ਭਾਗ ਚੰਗੇਰੇ ਮੇਰੇ (ਧਾਰਮਿਕ ਗੀਤ)

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ
ਪੈਰਿਸ ਫਰਾਂਸ
ਬਾਟੇ ਵਿਚ ਪਤਾ ਨਹੀ ਕੀ, ਘੋਲ ਕੇ ਪਿਲਾ ਗਿਆ
ਜਨਮਾਂ ਦਾ ਗੇੜ ਨੀ ਔ, ਪਲਾਂ ਚੋਂ ਮੁਕਾ ਗਿਆ
ਬਾਟੇ ਵਿਚ ਪਤਾ ਨਹੀ ਕੀ …………………………….
ਪੰਜ ਪਿਆਰੇ ਆਏ , ਆਏ ਸੱਜ ਧੱਜ ਕੇ
ਬੋਲਦੇ ਜੈਕਾਰੇ ਨੂੰ ਔ , ਸਹੀਓ ਗੱਜ ਗੱਜ ਕੇ
ਸੁਣ ਕੇ ਜੈਕਾਰੇ ਮੇਰਾ, ਲੂੰ ਲੂੰ ਫੁੱਲਿਆ
ਆਣ ਬੂਹੇ ਖ੍ਹੜਾ ਮੰਨ, ਜਨਮਾਂ ਦਾ ਭੁੱਲਿਆ
ਜਿੰਦਗੀ ਦਾ ਮਤਲਬ ਕੀ ਏ,ਔ ਪੱਲਾਂ ਚੋਂ ਸਮਝਾ ਗਿਆ
ਬਾਟੇ ਵਿਚ ਪਤਾ ਨਹੀ ਕੀ…………………………………
ਭਾਗ ਚੰਗੇਰੇ ਮੇਰੇ, ਬੈਠ ਗਈ ਸੰਗਤ ਵਿਚ
ਖੁੱਲੇ ਕਪਾਟ ਮੇਰੇ, ਚੂਲਾ ਮਿਲਿਆ ਪੰਗਤ ਵਿਚ
ਵਾਰ ਸਰਬੰਸ ਸਾਨੂੰ, ਗੱਲ ਨਾਲ ਲਾਇਆ ਸੀ
ਸਭ ਦਾ ਪਿਆਰ ਛੱਡ, ਸਾਡੇ ਨਾਲ ਪਾਇਆ ਸੀ
ਸੁੱਧ-ਬੱਧ ਭੁੱਲ ਗਈ ਮੈਂ ਤਾਂ ,ਜਦੋ ਅਪਣਾ ਬਣਾ ਗਿਆ
ਬਾਟੇ ਵਿਚ ਪਤਾ ਨਹੀ ਕੀ……………………………………
ਕੁਲਵੰਤ ਹੱਥ ਜੋੜ ਖ੍ਹੜੀ, ਕ੍ਰਿਪਾ ਕਰ ਦੋ ਨਿਮਾਣੀ ਤੇ
ਕਾਹਦਾ ਅਸੀ ਮਾਣ ਕਰਦੇ, ਬੁਲਬਲ੍ਹਾ ਹਾਂ ਪਾਣੀ ਤੇ
ਧੀਆਂ ਪੁੱਤ ਭੈਣ ਭਾਈ, ਨਾਤਾ ਦੁਨੀਆਂ ਇਹ ਫਾਨੀ ਦਾ
ਸਭ ਕੁਝ ਝੂਠ ਲੋਕੋ, ਬੋਲ ਇਕ ਇਕ ਸੱਚ ਗੁਰਬਾਣੀ ਦਾ
ਕੰਡਿਆ ਤੇ ਆਪੇ ਸੁੱਤਾ, ਮਹੱਲ ਸਾਡੇ ਉਹ ਬਣਾ ਗਿਆ
ਬਾਟੇ ਵਿਚ ਪਤਾ ਨਹੀ ਕੀ……………………………………..
ਬਾਟੇ ਵਿਚ ਪਤਾ ਨਹੀ ਕੀ ਘੋਲ ਕੇ ਪਿਲਾ ਗਿਆ
ਜਨਮਾਂ ਦਾ ਗੇੜ ਨੀ ਔ ? ਪਲਾਂ ਚੋ ਮੁਕਾ ਗਿਆ।