ਦੁੱਖ ਕੋਣ ਸੁਣੇ (ਗੀਤ) ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਅਸੀ ਕਿਥੇ ਜਾ ਖਲੋਈਏ, ਜਿੰਦੇ ਦੁੱਖ ਕਿਦੇ ਅੱਗੇ ਰੋਈਏ
ਸਾਰੇ ਕਰਦੇ ਮਜ਼ਾਕ,ਕੋਈ ਵੀ ਨਾ ਦੇਵੇ ਅੱਜ ਸਾਡਾ ਸਾਥ
ਸਾਰੇ ਕਰਦੇ ਮਜਾਕ , ਕੋਈ ਵੀ ਨਾ ਦੇਵੇ ਸਾਡਾ ਸਾਥ………..


ਰੂਪ ਮੇਰੇ ਵਿਚ ਧੀਆਂ, ਸਦਾ ਦੇਣ ਬੰਦੇ ਸਾਥ
ਦੁੱਖ ਸੁੱਖ ਉਹ ਵੰਡਾਉਣ,ਨਾ ਵੇਖ ਦਿਨ ਰਾਤ
ਪਿਆਰ ਵੀਰਾਂ ਨੂੰ ਕਰਨ,ਜਿੰਦ ਜਾਨ ਮਾਂ ਬਾਪ
ਰਹਿਣ ਮਹਿਲਾ ਵਿਚ ਭਾਵੇਂ, ਝੌਪੜੀ ਨਿਵਾਸ
ਸਾਰੇ ਕਰਦੇ ਮਜ਼ਾਕ ,ਕੋਈ ਵੀ ਨਾ ਦੇਵੇ ਸਾਡਾ ਸਾਥ………….
ਕੀਤਾ ਪੁੱਤਾਂ ਨੂੰ ਪਿਆਰ,ਹੋਕੇ ਪਾਉਣ ਲੁੱਕ ਲੁੱਕ
ਫੁੱਲ ਤੋੜ ਦਿਤੇ ਹੱਥੀ,ਲਾਏ ਕੰਡਿਆਂ ਦੇ ਰੁੱਖ
ਸੁੱਖ ਲੱਭਦੇ ਜਿੰਨਾਂ ਤੋ ,ਮਿਲੇ ਝੋਲੀ ਭਰ ਦੁੱਖ
ਧੀਆਂ ਕੁੱਖ ਵਿਚ ਮਾਰ, ਕਹਿੰਦੇ ਲੱਗਿਆ ਸਰਾਪ
ਸ਼ਾਰੇ ਕਰਦੇ ਮਜ਼ਾਕ, ਕੋਈ ਵੀ ਨਾ ਦੇਵੇ ਸਾਡਾ ਸਾਥ……………….
ਧੀਆਂ ਸੁਣਦੀਆਂ ਧੁੱਖ, ਬੁੱਡੇ ਮਾਪਿਆ ਦਾ ਕਹਿਣਾ
ਕਰੋ ਧੀਆਂ ਨੂੰ ਪਿਆਰ, ਜੇ ਸਦਾ ਸੁੱਖੀ ਰਹਿਣਾ
ਕੁਲਵੰਤ ਸਾਰਿਆਂ ਨੂੰ ਆਖੇ ,ਧੀ ਘਰ ਦਾ ਸ਼ਿੰਗਾਰ
ਖੁੱਸ਼ਹਾਲ ਜਿੰਦਗਾਨੀ, ਹੋਈਏ ਰੱਬ ਤੋ ਵੀ ਪਾਸ
ਫਿਰ ਕਹਿਣਾ ਨਹੀਓ ਪੈਣਾ, ਦੇਵੇ ਨਾ ਸਾਡਾ ਸਾਥ
ਨਾ ਕੋਈ ਕਰੇਗਾ ਮਜਾਕ,ਦੇਣ ਸਾਰੇ ਸਾਡਾ ਸਾਥ……………
ਹੋਵੇ ਰੱਬ ਦਾ ਵੀ ਸਾਥ,ਖੁੱਸ਼ਹਾਲ ਦਿਨ ਰਾਤ
ਸੁੱਖਾਂ ਭਰੀ ਰਾਤ ਹੋਵੇ, ਦਿਨ ਖੁੱਸ਼ੀ ਪ੍ਰਭਾਤ।