ਮਾਂ ਦੀ ਗੋਦੀ ਦਾ ਨਿੱਘ (ਗੀਤ) – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਭਾਵੇਂ ਭੈਣਾਂ ਨੇ ਦੁਨੀਆ ਦਾ, ਲਾਡ ਲਡਾਇਆ ਨੀ ਮਾਂ
ਜੋ ਮੰਗਿਆ ਸੀ ਉਹੀ ਖੁਆਇਆ, ਪਿਆਇਆ ਨੀ ਮਾਂ
ਤਰਸਾਂ ਤੇਰੇ ਪਿਆਰ ਨੂੰ ਮਾਂ, ਤਰਸਾਂ ਤੇਰੇ ਪਿਆਰ ਨੂੰ ਮਾਂ
ਸੱਚ ਦੱਸਾਂ ਤੇਰੀ ਗੋਦੀ ਦਾ ਨਿੱਘ, ਨਾ ਆਇਆ ਨੀ ਮਾਂ
ਮੇਰਾ ਕੀ ਕਸੂਰ ਨੀ ਮਾਂ, ਕਿਉਂ ਹੋਈ ਮੈਥੋ ਦੂਰ ਨੀ ਮਾਂ
ਇਕ ਵਾਰੀ ਬਹਿ ਮੇਰੇ ਕੋਲ ਨੀ ਮਾਂ , ਦੁੱਖ ਦੱਸਾਂ ਫੋਲ ਨੀ ਮਾਂ
ਪਰਖ ਤਾਂ ਪੁੱਤਰ ਅਪਣੇ ਨੂੰ, ਦਵਾਂ ਸਾਹਾਂ ਦੇ ਨਾਲ ਤੋਲ ਨੀ ਮਾਂ
ਨਾਲ ਕਲੇਜੇ ਲਾ ਕੇ ਮੈਨੂੰ , ਮੇਰਾ ਪਿਆਰਾ ਪੁੱਤ ਬੋਲ ਨੀ ਮਾਂ
ਮੈਂ ਬਾਪ ਦਾ ਰੋਲ ਵੀ ਕਰਦਾ ਰਿਹਾ, ਮਾਂ ਲੱਭਦਾ ਹੋਕੇ ਭਰਦਾ ਰਿਹਾ
ਮੈਂ ਸਭ ਨੂੰ ਗੱਲ ਨਾਲ ਲਾਇਆ, ਕੱਢ ਮੱਤਲਬ ਹੋਇਆ ਪਰਾਇਆਂ
ਅੱਜ ਫੁਲ ਫੁਲ ਬੈਂਹਦੀ ਮਾਂ, ਪੋਤੇ ਪੋਤੀਆਂ ਦੀ ਠੰਡੜੀ ਛਾਂ ਦਾਦੀ ਮਾਂ
ਕਦੀ ਕਾਰਾਂ ਵਿਚ ਜ਼ਹਾਜ਼ਾ ਵਿਚ, ਛੋਟਾ ਤੈਨੂੰ ਪੁੱਤ ਘੁੰਮਾਉਂਦਾ ਨੀ ਮਾਂ
ਮੇਰੇ ਦਿਲ ਦੀਆ ਰੀਝਾਂ ਦਿਲ ਵਿਚ ਨੇ, ਤੈਨੂੰ ਅੱਜ ਸੁਨਾਵਾਂ ਨੀ ਮਾਂ
ਇਕ ਵਾਰੀ ਆ ਵਾਰ ਨੀ ਮਿਰ੍ਹਚਾਂ, ਦੁੱਖਾਂ ਦੀਆਂ ਕੱਟ ਭਲਾਵਾਂ ਨੀ ਮਾਂ
ਤੇਰਾ ਪੁੱਤਰ ਰਾਜਾ ਬਣ ਬੈਠਾ, ਪਿਆਰ ਬਾਜੋ ਗਰੀਬ ਕਹਾਵਾਂ ਨੀ ਮਾਂ
ਸੁਣ ਲੈ ਅਵਾਜ਼ ਮੇਰੀ ਵਾਜ਼ਿਆਂ, ਨਾਲ ਤੈਨੂੰ ਘਰ ਲਿਆਵਾਂ ਨੀ ਮਾਂ
ਕੁਲਵੰਤ ਵੀ ਹੱਥ ਜੋੜ ਪਈ ਕਹਿੰਦੀ , ਮਾਂ ਬਾਜ ਹੰਨੇਰ ਹੈ ਛਾਇਆ
ਬਲਦੇਵ ਬਾਜਵਾ ਹੀਰ ਸਲੇਟੀ, ਗੁਰਦੀਸ਼ਪਾਲ ਵਿਆਹ ਲਿਆਇਆ
ਸੋਹਣੇ ਪੋਤੇ ਪੋਤੀਆਂ ਹੱਸ ਹੱਸ ਘਰ ਵਿਹੜਾ, ਅੱਜ ਰੁਸ਼ਨਾਇਆ
ਪਰ ਤੇਰੀ ਗੋਦੀ ਦਾ ਨਿੱਘ ਨੀ ਮਾਂ , ਮੈਨੂੰ ਕਿਤੇ ਵੀ ਨਾ ਆਇਆ