ਭੁੱਲ ਗਏ ਸੱਜਣਾ ਨੂੰ (ਗੀਤ) -ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਲੋਕੋ ਸਾਡੀ ਜਿੰਦ ਜਾਨ, ਸਾਨੂੰ ਨਹੀ ਪਹਿਚਾਨਦੀ
ਬੱਸ ਲਾਉਣੀ ਹੀ ਜਾਨਦੀ ,ਬੁਝਾਣੀ ਨਹੀ ਜਾਨਦੀ
ਲੋਕੋ ਸਾਡੀ ਜਿੰਦਾ ਜਾਨ……………………………


ਉਹ ਭੁੱਲ ਬੈਠੀ ਸਾਨੂੰ, ਅਸੀ ਭੁੱਲੇ ਨਹੀ
ਹੱਥ ਬੇਰ ਫ੍ਹੜੇ ਹੋਏ, ਅਜੇ ਡੁੱਲੇ ਨਹੀ
ਕਹਿੰਦੀ ਡੁੱਲੇ ਹੋਏ ਬੇਰ, ਤੁਸੀ ਝੋਲੀ ਪਾ ਲਵੋ
ਛੱਡੋ ਇਧਰੋਂ ਦੀ ਤੁਸੀ ,ਕਿਤੇ ਹੋਰ ਲਾ ਲਵੋ
ਯਾਦ ਬੀਤੇ ਪੱਲ ਜੋ ਕਰਾਉਂਦੇ ਉਹ ਮਾਨਦੀ ਨਹੀ
ਲੋਕੋ ਸਾਡੀ ਜਿੰਦ ਜਾਨ……………………………
ਉਦੋਂ ਆਖਦੀ ਸੀ ਪਿਆਰ, ਕਦੀ ਜੇ ਭੁਲਾਏਂਗਾ
ਕੀਤਾ ਰੱਬ ਕੋਲੋ ਪਾਵੇਂ, ਜੇ ਸਾਨੂੰ ਤੜਫਾਏਂਗਾ
ਸੱਚਾ ਕਰਦੀ ਹਾਂ ਪਿਆਰ, ਕਸਮ ਜਿੰਦ ਜਾਨ ਦੀ
ਹੁਣ ਸਾਹਮਣੇ ਖ੍ਹੜੇ ਹਾਂ, ਸਾਨੂੰ ਨਹੀ ਪਹਿਚਾਨਦੀ
ਗਰੀਬ ਮਿੱਟੀ ਵਿਚ ਰੋਲ,ਅਮੀਰ ਪਈ ਛਾਂਨਦੀ
ਲੋਕੋ ਸਾਡੀ ਜਿੰਦ ਜਾਨ ……………………………….
ਹੋਕਾ ਤੇਰੇ ਉੱਤੇ ਪਾਈਏ ,ਬੁੱਲ ਖੁੱਲਦੇ ਨਹੀ
ਕਿਵੇਂ ਦਿਨ ਉਹ ਭੁੱਲਾਵਾਂ, ਬੀਤੇ ਭੁੱਲਦੇ ਨਹੀ
ਹੰਝੂ ਵੈਣ ਪਾ ਪਾ ਰੋਂਦੇ, ਯਾਦਾਂ ਤੜਫਾਉਂਦੀਆਂ
ਕੁਲਵੰਤ ਭੁੱਲਣਾ ਤਾਂ ਚਾਹੇ, ਹੋਰ ਨੇ ਸਤਾਉਂਦੀਆਂ
ਰਵੇ ਹੱਸਦੀ ਤੇ ਵੱਸਦੀ , ਦੁਆ ਜਾਂਦੇ ਮਹਿਮਾਣ ਦੀ
ਲੋਕੋ ਸਾਡੀ ਜਿੰਦ ਜਾਨ…………………………………
ਲੋਕੋ ਸਾਡੀ ਜਿੰਦ ਜਾਨ ਸਾਨੂੰ ਨਹੀ ਪਹਿਚਾਨਦੀ
ਸਿਰਫ ਲਾਉਣੀ ਹੀ ਜਾਨਦੀ ਬੁਝਾਣੀ ਨਹੀ ਜਾਨਦੀ