ਕਿਹੜਾ ਨਾਮ ਦਿਆਂ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਦੱਸ ਰੱਬਾ ਕਿਹੜਾ ਨਾਮ ਦਿਆਂ

ਗੀਤ ਕਹਾਂ ਸਾਜ਼ ਅਵਾਜ਼ ਕਹਾਂ

ਜਾਂ ਤੂੰ ਹੀ ਤੂੰ ਕਹਿ ਮਸਤ ਰਹਾਂ…………………..

ਨਾ ਮੈਂ ਲਿੱਖਦੀ ਤੇ ਨਾ ਮੈਂ ਗਾਂਵਦੀ

ਇਹ ਤਾਂ ਮੇਰਾ ਰੱਬ ਲਿੱਖਦਾ

ਜਿਹੜਾ ਸੁਣਦਾ ਏ ਨਾਲ ਪਿਆਰ ਦੇ

ਜਿਹੜਾ ਪੜ੍ਹਦਾ ਏ ਨਾਲ ਪਿਆਰ ਦੇ

ਤੇ ਉਹ ਵੀ ਮੈਨੂੰ ਰੱਬ ਦਿੱਖਦਾ…………………………

ਆਪੇ ਗਾਂਦਾ ਆਪੇ ਲਿਖਦਾ

ਆਪੇ ਹੱਸਦਾ ਬੇ-ਪ੍ਰਵਾਹ

ਸੁੱਤੀ ਦੀ ਫੜ੍ਹ ਬਾਂਹ ਉਠਾਵੇ

ਆਪੇ ਲਿਖਣ ਹੱਥ ਕਲਮ ਫੜ੍ਹਾਵੇ

ਖੁੱਸ਼ ਹੋਵੇ ਤਾਂ ਸਾਜ ਪਕੜ੍ਹ ਲਏ

ਬਹਿ ਮਹਿਫਲ ਵਿਚ ਆਪੇ ਗਾਵੇ

ਤਾਲੀਆਂ ਮਾਰੇ ਗੂੰਜਾਂ ਪਾਵੇ

ਭੁੱਲਿਆਂ ਨੂੰ ਵੀ ਰਾਹ ਵਿਖਾਵੇ

ਨਗਮਾਂ ਗਜ਼ਲ ਜਾਂ ਗੀਤ ਕਹਾਂ

ਜਾਂ ਤੂੰ ਹੀ ਤੂੰ ਕਹਿ ਮਸਤ ਰਹਾਂ

ਦੱਸ ਰੱਬਾਂ ਇਹਨੂੰ ਕਿਹੜਾ ਨਾਮ ਦਿਆਂ………………………..

ਜੇ ਕਹੀਏ ਇਹ ਬਸ ਗੀਤ ਨੇ

ਲੋਕੋ ਸੱਚ ਇਹ ਰੱਬੀ ਸੰਗੀਤ ਨੇ

ਅਪਣਾ ਬਣਾ ਜਦੋਂ ਵੰਡਦੀ ਏ

ਨਾ ਫਿਰ ਕਿਸੇ ਕੋਲੋ ਸੰਗਦੀ ਏ

ਕੁਲਵੰਤ ਦੇ ਦਿਲ ਦੀ ਜਾਨਦੀ ਏ

ਪਈ ਹਰ ਥਾਂ ਮੋਜ਼ਾਂ ਮਾਨਦੀ ਏ

ਬਸ ਗੱਲ ਤੇਰੇ ਅਹਿਸਾਨ ਦੀ ਏ

ਕਿਵੇਂ ਕਰਜ਼ ਉਤਾਰਾਂਗੀ ਇਹ ਤੇਰਾ

ਕਈ ਜ਼ਨਮਾਂ ਤੋਂ ਜਾਨਣ ਲਈ

ਦੁਨੀਆਂ ਦੀ ਖਾਕ ਪਈ ਛਾਨਦੀ ਏ

ਮਾਂ ਬਾਪ ਪਤੀ ਪੁੱਤ ਪਿਆਰ ਕਹਾਂ

ਜਾਂ ਤੂੰ ਹੀ ਤੂੰ ਕਹਿ ਮਸਤ ਰਹਾਂ

ਦੱਸ ਰੱਬਾਂ ਕਿਹੜਾ ਨਾਮ ਦਿਆਂ