ਸਮਝ ਜਾਣਗੇ (ਗੀਤ) ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਸਮਝ ਲੈਣਗੇ ਸਮਝਣ ਵਾਲੇ , ਕਦਰ ਜਿੰਨਾਂ ਨੂੰ ਯਾਰਾਂ ਦੀ
ਬਰਫਾਂ ਨੂੰ ਕੀ ਸਮਝਣਗੇ, ਅੱਗ ਲਾਈ ਜਿੰਨਾਂ ਪਿਆਰਾਂ ਦੀ
ਸਮਝ ਲੈਣਗੇ ਸਮਝਣ ਵਾਲੇ………………………………
ਯਾਦਾਂ ਦੇ ਫੁੱਲ ਲੈ ਕੇ ਕੋਈ ,ਵੇਖੋ ਪਏ ਹਾਰ ਪਰੌਂਦੇ ਨੇ
ਵੇਖ ਤਮਾਸ਼ਾ ਆਖਣ ਕੋਈ ਇਹ ਐਂਵੇ ਪਏ ਰੋਂਦੇ ਨੇ
ਸਮਝ ਨਾ ਮੈਨੂੰ ਲੋਕੋ ਕੀ, ਗਾਇਆ ਮੈਂ ਗੀਤ ਏ
ਸਮਝ ਜਾਣਗੇ ਬਿੰਨ ਬੋਲੇ ,ਇਹ ਸੱਜਣਾ ਦੀ ਪ੍ਰੀਤ ਏ
ਪਰਖ ਕਦਰ ਤਾਂ ਉਹ ਹੀ ਪਾਉਂਦੇ, ਕਦਰ ਜਿੰਨਾਂ ਨੂੰ ਪਿਆਰਾ ਦੀ
ਸਮਝ ਲੈਣਗੇ ਸਮਝਣ ਵਾਲੇ…………………………………
ਦਰਦ ਲਕੋ ਕੇ ਸੀਨੇ ਦੇ ਵਿਚ, ਰੱਖੇ ਲੋਕੋ ਇੰਨੇ ਨੇ
ਅਸਮਾਨੀ ਤਾਰੇ ਬੇਦਰਦੋ,ਟਿਮਟਮਾਉਂਦੇ ਜਿੰਨੇ ਨੇ
ਵੇਖੋਗੇ ਤੇ ਸੋਚੋਗੇ ਕਿਵੇਂ, ਵੱਗਦੇ ਅੱਥਰੂ ਰੋਕ ਗੇ
ਸੁਨੋਗੇ ਗੀਤ ਜਦੋ ਮੇਰੇ ,ਨਾ ਰੋਕੋਗੇ ਨਾ ਟੋਕੋਗੇ
ਪਤਝ੍ਹੜ ਵੇਖੀ ਜਿੰਦਗੀ ਦੇ ਵਿਚ ,ਉਹ ਕਦਰ ਪਾਉਣ ਬਹਾਰਾਂ ਦੀ
ਸਮਝ ਲੈਣਗੇ ਸਮਝਣ ਵਾਲੇ……………………………………..
ਅੱਖੀਆਂ ਨੇ ਪੱਥਰਾਈਆਂ ਸਾਸਾਂ ,ਬਾਜੋ ਸੱਜਣਾ ਰੁਕ ਗਈਆਂ
ਵਹਿੰਦੇ ਦਰਿਆ ਨਦੀਆਂ ,ਹਾੜੇ ਮੇਰੇ ਸੁਣ ਸੁੱਕ ਗਈਆਂ
ਕੁਲਵੰਤ ਭਰੇਂਦੀ ਹੋਕੇ ਫਿਰਦੀ ,ਲਿੱਖ ਲਿੱਖ ਗੀਤਾਂ ਲੋਕੋ ਵੇ
ਸੁਣ ਲਓ ਮੇਰੇ ਹਾੜੇ ਨਾ ,ਹੱਥ ਫ੍ਹੜ ਰੋਕੋ ਮੈਨੂੰ ਲੋਕੋ ਵੇ
ਸੱਜਣ ਪ੍ਰਦੇਸੀ ਜਿੰਨਾਂ ਦੇ ਰਹਿੰਦੇ, ਕੀ ਜਿੰਦਗੀ ਉਹਨਾਂ ਨਾਰਾਂ ਦੀ
ਸਮਝ ਲੈਣਗੇ ਸਮਝਣ ਵਾਲੇ…………………………………………….
ਸਮਝ ਲੈਣਗੇ ਸਮਝਣ ਵਾਲੇ, ਕਦਰ ਜਿੰਨਾਂ ਨੂੰ ਯਾਰਾਂ ਦੀ
ਬਰਫਾਂ ਨੂੰ ਕੀ ਸਮਝਣਗੇ ,ਅੱਗ ਲਾਈ ਜਿੰਨਾ ਪਿਆਰਾਂ ਦੀ