ਫੁੱਲਾਂ ਦਾ ਗੁਲਦੱਸਤਾ -ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਸੋਹਣੇ ਫੁੱਲਾਂ ਦਾ ਗੁਲਦੱਸਤਾ, ਇਹ ਸਾਡੀ ਕਸ਼ਮੀਰ ਏ
ਰੰਗ ਬਰੰਗੇ ਫੁੱਲ ਮਹਿਕਦੇ ,ਇਹ ਸਾਡੀ ਤਕਦੀਰ ਏ
ਸੋਹਣੇ ਫੁੱਲਾਂ ਦਾ ਗੁਲਦੱਸਤਾ………………


ਰੰਗ ਬਰੰਗੇ ਫੁੱਲਾਂ ਤਾਂਈ ,ਹੱਥ ਨਾ ਕਿਸੇ ਨੂੰ ਲਾਉਣ ਦਿਓ
ਦੁੱਖ ਸੁੱਖ ਆਪੋ ਦੇ ਵਿਚ ਵੰਡੋ,ਭੇਦ ਨਾ ਗੈਰ ਨੂੰ ਪਾਣ ਦਿਓ
ਨੀਅਤ ਬੁਰੀ ਜੋ ਇਸ ਤੇ ਰੱਖੇ, ਬੱਚ ਕੇ ਨਾ ਉਹ ਜਾਣ ਦਿਓ
ਨਾਮ ਖੁੱਦਾ ਦਾ ਦੁੱਖ ਸੁੱਖ ਵੰਡਣਾ ,ਇਹ ਵੱਡੀ ਜਗੀਰ ਏ
ਸੋਹਣੇ ਫੁੱਲਾਂ ਦਾ ਗੁਲਦੱਸਤਾ……………………..
ਮਜ੍ਹਬਾਂ ਦੇ ਜਨੂੰਨ ਨੂੰ ਛੱਡੋ, ਭਾਈ ਚਾਰਾ ਦੋ ਚਾਰ ਕਰੋ
ਗੀਤਾਂ ,ਗ੍ਰੰਥ,ਕੁਰਾਨ ਤੇ ਬਾਈਬਲ,ਕਹਿੰਦੇ ਕੀ ਵਿਚਾਰ ਕਰੋ
ਕੀ ਹਿੰਦੂ ਕੀ ਸਿੱਖ ਤੇ ਮੋਮਣ, ਇਕ ਦੂਜੇ ਨੂੰ ਪਿਆਰ ਕਰੋ
ਸਾਂਝਾਂ ਦੇ ਫੂੱਲ ਜਿਥੇ ਖਿੱੜਦੇ,ਉਥੇ ਨਾ ਦਿਲ ਦਿਲਗੀਰ ਏ
ਸੋਹਣੇ ਫੁੱਲਾਂ ਦਾ ਗੁਲਦੱਸਤਾ…………………………
ਭਾਰਤ ਮਾਂ ਦੀ ਫੁੱਲਵਾੜੀ ਵਿਚ, ਰੰਗ ਬਰੰਗੇ ਫੁੱਲ ਹੱਸਦੇ ਨੇ
ਪੀਰ, ਪੈਗੰਬਰ ਸੰਤ ਤੇ ਸੂਫੀ, ਝੋਲੀ ਇਸ ਦੀ ਵਿਚ ਵੱਸਦੇ ਨੇ
ਵਤਨ ਪ੍ਰਸਤੀ ਬੰਦਗੀ ਰੱਬ ਦੀ, ਸਾਰੇ ਇਹੀ ਗੱਲ ਦਸੱਦੇ ਨੇ
ਭੁੱਲੇ ਵੀਰਾਂ ਨੂੰ ਘਰ ਮੋੜੋ, ‘ਕੁਲਵੰਤ’ ਮਨਾਉਂਦੀ ਪੀਰ ਏ
ਸ਼ੋਹਣੇ ਫੁੱਲਾਂ ਦਾ ਗੁਲਦੱਸਤਾ……………..
ਸ਼ੋਹਣੇ ਫੁੱਲਾਂ ਦਾ ਗੁਲਦੱਸਤਾ, ਇਹ ਸਾਡੀ ਕਸ਼ਮੀਰ ਏ
ਰੰਗ ਬਰੰਗੇ ਫੁੱਲ ਮਹਿਕਦੇ, ਇਹ ਸਾਡੀ ਤਕਦੀਰ ਏ