ਮਜਾਕ (ਗੀਤ) – ਕੁਲਵੰਤ ਕੌਰ ਚੰਨ ਜੰਮੂ ਪੈਰਿਸ ਫਰਾਂਸ

ਰੱਬਾ ਸਾਡੇ ਪਿਆਰ ਨੂੰ ਬਣਾਇਆ ਕਿਉਂ ਮਜਾਕ ਵੇ
ਸਭਨਾ ਦਾ ਸਾਥ ਪਰ ਤੇਰਾ ਕਿਉਂ ਨਹੀ ਸਾਥ ਵੇ

ਰੱਬਾ ਸਾਡੇ ਪਿਆਰ ਨੂੰ ਬਣਾਇਆ………………………
ਜਾਂ ਤੈਨੂੰ ਪਿਆਰ ਕੋਈ ਨਹੀਓ ਕਰਦਾ
ਜਾ ਤੂੰ ਪਿਆਰ ਵਾਲੇ ਵੇਖ ਬਹੁਤ ਸੜ੍ਹਦਾ
ਜਾ ਪਿਆਰ ਹੁੰਦਾ ਕੀ ਤੂੰ ਜਾਨਦਾ ਨਹੀ
ਪਿਆਰ ਅਹਿਸਾਨ ਜਾਂ ਤੂੰ ਮਾਨਦਾ ਨਹੀ
ਤਾਜ਼ ਸਿਰ ਰੱਖੇ ਕਦੀ ਗਲੀਆਂ ਦੀ ਛਾਨਦਾ ਏ ਖਾਕ ਵੇ
ਰੱਬਾ ਸਾਡੇ ਪਿਆਰ ਨੂੰ ਬਣਾਇਆਂ………………………
ਭਾਵੇਂ ਰਾਜਾ ਭਾਵੇਂ ਰੰਕ ਤੂੰ ਹੀ ਵੱਸਦਾ
ਕਰਕੇ ਮਜਾਕ ਵੇਖ ਕਦੀ ਖੂਬ ਹੱਸਦਾ
ਇਕ ਗੱਲ ਦੱਸਾਂ ਤੈਨੂੰ ਸੁਣੀ ਕੰਨ ਖੋਲ ਕੇ
ਲੱਭਣਾ ਨਈਂ ਕੁਝ ਤੈਨੂੰ ਇੰਝ ਮੈਨੂੰ ਰੋਲਕੇ
ਮੈਂ ਛੱਡ ਦੇਂਵਾਂ ਤੈਨੂੰ ਤੂੰ ਦੇ ਸਕਦਾ ਨਹੀਓ ਤਲਾਕ ਵੇ
ਰੱਬਾ ਸਾਡੇ ਪਿਆਰ ਨੂੰ ਬਣਾਇਆ…………………………
ਇਕ ਗੱਲ ਤੈਨੂੰ ਵੀ ਤਾਂ ਜਰੂਰ ਕਹਾਂਗੀ
ਛੱਡਾਂਗੀ ਜ਼ਹਾਨ ਆ ਤੇਰੇ ਕੋਲ ਬਹਾਂਗੀ
ਤੂੰ ਨਾ ਕਰੀ ਪਿਆਰ ਫਿਰ ਪਛਤਾਵੇਂਗਾ
ਪਿਆਰ ਬਣਿਆ ਮਜਾਕ ਤੇਰਾ ਕਿਥੇ ਜਾਵੇਂਗਾ
ਕੁਲਵੰਤ ਉਤੇ ਰਹਿਮ ਕਰੀ ਉਹਦੀ ਤੇਰੇ ਉਤੇ ਤਾਕ ਵੇ
ਰੱਬਾ ਸਾਡੇ ਪਿਆਰ ਨੂੰ ਬਣਾਇਆ ਕਿਉਂ ਮਜਾਕ ਵੇ
ਸਭਨਾ ਦਾ ਸਾਥ ਪਰ ਤੇਰਾ ਕਿਉਂ ਨਹੀ ਸਾਥ ਵੇ