ਮੇਰੇ ਗ਼ਮ (ਗੀਤ) – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਸਭ ਆਖਦੇ ਬੜੇ ਸੋਹਣੇ ਗੀਤ ਨੇ
ਭੁੱਲ ਗਏ ਸੱਜਣਾ ਦੀ ਇਹ ਪ੍ਰੀਤ ਨੇ
ਇਹ ਸਾਨੂੰ ਬੜਾ ਸਤਾਂਉਂਦੇ ਨੇ
ਇਹ ਤਾਂ ਮੇਰੇ ਗ਼ਮ ਕਰਾਂਉਂਦੇ ਨੇ
ਇਹ ਤਾਂ ਮੇਰੇ…………………
ਇਕ ਦਿਲ ਇਕ ਜਾਨ ਖ੍ਹੜੇ ਸੀ
ਦਿਲ ਵਿਚ ਅਰਮਾਨ ਬੜੇ ਸੀ
ਬੇਦਰਦ ਆਈ ਇਕ ਖੂਨੀ ਹਵਾ ਸੀ
ਰਹੇ ਤੱਕਦੇ ਲੈ ਗਈ ਸਭ ਉੜਾ ਸੀ
ਹਾਸੇ ਮੈਥੋਂ ਹੱਸ ਹੱਸ ਲੰਘਦੇ ਤੇ, ਬੀਤੀਆਂ ਯਾਦ ਕਰਾਉਂਦੇ ਨੇ
ਇਹ ਤਾਂ ਮੇਰੇ ਗ਼ਮ …………………
ਕੀ ਲਾਈਆਂ ਸੀ ਅਸੀ ਆਸਾਂ ਸੋਹਣਿਆ
ਕੀ ਪਾਈਆਂ ਸੀ ਅਸੀ ਬਾਤਾਂ ਸੋਹਣਿਆ
ਚਕਨਾ ਚੂਰ ਹੋਏ ਸਾਡੇ ਸਭ ਸਪਨੇ ਨੇ
ਗ਼ਮ,ਰੋਣੇ,ਤਾਨੇ ਸਾਡੇ ਸਭ ਅਪਣੇ ਨੇ
ਮੈਨੂੰ ਕਰਨ ਮਖੋਲ ਨਾਲੇ, ਸੰਭਲੋ ਦਾ ਪਾਠ ਪੜਾਉਂਦੇ ਨੇ
ਇਹ ਤਾਂ ਮੇਰੇ…………………
ਕੈਸੀ ਲਿਖੀ ਤਕਦੀਰ ਝੱਲੀ ਮੇਰੀ ਏ
ਪਈ ਵਿਰਾਨ ਤਸਵੀਰ ਕੱਲੀ ਮੇਰੀ ਏ
ਨੈਣੋਂ ਜੋਤ ਬੁਲਾਂ ਦੇ ਹਾਸੇ ਸੋਏ ਵੇ
ਡਰ ਲੁੱਕ ਉਹ ਇਕ ਪਾਸੇ ਹੋਏ ਵੇ
‘ਕੁਲਵੰਤ’ ਦਾ ਨਾਂ ਲੈਣੋ, ਝੱਕਦੇ ਸ਼ਰਮਾਉਂਦੇ ਨੇ
ਇਹ ਤਾਂ ਮੇਰੇ……………………
ਸਭ ਆਖਦੇ ਬੜੇ ਸੋਹਣੇ ਗੀਤ ਨੇ
ਭੁੱਲ ਗਏ ਸੱਜਣਾ ਦੀ ਪ੍ਰੀਤ ਨੇ
ਇਹ ਸਾਨੂੰ ਬੜਾ ਸਤਾਉਂਦੇ ਨੇ
ਇਹ ਤਾਂ ਮੇਰੇ ਗ਼ਮ ਕਰਾਉਂਦੇ ਨੇ