਡ ਗੁਆਂਡ ਤੱਕ ਭਿੰਨਕ ਨਾ ਲੱਗਣ

ਦੇਣੀ ।ਹੁਣ ਤੇ ਅਪਣੇ ਜੰਮੇ ਹੀ ਬੱਚੇ ਨਹੀ ਪਹਿਚਾਨਦੇ ,ਮਾਂ ਬਾਪ ਨੂੰ ਬੋਝ ਸਮਝਦੇ ਤੇ ਉਨ੍ਹਾਂ ਦੇ

ਬੁੜਾਪੇ ਦਾ ਮਜਾਕ ਬਣਾ ਛੱਡਦੇ ਹਨ ।ਦੂਰ ਕਿਉਂ ਜਾਨੀ ਏ ਹੁਣ ਇਹ ਕੋਈ ਦੋ ਚਾਰ ਮਹੀਨਿਆਂ ਦੀ ਗੱਲ ਹੋਣੀ

ਏ ਮਾਂ ਬਾਪ ਇੰਨੇ ਸਿਆਣੇ ਕਦੀ ਸ਼ਰਾਬ ਤੱਕ ਹੱਥ ਨਹੀ ਲਾਇਆ ਮਾਂ ਦੇ ਪਾਠ ਦਾ ਕਿਤੇ ਭੋਗ ਪੁਆਇਆ

ਮਨਜੀਤੇ ਟੁੱਟ ਪੈਣੇ ਨੇ ,ਤੇ ਨਾਲ ਹੀ ਪਿਉ ਦੀ ਵੀ ਕਹਿੰਦਾ ਅਰਦਾਸ ਕਰ ਦਿਓ ਮੇਰਾ ਪਿਓ ਵੀ ਮਾਂ ਤੋ ਪਹਿਲਾ ਹੀ ਦੋ

ਸਾਲ ਹੋ ਗਏ ਮਰ ਗਿਆ ਸੀ ।ਦੋਵਾਂ ਦੀ ਇਕੱਠਿਆਂ ਹੀ ਅਰਦਾਸ ਕਰਵਾਈ । ਦਸ ਨੀ ਭੈਣੇ ਤੈਨੂੰ ਕਿਵੇਂ ਪਤਾ

ਲੱਗਾ ? ਉਹ ਤੇ ਵਲੈਤ ਵਿਚ ਰਹਿੰਦਾ ਏ ਹਾਂ ਪਿਓ ਨਾਲ ਬਣਦੀ ਨਹੀ ਸੀ ਪਿਓ ਰੱਬ ਨੂੰ ਮੰਨਣ ਵਾਲਾ ਤੇ ਨਸ਼ਿਆਂ

ਪੱਤਿਆਂ ਤੋ ਦੂਰ ,ਸਮਾਜ ਵਿਚ ਸਾਰੇ ਸਤਿਕਾਰ ਤੇ ਮਾਣ ਕਰਦੇ ਹਨ ,ਮਾਂ ਵੀ ਦੇਵੀ ਸੀ ,ਮਾਂ ਪਿਆਰ ਕਰਦੀ ਸੀ ਵੱਡਾ

ਪੁੱਤਰ ਐਕਸੀਡੈਂਟ ਵਿਚ ਮਰ ਗਿਆ ਸੀ ਤੇ ਇਹ ਮਰ ਜਾਣਾ ਇਕੱਲਾ ਏ , ਮਾਂ ਸ਼ਰਾਬੀ ਨੂੰ ਗੱਲੇ ਲਗਾ

ਸਮਝਾਉਂਦੀ ਸੀ ਤੇ ਬਾਪ ਨਹੀ ਸੀ ਮੂੰਹ ਲਾਉਂਦਾ , ਮਨਾ ਕਰਦਾ ਸੀ ਡੰਡੇ ਦੇ ਜ਼ੋਰ ਨਾਲ ।ਮੇਰੇ ਪਿੰਡ ਦਾ

