ਜੱਗ ਵਾਲਾ ਮੇਲਾ (ਗੀਤ) ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਜੱਗ ਵਾਲਾ ਮੇਲਾ ਲੋਕੋ, ਘੜੀਆਂ ਕੇ ਪੱਲਾਂ ਦਾ
ਨੇਕ ਕਮਾਈ ਫਿਰ, ਮੁਲ ਪੈਣਾ ਗੱਲਾਂ ਦਾ
ਜੱਗ ਵਾਲਾ ਮੇਲਾ ਲੋਕੋ……………………….


ਨਾਮ ਤੂੰ ਬਗੈਰ ਕੋਈ ਵੀ, ਅਪਣਾ ਨਾ ਹੋਣਾ ਤੇਰਾ
ਛੱਡ ਜਾਣ ਕੱਲੇ ਜਿੰਨਾਂ ਨੂੰ, ਆਖਦਾ ਤੂੰ ਮੇਰਾ ਮੇਰਾ
ਛੱਡ ਜਾਣ ਕੱਲੇ ਜਿੰਨਾਂ ਨੂੰ ਆਖਦਾ ਤੂੰ ਮੇਰਾ ਮੇਰਾ
ਕੀ ਏ ਭਰੋਸਾ ਯਾਰੋ, ਸਾਗਰੀ ਇਹ ਛੱਲਾਂ ਦਾ
ਨੇਕ ਕਮਾਈ ਫਿਰ ਮੁਲ ਪੈਣਾ ਗੱਲਾਂ ਦਾ……………
ਮਾਂ ਬਾਪ ਧੀਆਂ ਪੁੱਤ, ਪਤੀ ਦਾ ਵੀ ਕਾਦਾ ਮਾਣ
ਰੱਬ ਨਾਮ ਤੋ ਬਗੈਰ ਸਾਰੇ, ਜੱਗ ਉੱਤੇ ਝੂਠੇ ਜਾਣ
ਰੱਬ ਨਾਮ ਤੋ ਬਗੈਰ ਸਾਰੇ, ਜੱਗ ਉੱਤੇ ਝੂਠੇ ਜਾਣ
ਛੱਡਦੇ ਗੁਮਾਨ ਮਾਰੀਆਂ, ਝੂਠੀਆਂ ਇਹ ਮੱਲਾਂ ਦਾ
ਨੇਕ ਕਮਾਈ ਫਿਰ, ਮੁੱਲ ਪੈਣਾ ਗੱਲਾਂ ਦਾ……………..
ਹਾਥੀ ਘੋੜੇ ਬੰਗਲੇ,ਇਹ ਮਹਿਲ ਚੁਬਾਰੇ ਛੱਡ
ਰੱਖਣਾ ਨਹੀ ਦੋ ਘੜ੍ਹੀ,ਸਾਹ ਲੈਣਾ ਬਾਹਰ ਕੱਢ
ਰੱਖਣਾ ਨਹੀ ਦੋ ਘੜ੍ਹੀ ,ਸਾਹ ਲੈਣਾ ਬਾਹਰ ਕੱਢ
ਕੁਲਵੰਤ ਥਰ ਥਰ ਕੰਬੇ,ਜਦੋ ਹਿਸਾਬ ਹੋਣਾ ਪੱਲਾਂ ਦਾ
ਨੇਕ ਕਮਾਈ ਫਿਰ, ਮੁੱਲ ਪੈਣਾ ਗੱਲਾਂ ਦਾ ……………………
ਘੜੀਆਂ ਕੇ ਪੱਲਾਂ ਦਾ,ਸਾਗਰੀ ਇਹ ਛੱਲਾਂ ਦਾ
ਹਿਸਾਬ ਹੋਣਾ ਪੱਲਾਂ ਦਾ,ਫਿਰ ਮੁੱਲ ਪੈਣਾ ਗੱਲਾਂ ਦਾ