ਅੱਜ ਦਾਦੀ ਮਾਂ ਬੜੀ ਖੁੱਸ਼ ਸੀ – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਮੋਟੇ ਮੋਟੇ ਅੱਖਾਂ ਤੇ ਲੱਗੇ ਐਨਕ ਦੇ ਸ਼ੀਸ਼ੇ ਚੂੰਨੀ ਦੇ ਪੱਲੇ ਨਾਲ ਸਾਫ ਕਰਦੀ , ਦੂਰ ਖੜ੍ਹੀ ਪੁੱਤਰ ਨੂੰ ਪਹਿਚਾਨਦੀ ,ਪਰ ਪੁੱਤਰ ਮਾਂ ਬਾਪ ਦੀ ਹੱਡ ਭੰਨਵੀ ਕਮਾਈ ਦੀ ਮੇਹਨਤ ਨੂੰ ਰਾਜ਼ਿਆਂ ਤੇ ਅਮੀਰਾਂ ਦੀ ਪਹਿਚਾਣ ਬਣਾ , ਮਾਂ ਨੂੰ ਦੂਰੋ ਇਸ਼ਾਰੇ ਨਾਲ  ਬਾਏ ਬਾਏ ਕਹਿ ਮਾਂ ਸ਼ਾਮ ਕੋ ਮਿਲਤੇ ਹੈ ਤਾਂ ਮਾਂ ਦੇ ਹੱਥੌ ਉਹ ਐਨਕ ਦਾ ਸ਼ੀਸ਼ਾ ਜਿਹੜਾ ਵਿਚੋ ਕਈ ਵਾਰੀ ਡਿੱਗ ਚੁੱਕਾ ਸੀ

ਪਰ ਮਾਂ ਸਾਂਭ ਲੈਦੀ ਪਰ ਅੱਜ ਤਾਂ ਉਹ ਕੰਬਦੇ ਹੱਥਾਂ ਵਿਚੋਂ ਡਿੱਗ ਕੇ ਚਕਨਾ ਚੂਰ ਹੋ ਗਿਆ । ਐਨਕ ਨਾ ਹੋਣ ਕਰਕੇ ਪੁੱਤਰ ਨੂੰ ਠੀਕ ਤਰ੍ਹਾਂ ਨਾਲ ਵੇਖਿਆ ਵੀ ਨਹੀ ਤੇ ਨੂੰਹ ਪੁੱਤਰ ਤੇ ਛੌਟਾ ਪੋਤਰਾ ਸ਼ਾਮ ਦਾ ਵਾਹਦਾ ਕਰ ਚਲੇ ਜਾਂਦੇ ਹਨ । ਭਾਵੇਂ ਨੂੰਹ ਪੁੱਤਰ ਨੇ ਸਿੱਖੀ ਸੰਭਾਲੀ ਹੋਈ ਹੈ , ਪਰ ਬੱਚਿਆਂ ਨੇ ਵੇਖਿਆਂ ਦਾੜੀ ਕੱਟਾ ਕੇ ,ਕੁੜੀ ਨੇ ਵਾਲ ਕਟਾ ਕੇ ਅਪਣੀ ਪੰਜਾਬੀ ਮਾਂ ਬੋਲੀ ਨੂੰ ਬੋਲਦੇ ਸ਼ਰਮ ਤੇ ਛੋਟਾ ਸਮਝਣ ਲੱਗ ਪਏ ਸਨ । ਕਲ ਫਿਰ ਟੀ .ਵੀ ਸੋਹਣੀ ਧਰਤੀ ਤੇ ਪੰਜਾਬੀ ਪ੍ਰੋਗਰਾਮ ਸੀ , ਮਾਂ ਬੜੀ ਸ਼ੋਕੀਨ ਸੀ ਪੰਜਾਬੀ ਪ੍ਰੋਗਰਾਮ ਦੀ , ਬੱਚੇ ਅਪਣੇ ਹਿੰਦੀ ਤੇ ਇੰਗਲਿਸ਼ ਚੈਨਲ ਹੀ ਲਾਈ ਰੱਖਦੇ ਸਨ , ਗੁਆਂਡ ਤੋਂ ਸੁਖਵੀਨ ਤਾਂ ਸਿਰਫ ਮਾਂ ਜੀ ਨੂੰ ਕਹਿਣ ਆਈ ਸੀ ਕਿ ਮਾਂ ਜੀ ਤੁਸੀ ਕਲ ਸ਼ਾਮੀ ਸਾਡੇ ਘਰ ਹੀ ਚਾਹ ਪੀਣੀ ਨਾਲੇ ਪੰਜ ਵੱਜੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਆਉਣਾ ਹੈ ਸੋਹਣੀ ਧਰਤੀ , ਮਾਂ ਖੁੱਸ਼ ਹੋ ਜਾਂਦੀ ਪਰ ਨਾਲ ਹੀ ਚੁੱਪ ਹੋ ਗਈ , ਮਾਂ ਕੀ ਹੋਇਆ ? ਅੱਜ ਪੁੱਤਰ ਦੇਵ ਆਇਆ ਹੈ , ਤਾਂ ਕੋਈ ਗੱਲ ਨਹੀ ਮਾਂ ਜੀ ਤੁਹਾਡਾ ਪੁੱਤਰ ਪਾਲ ਜੀ ਵੀ ਆ ਜਾਂਦੇ ਹਨ ਡਿਊਟੀ ਤੋਂ ਫਿਰ ਅਸੀਂ ਇਧਰ ਹੀ ਆ ਜਾਵਾਂਗੇ ,ਕਿਉਂਿਕ ਪਾਲ ਤੇ ਦੇਵ ਹਮ ਉਮਰ , ਜਮਾਤੀਏ ਤੇ ਦੋਵੇਂ ਹੀ ਚਮੜੀ ਦੇ ਮਾਹਿਰ ਡਾਕਟਰ ਸਨ ,ਬਹੁਤ ਪਿਆਰੇ ਸੁਭਾਅ ਦੇ ਤੇ ਮਜਾਕੀਏ ਵੀ ਸਨ । ਪਰ ਮਾਂ ਜੀ ਅੱਜ ਤੁਸੀ ਉਦਾਸ ਕਿਉਂ ਹੋ ਕਿਉਂਕਿ ਸੁਖਵੀਨ ਇਕ ਸ਼ੋਸ਼ਲ ਵਰਕਰ ਤੇ ਪੰਜਾਬੀ ਸ਼ੇਰਨੀ ਬੱਚੀ ਹੈ ।ਅੱਜ ਮਾਂ ਨੇ ਅਪਣਾ ਦਿੱਲ ਉਸ ਦੇ ਅੱਗੇ ਫੋਲ ਹੀ ਦਿਤਾ , ਤੇ ਪੂਰੀ ਕਹਾਣੀ ਸੁਨਾਉਣ ਲੱਗੀ । ਮੈਂ ਜਦੋਂ ਸੋਹਣਾ ਜਿਹਾ ਪੰਜਾਬੀ ਸਿੱਖ ਬੱਚਾ ਸੋਹਣੀ ਜਿਹੀ ਸਵਾਰੀ ਦਾੜੀ ਤੇ ਸੋਹਣੇ ਪੰਜਾਬੀ ਪਹਿਰਾਵੇ ਵਿਚ ਵੇਖਦੀ ਹਾਂ ,ਤਾਂ ਦੇਵ ਦੇ ਬਾਪੂ ਨੂੰ ਅਪਣੇ ਨਾਲ ਨਾਲ ਟੁਰਦੇ ਵੇਖ ਇਹੀ ਗੱਲਾਂ ਕਰਦਾ ਸੁਣਦੀ ਹਾਂ , ਵੇਖ ਨਿਹਾਲ ਕੌਰੇ ਕਿੰਨੀ ਚੰਗੀ ਪਰਵਸ਼ ਇਸ ਦੇ ਮਾਂ ਬਾਪ ਨੇ ਕੀਤੀ , ਕਿੰਨਾਂ ਚੰਗਾ ਲੱਗਦਾ ਹੈ, ਅਪਣਾ ਵਿਰਸਾ ,ਪੰਜਾਬੀ ਮਾਂ ਬੋਲੀ ,ਵੱਡਿਆਂ ਦਾ ਸਤਿਕਾਰ ਕਰਨਾ ,ਪਰ ਕਸਰ ਤਾਂ ਅਸੀ ਵੀ ਨਹੀ ਸੀ ਛੱਡੀ ,ਅਪਣੇ ਵਕਤ ਦੇ ਹਿਸਾਬ ਨਾਲ ,ਪਰ ਸਾਡੀ ਕਿਸਮਤ ਨੇ ਸਾਡਾ ਸਾਥ ਨਹੀ ਦਿਤਾ , ਫਿਰ ਆਪ ਮੁਹਾਰੇ ਬੋਲ ਪੈਂਦੀ ਹੈ, ਕਿਉਂ ਨਹੀ ਵਾਹਿਗੁ