ਦਰਦਾਂ ਦੀ ਕੁਰਲਾਹਟ ਵਿਚ ਘਿਰੀ ਇਕ ਰੂਹ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

‘ਸੱਕੇ ਵੱਡਿਆਂ ਦੇ ਬੀਜੇ ਹੋਏ ਕੰਡੇ, ਮੈਂ ਹੋਕੇ ਭਰ ਭਰ ਵੱਡ ਰਹੀ ਹਾਂ
ਆਲੇ ਜ਼ਖਮਾਂ ਚੋਂ ਚੋਬੀਆਂ ਜੋ ਸੂਲਾਂ ,ਮੈਂ ਰੋ ਰੋ ਕੱਡ ਰਹੀ ਹਾਂ
ਜੋ ਦਿਲਾਂ ਦੀਆਂ ਰਮਜ਼ਾ ਪਹਿਚਾਨੇ, ਜੋ ਦਿਲਾਂ ਦੀਆ ਦਰਦਾਂ ਨੂੰ ਜਾਣੇ
ਉਸੇ ਨੁੰ ਤਾਂ ਲੱਭ ਰਹੀ ਹਾਂ, ਮੈਂ ਉਸੇ ਨੂੰ ਤਾਂ ਲੱਭ ਰਹੀ ਹਾਂ


ਬਿੰਨਾ ਰੱਬ ਤੋ ਨਾ ਕਰਿਓ ਪਿਆਰ ਕਿਸੇ ਨੂੰ ਹਾਏ ਪਿਆਰ ਕਿਸੇ ਨੂੰ
ਮੈਂ ਲਿੱਖ ਲਿੱਖ ਦੱਸ ਰਹੀ ਹਾਂ, ਮੈਂ ਗਾ ਗਾ ਦੱਸ ਰਹੀ ਹਾਂ’
ਸਦੀਆਂ ਤੋ ਪਿਆਰ ਲਈ ਤੜਪਦੀ ਇਕ ਰੂਹ ਪਿਆਸੀ
ਚਿਹਰੇ ਤੇ ਜ਼ਰਦੀ ਛਾਈ ਹੋਈ ਲੂੰ ਲੂੰ ਤੇ ਦਿਸੇ ਉਦਾਸੀ ।
ਉਹਨੂੰ ਬਨਾਉਣ ਵਾਲਾ ਵੀ ਵੇਖ ਕੇ ਤਾਂ ਕੰਬ ਗਿਆ
ਪਹਿਲੇ ਤਾਂ ਗੱਲਾਂ ਕਰਦਾ ਕੋਲੋ ਦੀ ਹੀ ਲੰਘ ਗਿਆ ।
ਥੋੜੀ ਜਿਹੀ ਦੂਰੀ ਤੇ ਜਾ ਕੇ ਜਦੋਂ ਸਮਝ ਆਈ
ਇਹ ਤਾਂ ਮੇਰੀ ਬੜੀ ਰੀਝ ਨਾਲ ਤਸਵੀਰ ਬਨਾਈ ।
ਕਿਵੇਂ,ਕਿਥੇ ਵਾਹ ਵਰੋਲੇ ਨੇ ਇਹਨੂੰ ਮਾਰ ਸੁੱਟਿਆ
ਜਾਂ ਪੁੱਤਾਂ ਦੇ ਲਾਲਚ ,ਲਾਲਚੀ ਦਾਦੀ, ਮਾਂ, ਕੁੱਟਿਆ ।
ਵੇਖਿਆ ਗੋਰ ਨਾਲ ਤਾਂ ਅਜੇ ਸਾਹ ਸਹਿਕ ਰਹੇ ਸੀ
ਛੱਡ ਜਹਾਨ ਚੰਦਰੇ ਨੂੰ ਪਹਿਲਾਂ ਕੁਝ ਕੁ ਸ਼ਬਦ ਕਹੇ ਸੀ ।
ਮੈਂ ਵੀ ਚਾਹਤ ਰੱਖੀ ਸੀ ਕਿਸੇ ਅਮੀਰ ਦੀ ਧੀ ਬਣਾ
ਸੁਣੀ ਫਰਿਆਦ ਮੇਰੀ ਤੂੰ ਇਸ ਧਰਤੀ ਤੇ ਗਈ ਗਣਾ ।
ਗਈ ਜਨਮੀ ਅਮੀਰਾਂ ਘਰ ਗਰੀਬ ਨਾਲ ਪਿਆਰ ਪੈ ਗਿਆ
ਆ ਗਈ ਗਰੀਬ ਦੇ ਘਰ ਉਥੇ ਹੀ ਇਹ ਕਹਿਰ ਢਹਿ ਗਿਆ ।
ਉਸ ਨੂੰ ਸੀ ਲਾਲਚ ਮੇਰੇ ਅਮੀਰ ਬਾਪ ਦੇ ਸਿਰਫ ਧੰਨ ਦਾ
