ਧੀਆਂ ਨੂੰ ਨਾ ਮਾਰੋ (ਗੀਤ)- ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਧੀਆਂ ਨੂੰ ਨਾ ਮਾਰੋ ਵੇ ਇਹ ਹੁੰਦੀਆ ਬਹੁਤ ਪਿਆਰੀਆਂ
ਕੀ ਲੈ ਜਾਵਣ ਥੋਹਡੇ ਕੋਲੋ ਇਹ ਕੂੰਜ਼ਾਂ ਦੀਆਂ ਉਡਾਰੀਆਂ
ਧੀਆਂ ਨੂੰ ਨਾ ਮਾਰੋ ਵੇ…………………………………


ਪਹਿਲਾ ਪੁੱਤ ਮੇਰਾ ਰੋਟੀ ਖਾਏ ਫਿਰ ਤੂੰ ਇਧਰ ਆਈ ਨੀ
ਇਹ ਸਹਾਰਾ ਵਿਚ ਬੁੜਾਪੇ ਤੂੰ ਕਿਹੜੀ ਕਰੇ ਕਮਾਈ ਨੀ
ਢਿੱਡ ਨੂੰ ਗੰਡਾਂ ਦੇ ਦੇ ਕੇ ਜਾਂ ਦਿਨ ਕਮਾਉਣ ਦੇ ਆਏ ਨੇ
ਵਿਚ ਕਰਮਾਂ ਦੇ ਕੀ ਲਿਖਿਆ ਜਾਂ ਦਿਨ ਰੁਆਣ ਦੇ ਆਏ ਨੇ
ਮੈਂ ਨਹੀ ਪੜ੍ਹਨਾ ਬਾਹਰ ਹੀ ਜਾਣਾ ਨੀ ਭਾਵੇਂ ਵੇਚ ਖੇਤ ਕਿਆਰੀਆਂ
ਧੀਆਂ ਨੂੰ ਨਾ ਮਾਰੋ ਵੇ…………………………………….
ਧੀ ਦਾ ਨਾਂ ਸੁਣਕੇ ਜਿਹੜੇ ਬੜਾ ਹੀ ਮੂੰਹ ਬਨਾਉਂਦੇ ਨੇ
ਸੁੱਖਾਂ ਮੰਗ ਮੰਗ ਲਏ ਇਹ ਪੁੱਤਰ ਕਿਵੇਂ ਰਾਹ ਵਿਖਾਉਂਦੇ ਨੇ
ਚੁੱਪ ਬੁੱਡੜੀਏ ਬਹੁਤ ਬੋਲਦੀ ਚੱਟਦੀ ਜਾਵੇ ਦੀਮਾਗ ਮੇਰਾ
ਬੁੱਡੇ ਨੂੰ ਵੀ ਚੁੱਪ ਕਰਾਦੇ ਨੀ ਜੋ ਕਹਿੰਦਾ ਤੇਰਾ ਮੇਰਾ
ਛੁੱਪ ਛੁੱਪ ਹੌਕੇ ਭਰਦੀ ਫਿਰਦੀ ਧੀਆਂ ਦੀਆਂ ਵੇਖ ਫੁੱਲਕਾਰੀਆਂ
ਧੀਆਂ ਨੂੰ ਨਾ ਮਾਰੋ ਵੇ…………………………………….
ਧੀਆਂ ਭਾਵੇਂ ਅੱਧੀ ਖਾਵਣ ਭਾਵੇਂ ਇਹ ਪੂਰੀ ਖਾਂਵਦੀਆਂ
ਕਿਸੇ ਕੋਲੋ ਇਹ ਕੁਝ ਨਾ ਮੰਗਣ ਕਿਸਮਤ ਹੀ ਲੈ ਜਾਂਵਦੀਆਂ
ਧੀਆਂ ਦੁੱਖ ਨਾ ਦੇਣ ਕਿਸੇ ਨੂੰ ਦੁੱਖ ਸੁਣਦੀਆਂ ਸਾਰਿਆਂ ਦਾ
ਢਿੱਡ ਵਿਚ ਕਰਦੇ ਕਤਲ ਜੋ ਲੋਕੋ ਕੀ ਦੱਸਾਂ ਕਰਮਾਂ ਮਾਰਿਆਂ ਦਾ
ਕੀ ਗੱਡੀ ਕੀ ਚੰਨ ਤੇ ਜਾਵਣ ਅਸੀ ਅੱਖੀ ਵੇਖ ਨਿਹਾਰੀਆਂ
ਧੀਆਂ ਨੂੰ ਨੂੰ ਨਾ ਮਾਰੋ ਵੇ………………………………..
ਪੇਕੇ ਭਾਵੇਂ ਇਕ ਸੂਟ ਫੜ੍ਹਾਵਣ ਫਿਰ ਵੀ ਪੜ੍ਹਦੇ ਕਿੰਨੇ ਪਾਵਣ
ਮਾਂ ਬਾਪ ਨਾਲ ਸਾਹ ਲੈਦੀਆਂ ਵੀਰਾਂ ਦੇ ਕਈ ਸ਼ਗਨ ਮਨਾਵਣ
ਭੁੱਲ ਜਾਣ ਆਪੇ ਨੂੰ ਭਾਵੇਂ ਮਾਪਿਆਂ ਦੀ ਨਾ ਯਾਦ ਭੁਲਾਵਣ
ਦੂਰ ਦੁਰਾਡੇ ਵਿਚ ਪ੍ਰਦੇਸਾਂ ਬੈਠੀਆਂ ਲਿੱਖ ਲਿੱਖ ਰੌ ਰੌ ਗਾਵਣ
ਧੀ ਕਿਸੇ ਦੀ ਮਾਂ ਵੀ ਮੇਰੀ ਧੀ ਮਾਂ ਦੀਆਂ ਗੱਲਾਂ ਨਿਆਰੀਆਂ
ਧੀਆਂ ਨੂੰ ਨਾ ਮਾਰੋ ਵੇ ਇਹ ਹੁੰਦੀਆਂ ਬਹੁਤ ਪਿਆਰੀਆਂ
ਕੀ ਲੈ ਜਾਵਣ ਥੋਹਡੇ ਕੋਲੋ ਇਹ ਕੂੰਜ਼ਾਂ ਦੀਆਂ ਉਡਾਰੀਆਂ
ਧੀਆਂ ਨੂੰ ਨਾ ਮਾਰੋ ਵੇ