ਮੁੰਡਾ ਸਰਪੰਚਾਂ ਦਾ ਪੋਤਰਾਂ ਬਲੂ ਮਨਜੀਤੇ ਦੀ ਭੈਣ ਧਰਮੀ ਨਾਲ ਜਦੋਂ ਲਾਗਲੇ ਪਿੰਡ ਅਪਣੀ ਮਾਂ ਨਾਲ

ਦੋਵਾਂ ਦਾ ਅਫਸੋਸ ਕਰ ਰਿਹਾ ਸੀ ਤਾਂ ਧਰਮੀ ਦਾ ਪਾਪਾ ਵੀ ਕੁੜੀ ਕੋਲ ਆ ਗਿਆ । ਸਰਪੰਚਾਂ ਦਾ ਪੋਤਰਾਂ ਕਿਤੇ

ਸਤੀ ਸਾਲੀ ਪੱਕਾ ਹੋ ਕੇ ਪਿੰਡ ਆਇਆ ਤਾਂ ਸਾਰਿਆਂ ਨੂੰ ਮਿਲਿਆ । ਜਦੋਂ ਬਲੂ ਕਹਿਣ ਲੱਗਾ ਭੈਣ ਮਾਸੀ

ਮਾਸੜ ਦੋਵੇਂ ਬਹੁਤ ਹੀ ਚੰਗੇ ਸਨ ,ਸਾਰਿਆਂ ਨੂੰ ਕਿੰਨਾ ਪਿਆਰ ਕਰਦੇ ਸਨ , ਮਨਜੀਤੇ ਭਾਜੀ ਦੀ ਰਿਫਊਜ਼ੀ

ਹੋਣ ਕਰਕੇ ਆ ਨਹੀ ਸਕਦਾ ,ਤੇ ਸੁਣਿਆਂ ਏ ਬੱਚੇ ਵੀ ਜਾ ਰਹੇ ਹਨ , ਬੱਚੇ ਤੇ ਦੋ ਮਹੀਨੇ ਬਾਅਦ ਹੀ ਚਲੇ

ਗਏ ,ਦਾਦੀ ਦੇ ਪੂਰੇ ਹੋਣ ਤੋਂ ਜਲਦੀ ਬਾਅਦ ਚਲੇ ਗਏ ਸਨ ! ਹੁਣ ਤੇ ਘਰ ਖਾਲੀ ਖਾਣ ਨੂੰ ਆਉਂਦਾ ਹੋਣਾ

ਏ ।ਕੌਣ ਉਥੇ ਰਹਿੰਦਾ ਹੈ ? ਮਨਜੀਤਾ ਤੁਹਾਡੇ ਕੋਲ ਹੀ ਹੈ ?ਭੈਣ ਝੱਟ ਬੋਲੀ ! ਨਹੀ , ਹੈ ਤਾਂ ਸਾਥੌ ਦੂਰ ਪਰ

ਸ਼ਹਿਰ ਇਕੋ ਹੀ ਹੈ । ਇੰਨੀ ਦੇਰ ਨੂੰ ਬਾਪੂ ਵੀ ਉਨ੍ਹਾਂ ਕੋਲ ਆਉਣ ਬੈਠਾਂ ਬਲੂ ਨੇ ਜਦੋਂ ਬਾਪੂ ਨੂੰ

ਵੇਖਿਆਂ ਤਾਂ ਉਸ ਦੇ ਤੋਰ ਬੋਰ ਫੱਟ ਗਏ ।ਮਾਸੜ ਜੀ ਤੁਸੀ………ਹੈਰਾਨ ਅੱਖਾਂ ਨਾਲ ਵੇਖਣ ਲੱਗ ਪਿਆ ।ਉਸ

ਨੂੰ ਮੁੰਡਿਆਂ ਦੀ ਗੱਲ ਜੋ ਫੋਨ ਤੇ ਹੋਈ ਸੀ ਤੇ ਸਾਹਮਣੇ ਬੈਠਾ ਬਾਪੂ ਦੋਵੇਂ ਸੋਚਾਂ ਉਸ ਦਾ ਦੀਮਾਗ

ਫਾੜਨ ਲੱਗੀਆਂ ।ਜਿੰਨਾਂ ਦੇ ਘਰ ਮੈਂ ਕਿਰਾਏ ਤੇ ਪਹਿਲੇ ਰਹਿੰਦਾ ਸੀ ਉਥੇ ਦੇ ਮੁੰਡੇ ਵੀ ਕਹਿ ਰਹੇ ਸਨ ਕਿ

