ਕੀ ਲੈਣਾ ਇਸ ਦੁਨੀਆਂ ਕੋਲੋ — ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਛੱਡ ਜਿੰਦੜੀਏ ਭੇਖ ਦਿਖਾਵਾ,ਛੱਡਦੇ ਨੀ ਤੂੰ ਮੰਨ ਪ੍ਰਚਾਵਾ
ਜਿੰਨਾਂ ਵਾਸਤੇ ਕੁਫਰ ਤੋਲਦੀ ਕੋਈ ਨਹੀ ਬਨਣਾ ਤੇਰਾ ਨੀ


ਤੂੰ ਛੱਡਦੇ ਮੇਰਾ ਮੇਰਾ ਨੀ ਤੂੰ ਛੱਡਦੇ ਮੇਰਾ ਮੇਰਾ ਨੀ
ਜਿੰਨਾ ਨਾਲ ਬੜਾ ਹੇਤ ਲਗਾਇਆ, ਮੇਰਾ ਕਹਿ ਮੋਹ ਵਧਾਇਆ
ਸਾਰੇ ਮਤਲਬ ਕੱਢਕੇ ਹੱਸਦੇ, ਰੋ ਰੋ ਹੋਕਿਆਂ ਹਾਲ ਬਨਾਇਆ
ਕੋਈ ਨਾਂ ਤੈਨੂੰ ਚੁੱਪ ਕਰਾਏ,ਫਿਰ ਵੀ ਰੱਬ ਨੂੰ ਤਰਸ ਹੈ ਆਇਆ
ਕਰ ਕਰ ਗੱਲਾਂ ਲੰਘਦੇ ਜਾਂਦੇ ਪਾਪਾ ਲਾਇਆ ਡੇਰਾ ਨੀ
ਤੂੰ ਛੱਡਦੇ ਮੇਰਾ ਮੇਰਾ ਨੀ ਤੂੰ ਛੱਡਦੇ……………………………..
ਭੁੱਲ ਗਏ ਤੈਨੂੰ ਮਾਪੇ ਤੇਰੇ, ਭੈਣ ਭਾਈ ਸੱਕੇ ਸਭ ਜਿਹੜੇ
ਰੁਸ ਬਹਾਰਾਂ ਤੈਥੌ ਗਈਆਂ, ਪੱਤਝੜ ਮੱਲੇ ਤੇਰੇ ਵਿਹੜੇ
ਚਾਅ ਪਲੂਸੀ ਕਰਦੇ ਰਹਿੰਦੇ,ਆਉਣ ਨਾ ਅੱਜ ਲਾਗੇ ਨੇੜੇ
ਕੀ ਮੂੰਹ ਵਿਖਾਉਣਾ ਜਾ ਕੇ, ਕਰਮ ਕਮਾਇਆ ਕਿਹੜਾ ਨੀ
ਤੂੰ ਛੱਡਦੇ ਮੇਰਾ ਮੇਰਾ ਨੀ ਤੂੰ ਛੱਡਦੇ ਮੇਰਾ………………………………….
ਦਿਨ ਰਾਤ ਬੁਰਿਆਈਆਂ ਕਰਦੀ,ਮੋਤ ਦਾ ਡਰ ਰੱਖਿਆ ਨਾ
ਸੁਆਦ ਲਗਾਏ ਝੂਠੇ ਜੱਗ ਦੇ, ਸੁਆਦ ਨਾਮ ਦਾ ਚੱਖਿਆਂ ਨਾ
ਕੁਲਵੰਤ ਜਮਾਂ ਤੋ ਡਰਦੀ ਫਿਰਦੀ, ਇਹਨੂੰ ਬਚਾ ਕੋਈ ਸਕਿਆ ਨਾ
ਅਜੇ ਵੀ ਮੋਕਾ ਸਾਂਭ ਲੈ ਮੁੱਰਖ, ਜਨਮ ਅਮੋਲਕ ਤੇਰਾ ਨੀ
ਤੂੰ ਛੱਡਦੇ ਮੇਰਾ ਮੇਰਾ ਨੀ ਤੂੰ ਛੱਡਦੇ ਮੇਰਾ ………………………………………
ਛੱਡ ਜਿੰਦੜੀਏ ਭੇਖ ਦਿਖਾਵਾ, ਛੱਡਦੇ ਨੀ ਤੂੰ ਮੰਨ ਪ੍ਰਚਾਵਾ
ਜਿੰਨਾ ਵਾਸਤੇ ਕੁਫਰ ਤੋਲਦੀ ਕੋਈ ਨਹੀ ਬਨਣਾ ਤੇਰਾ ਨੀ
ਤੂੰ ਛੱਡਦੇ ਮੇਰਾ ਮੇਰਾ ਨੀ , ਤੂੰ ਛੱਡਦੇ ਮੇਰਾ ਮੇਰਾ ਨੀ