ਵੰਡੋ ਪਿਆਰ ਹੀ ਪਿਆਰ (ਗੀਤ) ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

‘ਕੁਝ ਆਉਂਦੀਆਂ ਨੇ ਰੂਹਾਂ ਦੇਣ ਮਿੱਠੜਾ ਪਿਆਰ
ਕੁਝ ਆਉਂਦੀਆਂ ਨੇ ਰੂਹਾਂ ਬਣ ਜਨਮਾਂ ਦਾ ਸਾਥ


ਕੁਝ ਆਉਂਦੀਆ ਨੇ ਰੂਹਾਂ ਬਦਲੇ ਹੀ ਲੈਣ ਨੂੰ
ਤੇ ਕੁਝ ਆਉਂਦੀਆਂ ਨੇ ਰੂਹਾਂ ਕੁਝ ਇੰਂਜ ਕਹਿਣ ਨੂੰ’
ਕਰੋ ਸਭਨਾਂ ਨੂੰ ਪਿਆਰ ਜਿੰਦਗੀ ਦੋ ਦਿਨ ਦੀ
ਇਹ ਅਮੋਲਿਕ ਹੀਰਾ ਨਾ ਜਾਇਓ ਕੋਡੀਆਂ ਦੇ ਭਾਅ ਹਾਰ
ਜਿੰਦਗੀ ਦੋ ਦਿਨ ਦੀ ਕਰੋ ਸਭਨਾਂ ਨੂੰ ਪਿਆਰ………
ਇੰਨੀ ਉਮਰ ਗਜਾਰੀ ਕੀ ਖੱਟਿਆ ਕੀ ਪਾਇਆ
ਵਹਿਲੇ ਫੁਰਸਤ ਦੇ ਵਿਚ ਬਹਿ ਕਦੀ ਹਿਸਾਬ ਲਗਾਇਆ
ਕਿੰਨੇ ਕਰਮ ਕਮਾਏ ਅੱਜ ਨੇ ਕਿੰਨਿਆਂ ਜੀਅ ਦੁੱਖਾਇਆ
ਛੱਡੋ ਝੱਗੜੇ ਝੇੜੇ ਭੇਖ ਵਿਖਾਵਾ ਨਾ ਜਇਓ ਜਿੱਤ ਕੇ ਬਾਜੀ ਹਾਰ
ਜਿੰਦਗੀ ਦੋ ਦਿਨ ਦੀ ਕਰੋ ਸਭਨਾ ਨੂੰ ਪਿਆਰ……………
ਕੁਰਸੀ ਸ਼ੋਹਰਤ ਧੰਨ ਦੋਲਤ ਹਾਸੇ ਛੱਡ ਟੂਰ ਜਾਣਾ
ਵਾਹਦੇ ਜਿੰਨੀ ਮਰਜੀ ਕਰਲੋ ਫੇਰ ਕਦੀ ਮੁੜ ਨਹੀ ਆਉਣਾ
ਅਪਣੇ ਹੱਥੀ ਪਾਲ ਪਲੋਸੇ ਉਹਨਾਂ ਅੱਗ ਭਾਬੜ ਲਾਉਣਾ
ਨਾਂ ਧੀਆਂ ਨਾ ਪੁੱਤਰ ਮਾਪੇ ਮਤਲਬ ਦੇ ਸਭ ਯਾਰ
ਜਿੰਦਗੀ ਦੋ ਦਿਨ ਦੀ ਕਰੋ ਸਭਨਾ ਨੂੰ ਪਿਆਰ……………
ਅਦਲੇ ਦਾ ਬਦਲਾ ਨਹੀ ਲੈਣਾ ਛੱਡਦੇ ਮੰਨ ਦਾ ਮੰਨਣਾ ਕਹਿਣਾ
ਸੱਚ ਸਚਾਈ ਕੁਲਵੰਤ ਆਖਦੀ ਪਿਆਰ ਮੁੱਹਬਤ ਦਾ ਗਹਿਣਾ
ਮਹਿਲ ਚੁਬਾਰੇ ਕਾਰਾਂ ਛੱਡ ਕੇ ਮਾਰ ਬੁੱਕਲ ਕੱਲੇ ਬਹਿਣਾ
ਪੱਲ ਪੱਲ ਦਾ ਹਿਸਾਬ ਜੋ ਹੋਣਾ ਜਦੋਂ ਪੈਣੀ ਜੰਮਾਂ ਦੀ ਮਾਰ
ਜਿੰਦਗੀ ਦੋ ਦਿਨ ਦੀ ਕਰੋ ਸਭਨਾ ਨੂੰ ਪਿਆਰ ਜਿੰਦਗੀ ਦੋ ਦਿਨ ਦੀ
ਇਹ ਅਮੋਲਿਕ ਹੀਰਾ ਨਾ ਜਇਓ ਕੋਡੀੌਆ ਦੇ ਹਾਰ
ਜਿੰਦਗੀ ੋ ਦਿਨ ਦੀ ਕਰੋ ਸਭਨਾਂ ਨੂੰ ਪਿਆਰ ਜਿੰਦਗੀ ਦੋ ਦਿਨ ਦੀ