ਠੰਡੀਆਂ ਮਿੱਠੀਆਂ ਹਵਾਵਾਂ – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਕਿਥੇ ਠੰਡੀਆਂ ਹਵਾਵਾਂ, ਉਹ ਪਿਆਰੀਆਂ ਮਾਂਵਾਂ
ਹੱਥ ਫੇਰਦੀਆਂ ਸਿਰ ਤੇ ਲੱਖਾਂ ਦਿੰਦੀਆਂ ਦੁਆਵਾਂ
ਮਿੱਠੀਆਂ ਉਹ ਛਾਵਾਂ ,ਪਿਆਰੀਆ ਮਾਂਵਾਂ……………………………

ਮਾਂ ਬਾਪ ਦਾ ਪਿਆਰ ਕਿਤੇ ਰੱਜ ਰੱਜ ਲੈਂਦੇ
ਕੋਸਾ ਮੀਲ ਦੁੱਖ ਦੂਰ ,ਹਾਸੇ ਡੁੱਲ ਦੁੱਲ ਪੈਂਦੇ
ਮਾਂ ਬਾਪ ਭਾਈ ਭੈਣਾਂ ,ਸੱਭ ਇਕੱਠੇ ਹੋ ਬਹਿੰਦੇ
ਸਭ ਮੰਨਦੇ ਸੀ ਗੱਲ ,ਵੱਡੇ ਗੱਲ ਜਿਹੜੀ ਕਹਿੰਦੇ
ਪਿਆਰ ਜਨਮਾਂ ਦਾ ਪੱਲੇ ,ਅੱਜ ਕਿਵੇਂ ਮੈਂ ਸੁਨਾਵਾਂ
ਮਿੱਠੀਆਂ ਉਹ ਛਾਵਾਂ ਪਿਆਰੀਆਂ ਮਾਵਾਂ…………………………………..

ਵੱਡੀ ਬੇਬੇ ਸੀਨੇ ਲਾਵੇ , ਵੱਡਾ ਬਾਪੂ ਸਮਝਾਵੇ
ਚੰਨ ਤੋਰਨੀ ਏ ਘਰੋ , ਸੋਚ ਵੱਡ ਵੱਡ ਖਾਵੇ
ਤਾਏ ਚਾਚਿਆਂ ਭਰਾਵਾਂ ,ਵਿਚ ਵਿਖਲੇਤ ਨਾ
ਸਾਂਜਾਂ ਦਿੱਲਾਂ ਦੀਆਂ ਕਰਦੇ , ਕੋਈ ਭੇਦ ਨਾ
ਸਾਰੇ ਡੰਗ ਸੀ ਮਲੰਗ ਨਾ ਕੋਲ ਵੱਡੀਆਂ ਇਛਾਵਾਂ
ਮਿੱਠੀਆਂ ਉਹ ਛਾਵਾਂ ,ਪਿਆਰੀਆਂ ਮਾਵਾਂ…………………………………………

ਪਿਆਰ ਪੈਸਿਆਂ ਨੇ ਲਿਆ ਹੈ ,ਖ੍ਰੀਦ ਅੱਜ ਸਾਰਾ
ਕਾਰਾਂ ਬੰਗਲੇ ਨੇ ਭਾਵੇਂ , ਕੋਲ ਕੋਈ ਨਾ ਸਹਾਰਾ
ਤਾਏ ਚਾਚਿਆਂ ਦੀ ਛੱਡੋ, ਮਾਪੇ ਨਾ ਸਿਆਨਦੇ
ਜਿਹੜੇ ਭੁੱਲ ਗਏ ਨੇ ਵਿਰਸਾ, ਪਏ ਖਾਕ ਛਾਨਦੇ
ਨਾ ਵਿਰਸਾ ਭੁਲਾਇਓ , ਕੁਲਵੰਤ ਲਿੱਖ ਲਿੱਖ ਗਾਂਵਾਂ
ਮਿੱਠੀਆਂ ਉਹ ਛਾਵਾਂ ,ਪਿਆਰੀਆਂ ਮਾਵਾਂ
ਹੱਥ ਫੇਰਦੀਆਂ ਸਿਰ ਤੇ ,ਲੱਖਾਂ ਦਿੰਦੀਆਂ ਦੁਆਵਾਂ
ਕਿਥੇ ਠੰਡੀਆਂ ਉਹ ਛਾਵਾਂ, ਪਿਆਰੀਆਂ ਮਾਵਾਂ