ਸਭ ਥਾਂਈ ਤੂੰ ਵੱਸਦਾ (ਧਾਰਮਿਕ ਗੀਤ) – ਕੁਲਵੰਤ ਕੌਰ ਚੰਨ ਜੰਮੂ ਪੈਰਿਸ ਫਰਾਂਸ

ਸਵਾਲ ਬੰਦੇ ਦਾ :- ?
ਇਹ ਵੀ ਤੇਰਾ ਸ਼ਹਿਰ ਏ , ਤੇ ਉਹ ਵੀ ਤੇਰਾ ਸ਼ਹਿਰ ਏ
ਉਥੇ ਇੰਨੀਆਂ ਕਿਉਂ ਰਹਿਮਤਾਂ,ਇਥੇ ਇੰਨਾ ਕਿਉਂ ਕਹਿਰ ਏ
ਉਹ ਵੀ ਤੇਰਾ ਸ਼ਹਿਰ ਏ………………………….
ਜਵਾਬ ਰੱਬ ਦਾ :—-
ਸਾਰੇ ਮੇਰੇ ਧੀਆਂ ਨੇ ਤੇ , ਸਾਰੇ ਹੀ ਮੇਰੇ ਪੁੱਤ ਨੇ
ਵਿਦਕਰਾ ਨਹੀ ਕੀਤਾ, ਦਿਤੇ ਸਾਰੇ ਪਾਸੇ ਸੁੱਖ ਨੇ
ਜਿਵੇਂ ਦੀ ਨਿਅਤ ਤੋਹਡੀ ਉਂਵੇਂ ਕੰਮ ਹਿੱਸੇ ਆਏ ਨੇਮੈਂ
ਤਾ ਚਿੱਤ ਸੱਚ ਪਾਸੇ, ਤੁਸੀ ਝੂੱਠ ਚਿੱਤ ਲਾਏ ਨੇ
ਜਿਵੇਂ ਦਾ ਕਰੋਗੇ ਮੇਰੀ ਉਵੇਂ ਦੀ ਹੀ ਮਿਹਰ ਏ
ਇਹ ਵੀ ਮੇਰਾ ਸ਼ਹਿਰ ਏ, ਤੇ ਉਹ ਵੀ ਮੇਰਾ ਸ਼ਹਿਰ ਏ……….
ਇਮਤਿਹਾਨ ਲੈ ਕੇ ਤੇਰੇ, ਪਰਖ ਫਿਰ ਕਰਨੀ ਸੀ
ਪਾਸ ਜਿਹੜਾ ਹੋਵੇ , ਅੱਖ ਉਸੇ ਤੇ ਹੀ ਧਰਨੀ ਸੀ
ਗੱਡੀਆਂ, ਚੁਬਾਰੇ , ਧੰਨ, ਧੀਆਂ ਪੁੱਤ ਖੇਲਣੇ ਨੂੰ
ਧੁੱਪ,ਹਵਾ,ਪਾਣੀ ਦਿਤੇ,ਸਾਹ ਨਾਲ ਮੇਰੇ ਮੇਲਣੇ ਨੂੰ
ਛੱਪੜਾਂ ਤੋ ਖੈਰਾਂ ਮੰਗੇ, ਨਾਲ ਸਾਗਰਾਂ ਦੇ ਵੈਰ ਏ
ਇਹ ਵੀ ਮੇਰਾ ਸ਼ਹਿਰ ਏ ਤੇ ਉਹ ਵੀ ਮੇਰਾ ਸ਼ਹਿਰ ਏ……………..
ਸਦਾ ਸੱਚ ਬੋਲਦਾ ਮੈਂ ਤਾਂ, ਝੂਠ ਕਦੇ ਨਹੀਓ ਬੋਲਦਾ
ਵਾਹਦੇ ਕੀਤੇ ਮੇਰੇ ਨਾਲ, ਉਹ ਖਾਤੇ ਕਿਉਂ ਨ੍ਹੀ ਖੋਲਦਾ
ਸ਼ੌਹਰਤਾਂ ਤੇ ਲਾਲਚਾਂ ਨੇ ਇਥੇ , ਆਣ ਤੈਨੂੰ ਘੇਰਿਆ
ਝੂਠਾ ਮੇਰਾ ਪਿਆਰ ਲੱਗੇ, ਵਲ ਪਾਪਾਂ ਮੂੰਹ ਫੇਰਿਆ
ਉਹੋ ਪੁੱਤ ਮਿਲੇ ਤੈਨੂੰ , ਜੋ ਚਲਾਈ ਇਥੇ ਲਹਿਰ ਏ
ਇਹ ਵੀ ਮੇਰਾ ਸ਼ਹਿਰ ਏ ਤੇ ਉਹ ਵੀ ਮੇਰਾ ਸ਼ਹਿਰ ਏ………………
ਹੇਤ ਜਿੰਨਾ ਨਾਲ ਲਾਇਆ,ਪਿਆਰ ਜਿੰਨਾ ਨਾਲ ਪਾਇਆ
ਉਹਨਾਂ ਚੁੱਕ ਵੇਖ ਹੱਥੀ ਅੱਜ, ਰਾਹ ਗੋਰ ਦਾ ਵਿਖਾਇਆ
‘ਕੁਲਵੰਤ’ ਚਾਰੇ ਪਾਸੇ ਵੇਖੇ,ਵੇਖ ਨੀਵੀਂਆਂ ਨੇ ਪਾਂਵਦੇ
ਤੜਫੇ ਨਿਮਾਣੀ ਕੱਲੀ , ਨਾ ਕੋਈ ਸੁਣਦੇ ਸੁਨਾਵਦੇ
ਛੱਡ ਉੱਠ ਰਾਹ ਫ੍ਹੜ, ਜਿਹੜਾ ਰਹਿਮਤਾਂ ਦਾ ਸ਼ਹਿਰ ਏ…………
ਜਿਥੇ ਪੈਣੀ ਤੈਨੂੰ ਖੈਰ ਏ, ਜਿਹੜਾ ਰਹਿਮਤਾਂ ਦਾ ਸ਼ਹਿਰ ਏ
ਜਿਹੜਾ ਰਹਿਮਤਾਂ ਦਾ ਸ਼ਹਿਰ ਏ ,ਰਹਿਮਤਾਂ ਦਾ ਸ਼ਹਿਰ ਏ ।