ਪਿਆਰ ਦੇ ਰੰਗ (ਗਜ਼ਲ) – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਵੇਖੋ ਪਿਆਰ ਦੇ ਰੰਗ ਵੇ ਲੋਕੋ
ਝੋਲੀ ਭਰ ਭਰ ਗ਼ਮ ਵੇ ਲੋਕੋ
ਕਰਦਾ ਨਹੀ ਪਰ ਹੋ ਜਾਂਦਾ ਏ
ਹੋ ਜਾਂਦਾ ਫਿਰ ਧੋ ਜਾਂਦਾ ਏ
ਅਪਣਾ ਪਰਾਇਆ ਭੁੱਲ ਜਾਂਦਾ ਏ
ਵਿਚ ਕੱਖਾਂ ਦੇ ਰੁੱਲ ਜਾਂਦਾ ਏ
ਵੱਖਰਾ ਹੋ ਜਾਏ, ਕੋਈ ਢੰਗ ਵੇ ਲੋਕੋ
ਵੇਖੋ ਪਿਆਰ ਦੇ ਰੰਗ ਵੇ ਲੋਕੋ
ਸਭਨਾ ਦੇ ਨਾਲ ਨਾਤੇ ਤੋੜ ਕੇ
ਬਹਿ ਜਾਂਦਾ ਫਿਰ ਮੂੰਹ ਮੋੜ ਕੇ
ਛੱਡ ਚਾਨਣ ਫਿਰ ਹਨੇਰੇ ਲੋੜੇ
ਖਾਣਾ ਪੀਣਾ ਸੱਭ ਕੁਝ ਛੋੜੇ
ਕਿਉਂ ਗ਼ਮ ਲੈਣੇ ,ਮੰਗ ਵੇ ਲੋਕੋ
ਵੇਖੋ ਪਿਆਰ ਦੇ ਰੰਗ ਵੇ ਲੋਕੋ
ਕੁਲਵੰਤ ਪਿਆਰ ਨਜ਼ਾਰਾ ਤੱਕਿਆ
ਮਿਲਿਆ ਗ਼ਮ ਜੋ ਹਿੱਸੇ ਬੱਚਿਆ
ਸਾਨੂੰ ਸੋਹਣੇ ਸਾਡੇ ਯਾਰ ਨੇ ਪੱਟਿਆ
ਨਹੀ ਭੁੱਲਦਾ ਹੁਣ ਰੋ ਰੋ ਖੱਪਿਆ
ਕੈਸੀ ਪੈ ਗਈ , ਗੰਢ ਵੇ ਲੋਕੋ
ਵੇਖੋ ਪਿਆਰ ਦੇ ਰੰਗ ਵੇ ਲੋਕੋ
ਝੋਲੀ ਭਰ ਭਰ ਗ਼ਮ ਵੇ ਲੋਕੋ