ਇਕ ਖੱਤ ਉਨ੍ਹਾਂ ਵੀਰਾਂ ਨੂੰ – ਕੁਲਵੰਤ ਕੌਰ ਚੰਨ ਜੰਮੂ ਪੈਰਿਸ ਫਰਾਂਸ

ਵੇ ਵੀਰੋ ਤੁਸੀ ਰੋਲ ਜਵਾਨੀਆਂ ਲਿੱਖ ਦਿਤੀਆਂ ਸੀ ਕਈ ਕਹਾਣੀਆਂ
ਮੇਟ ਪੰਨੇ ਇਤਿਹਾਸ ਦੇ ਕੋਈ ਲਿਖੋ ਨਾ ਨਵੀਆਂ ਕਹਾਣੀਆਂ


ਕਿਤੇ ਰੌਣ ਨਾ ਅੱਲੜ ਜਵਾਨੀਆਂ ,ਕਿਤੇ ਰੌਣ ਨਾ ਭੋਲ ਭੋਲਾਣੀਆਂ
ਨਾ ਲਿਖੋ ਵੇ ਨਵੀਆਂ ਕਹਾਣੀਆਂ……………………………..
ਨਿਰਬਲ ਦੁਰਬਲ ਕਿਸੇ ਅਬਲਾ ਦੀ ਸੇਵਾ ਕਰਨੀ ਲਾਇਆ ਸੀ
ਪੰਜ ਪਿਆਰੇ ਪਰਖ ਕੇ ਦਾਤੇ ਤਾਂਹਿਓ ਸਿੰਘ ਸਜਾਇਆ ਸੀ
ਨੇਕ ਕਮਾਈ ਵੰਡਕੇ ਛੱਕਣਾ ਬਾਬੇ ਨਾਨਕ ਨਾਰਾ ਲਾਇਆ ਸੀ
ਸਾਂਝੇ ਹੱਕ ਦਿਤੇ ਸੀ ਸਭ ਨੂੰ ਇੰਨਸਾਂ ਦਾ ਪਾਠ ਪੜਾਇਆਂ ਸੀ
ਭਰਿਆ ਜੋਸ਼ ਨਿਰਾਲਾ ਸਾਨੂੰ ਪੁੱਤਰਾਂ ਦੀਆਂ ਵਾਰ ਜਵਾਨੀਆਂ
ਕੋਈ ਲਿਖੋ ਨਾ ਨਵੀਆਂ ਕਹਾਣੀਆਂ ……………………………
ਸਾਡੇ ਲਈ ਸੀ ਮਾਪੇ ਵਾਰੇ ਨਾਲੇ ਵਾਰੇ ਚਾਰ ਦੁਲਾਰੇ
ਸੌਂ ਕੰਡਿਆਂ ਤੇ ਸ਼ੁਕਰ ਗੁਜਾਰੇ ਆਖੇ ਮੇਰੇ ਸਿੰਘ ਪਿਆਰੇ
ਦੁਨੀਆਂ ਵਿਚ ਸੋਭਾ ਵੱਖਰੀ ਦਿੱਸਣ ਇਨ੍ਹਾਂ ਦੇ ਰੂਪ ਨਿਆਰੇ
ਸਾਡੇ ਤੋਂ ਸਰਬੰਸ ਲੁਟਾਇਆ ਜੋ ਲੱਖੀ,ਨਾ ਅਰਬ ਖਰਬ ਹਜ਼ਾਰੇ
ਅੱਜ ਬਾਪੂ ਤੇ ਕੀ ਪਈ ਬੀਤੇ ਹੱਥੀ ਪੁੱਤ ਮਿਟਾਉਣ ਨਿਸ਼ਾਨੀਆਂ
ਨਾ ਲਿਖੋ ਵੇ ਨਵੀਆਂ ਕਹਾਣੀਆਂ………………………………
ਕੈਸ ਕਟਾ ਦਸਤਾਰ ਨੂੰ ਪਾਸੇ ਨਾ ਬਣੋ ਦੁਨੀਆਂ ਦੇ ਹਾਸੇ
ਦੋ ਛਿੱਲੜਾ ਦੇ ਪਿੱਛੇ ਲਗ ਕੇ ਦੇਣ ਦਿਲਾਂ ਨੂੰ ਆਪ ਦਿਲਾਸੇ
ਭੈਣ ਭਾਈ ਸਭ ਰੋਂਦੇ ਛੱਡਕੇ ਖੁੱਸ਼ੀਆਂ ਦੇ ਗਲ ਆਪੇ ਵੱਡਕੇ
ਕੌਮ ਦੇ ਬਣਕੇ ਤੁਸੀ ਵੇ ਰਾਖੇ ਢਾਹ ਨਾ ਲਾਇਓ ਕੌਮ ਨੂੰ ਆਪੇ
ਕੁਲਵੰਤ ਪੈਰਿਸ ਤੋ ਲਿਖ ਲਿਖ ਗਾਵੇ ਨਾਂ ਕਰੋ ਵੀਰੋ ਮਨਮਾਨੀਆਂ
ਨਾ ਲਿਖੋ ਵੇ ਨਵੀਆਂ ਕਹਾਣੀਆਂ ਕਿਤੇ ਰੋਣ ਨਾ ਅੱਲੜ ਜਵਾਨੀਆਂ