ਮੈਨੂੰ ਪਿਆਰ ਸੀ ਰੱਬਾ ਸਿਰਫ ਉਸ ਗਰੀਬ ਦੇ ਮੰਨ ਦਾ ।
ਬਸ ਉਪਰੋ ਦੋ ਤਿੰਨ ਸੀ ਇਕੱਠੀਆਂ ਘਰ ਧੀਆਂ ਹੋ ਗਈਆਂ
ਦੋ ਨਾਲ ਕੁੱਖ ਮੇਰੀ ਵਿਚ ਤੇ ਦੋ ਪਹਿਲੇ ਹੀ ਮੜੀ ਸੋ ਗਈਆਂ ।
ਇਹ ਦੋ ਸੋ ਗਈਆਂ ਮੇਰੇ ਚੁੱਪ-ਚਾਪ ਅੰਦਰੇ ਹੀ ਅੰਦਰੇ
ਦਿੱਤਾ ਪਿਆਲਾ ਜ਼ਹਿਰ ਦਾ ਲੱਗਾ ਦਿਤੇ ਸੀ ਮੂੰਹ ਤੇ ਜੰਦਰੇ ।
ਖੋਲ ਮੇਰੇ ਜੰਦਰੇ ਤੇ ਸੁਨਾਵਾਂ ਮੈਂ ਤੈਨੂੰ ਕਹਾਣੀ ਹੁਣ ਸਾਰੀ
ਤਿੱਲ ਤਿੱਲ ਕਰਕੇ ਕਿਵੇਂ ਵੇਖ ਫਿਰ ਮੈਨੂੰ ਸੀ ਮਾਰੀ ।
ਔਧਰ ਵੇਖ ਦੋ ਤਿੰਨ ਹੋਰ ਤੁਰੀਆਂ ਇਧਰ ਆਉਂਦੀਆਂ ਨੇ
ਤੇਰਾ ਨਾਮ ਲੈ ਲੈ ਵੇਖ ਕਿਵੇਂ ਵੈਣ ਪਈਆਂ ਪਾਉਂਦੀਆਂ ਨੇ ।
ਕੋਈ ਕੋਠੇ, ਕੋਈ ਭਾਂਡੇ ਮਾਂਜਦੀ ਤੇ ਕੋਈ ਵਿਚ ਬਜ਼ਾਰ ਨੰਗੀ
ਕੋਈ ਸੱਸ ਜਲੀ ਕੋਈ ਪੁੱਤ ਹੱਥੌ ਮਰੀ ਕੋਈ ਪਤੀ ਸੂੱਲੀ ਟੰਗੀ ।
ਸੁਣੀ ਨਾ ਕਿਸੇ ਕਹਾਣੀ ਮੇਰੀ ਤਾਂਇਔ ਤਾਂ ਪਟਕ ਰਹੀ ਸਾਂ
ਪਤਾ ਨਹੀ ਤੇਰੇ ਕਦਮਾਂ ਦੀ ਆਹਟ ਤੱਕ ਤੜਫ ਜੀ ਰਹੀ ਸਾਂ ।
ਅੱਜ ਦੱਸ ਦੇ ਇਹਨਾਂ ਜ਼ਾਲਮਾਂ ਤੇ ਪੁੱਤਰਾਂ ਦੇ ਬੜੇ ਚਾਹਵਾਨਾਂ ਨੂੰ
ਪੰਜ-ਛੇ ਧੀਆਂ ਮਾਰ ਮੁੱਕਾ ਆਪੇ ਪੁੱਤਰਾਂ ਹੱਥੌ ਮਰੇ ਹੈਵਾਨਾਂ ਨੂੰ ।
ਔਹ ਦੋਵੇਂ ਨੀਵੀਂਆਂ ਪਾ ਦੋਵੇਂ ਰੋਂਦੇ ਕਹਿੰਦੇ ਧੀਆਂ ਪਿਆਰੀਆਂ ਨੇ
ਸਾਰ ਲੈਂਦੀਆਂ ਦੁੱਖ ਸੁੱਖ ਸੁਣਦੀਆਂ ਧੀਆਂ ਜੱਗ ਤੋ ਨਿਆਰੀਆਂ ਨੇ ।
ਵੇ ਦੁਨੀਆਂ ਵਾਲਿਓ ਦੁਨੀਆਂ ਚਲਾਉਣ ਦਾ ਹੱਕ ਸਿਰਫ ਰੱਬ ਦਾ ਏ
ਬਸ ਉਹਦੀ ਰਜ਼ਾ ਵਿਚ ਰਹਿਣਾ ਕੰਮ ਸਾਡਾ ਸਿਰਫ ਸਭ ਦਾ ਏ ।
‘ਕੁਲਵੰਤ’ ਕਰਦੀ ਪਿਆਰ ਧੀਆਂ ਨੂੰ ਸੱਚ ਰੱਬ ਤੇ ਜਾਨ ਵਾਂਗੋ
ਜੋ ਦੁੱਖ ਸੁੱਖ ਦਾ ਸਹਾਰਾ ਤੇ ਤਾਅ ਜਿੰਦਗੀ ਹੋਸਲਾਂ ਦੇਣ ਸਾਨੂੰ ।