ਅਸੀ ਅੱਜ ਭੋਗ ਤੇ ਜਾਣਾ ਹੈ ਮਨਜੀਤੇ ਸ਼ਰਾਬੀ ਦੇ ਮਾਂ ਬਾਪ ਦੋਨਾਂ ਦੀ ਅਰਦਾਸ ਤੇ ਨਾਲੇ ਲੰਗਰ ਉਥੇ ਹੀ

ਛੱਕਣੇ ਹਨ ,ਵਿਚਾਰਾ ਇਕੱਲਾ ਹੀ ਹੈ ,ਦੋ ਤਿੰਨ ਮਹੀਨੇ ਬਾਅਦ ਉਸ ਦੀ ਫੈਮਲੀ ਵੀ ਆ ਰਹੀ ਹੈ ਫਿਰ ਸਾਨੰ ਵੀ

ਹੋਰ ਘਰ ਲੱਭਣਾ ਪੈਣਾ ਹੈ । ਬਲੂ ਕੀ ਹੋਇਆ ਪਾਪਾ ਜੀ ਤੈਨੂੰ ਪਿਆਰ ਦੇ ਰਹੇ ਹਨ , ਮਨਜੀਤੇ ਦੀ ਭੈਣ ਧਰਮੀ

ਨੇ ਮੋਡਾ ਫੜ੍ਹ ਬਲੂ ਨੂੰ ਹਲੂਣਿਆ , ਪਾਪਾ ਜੀ ਕੁਝ ਤੈਨੂੰ ਪੁੱਛ ਰਹੇ ਹਨ । ਬਾਪੂ ਫਿਰ ਵੀ ਪੁੱਤਰ ਬਾਰੇ

ਪੁੱਛ ਰਿਹਾ ਸੀ ਪਰ ਉਹ ਉਥੇ ਪਿਓ ਦੇ ਮਰਨ ਦੀ ਅਰਦਾਸ ਵੀ ਕਰਾ ਚੁੱਕਿਆ ਸੀ , ਬਲੂ ਵਿਚਾਰਾ ਕੀ ਕਹੇ ਕੈਸਾ

ਕਲਿਯੁੱਗ ਆ ਗਿਆ ਮੰਨ ਵਿਚ ਸੌਚਾਂ ਸੋਚਦਾ ਮਾਂ ਘਰ ਕਿਸੇ ਮਿਲਣ ਆਉਣਾ ਹੈ ਚਲੀਏ ਮਾਸੜ ਪੁੱਤ ਆਪ

ਦਾ ਠਕਿ ਠਾਕ ਹੈ , ਬੜੇ ਜ਼ੋਰ ਨਾਲ ਅਮਦਰੋ ਕਹਿ ਸਕਿਆ।ਹਾਲ ਚਾਲ ਪੁੱਛਣ ਤੋ ਬਾਅਦ ਉਹ ਵਿਚਾਰਾ ਸੋਚਾਂ

ਸੋਚਦਾ ਮਾਂ ਨਾਲ ਘਰੇ ਪਰਤ ਆਇਆ ਪਰ ਰਾਹ ਵਿਚ ਗੁੰਮ ਸੁੰਮ ਸੋਚਾ ਸੋਚਦਾ ਇਹੀ ਵਿਚਾਰ ਕਰ ਰਿਹਾ ਸੀ , ਕਿ

ਧੀਆਂ ਨੂੰ ਕੁੱਖਾਂ ਵਿਚ ਮਾਰਣ ਵਾਲਿਓ ਵੇਖੋ ਪੁਤਰਾਂ ਦੀਆਂ ਕਰਤੂਤਾਂ ,ਜਿਊਂਦੇ ਹੀ ਮਾਂ ਬਾਪ ਦੀਆਂ

ਅਰਦਾਸਾਂ ਕਰਾ , ਅਪਣੇ ਆਪ ਨੂੰ ਕਿਵੇਂ ਨਸ਼ਿਆ ਵਿਚ ਪਾ ਕੇ ,ਧੰਨ ਦੌਲਤ ਨੂੰ ਅਪਣਾ ਮਾਂ ਬਾਪ ਬਣਾ

ਲਿਆ ਹੈ ਉਸ ਨੂੰ ਇਸ ਬਾਪੂ ਦਾ ਡਰ ਤਾਂ ਕੀ ਉਪਰ ਵਾਲੇ ਬਾਪੂ ਦਾ ਵੀ ਕੋਈ ਖੌਫ ਨਹੀ ।