ਝੂਠ ਤੇ ਸੱਚ ਦੀ ਬਹਿਸ (ਕਵਿਤਾ)

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ
ਭਾਵੇਂ ਝੂਠ ਦੇ ਪੈਰ ਨਹੀ ਹੁੰਦੇ ਆਖਦੇ ਹਨ, ਪਰ ਇਹ ਅਪਣੇ ਪੈਰਾਂ ਤੋ ਬਗੈਰ ਵੀ ਉਥੇ ਪਹੁੰਚ ਜਾਂਦਾ ਹੈ ਜਿਥੇ ਸੱਚ ਛਾਤੀ
ਤਾਣ ਕੇ ਖ੍ਹੜਾਂ ਹੁੰਦਾ ਹੈ । ਇਹ ਅਪਣੇ ਵਾਰਾਂ ਨਾਲ ਅਪਣੀ ਪੂਰੀ ਵਾਹ ਲਾਉਂਦਾ ਹੈ ਪਰ ਪੇਸ਼ ਨਾ ਜਾਂਦੀ ਤੇ ਵੀ ਇਹੀ
ਕਹਿੰਦਾ ਹੈ
(ਝੂਠ)
ਝੂਠ ਵੀ ਸਾਨੂੰ ਲੈ ਗਿਆ ਇਕ ਵਾਰੀ ਅਪਣੇ ਘਰ ਸੀ
ਸੱਚ ਨੂੰ ਛੱਡ ਕੇ ਇਕ ਪਾਸੇ ਸਜਾਏ ਕਈ ਸੱਪਨੇ ਸੀ
ਫਰੇਬ ਮਕਾਰੀ ਢੋਂਗ ਪਖੰਡੀ, ਲਾਲਚ ਠੱਗੀ ਇਹਦੇ ਨਾਲ
ਆਕੜ ਆਕੜ ਟੁਰਦਾ ਫਿਰਦਾ ਅੱਖਾਂ ਦੱਸ ਕੇ ਲਾਲੋ ਲਾਲ
(ਸੱਚ)
ਸੱਚ ਵਿਚਾਰਾ ਘਰ ਸੀ ਬੈਠਾ ਸ਼ਾਤ ਸੁਭਾਅ ਸੁੱਖਾਂ ਦੇ ਨਾਲ
ਪ੍ਰੇਮ ਪਿਆਰ ਦਇਆ ਰੱਬ ਡਰਨਾ ਦੁੱਖ ਤਕਲੀਫਾ ਲੈ ਕੇ ਨਾਲ
ਬੜਾ ਧੀਰਜ ਤੇ ਸ਼ਾਤ ਸਾਗਰ ਏ ਮਿੱਠ ਮਿੱਠਾ ਸਹਿਜ ਬੋਲਦਾ
ਤੰਗ ਜਮਾਨਾ ਸਾਰਾ ਭਾਵੇਂ ਕਰਦਾ ਫਿਰ ਵੀ ਨਾ ਉਹ ਜਰਾ ਡੋਲਦਾ
( ਝੂਠ)
ਇਕ ਦਿਨ ਝੂਠ ਕੋਲੋ ਸੀ ਲੰਘਿਆ ਸੱਚ ਨੂੰ ਵੇਖ ਜਦੋ ਖੰਘਗਿਆ
ਛਾਤੀ ਤਾਨ ਸੱਚ ਖ੍ਹੜਾ ਸੀ ਝੂਠ ਨੂੰ ਜਿਵੇਂ ਸੱਪ ਨੇ ਸੀ ਡੰਗਿਆ
ਝੂਠ ਦੇ ਘਰ ਮਹਫਿਲ ਸੀ ਲੱਗੀ ਸੱਚ ਵਿਚਾਰਾ ਕੱਲਾ ਇਕ ਪਾਸੇ
ਸੱਚ ਨੂੰ ਕੀ ਡਰਾ ਸਕਦੇ ਸੀ ਝੂਠ ਫਰੇਬੀਆਂ ਦੇ ਝੂਠੇ ਬਈ ਹਾਸੇ
(ਸੱਚ)
ਵਾਧੂ ਸ਼ੱਕ ਬਹੁਤੀਆਂ ਕੱਸਵਟੀਆਂ ਸੱਚ ਘਰ ਬੈਠੀਆਂ ਸਾਰੀਆਂ
ਨਿਮੋਝੂਣ ਬੰਸਤ ਬਹਾਰਾ ਪੱਤਝ੍ਹੜ ਦੀਆਂ ਸੁਣ ਕਿਲਕਾਰੀਆਂ
ਦਿੰਦਾ ਫਿਰੇ ਤੱਸਲੀਆਂ ਸੱਚ ਇਹ ਪੱਥਰ ਤੇ ਲਕੀਰ ਤਾਂ ਸੱਭ ਏ
ਝੂਠ ਦੇ ਪੈਰ ਕਦੀ ਨਹੀ ਹੁੰਦੇ ਸੱਚ ਦੇ ਨਾਲ ਸਦਾ ਹੀ ਰੱਬ ਏ
(ਝੂਠ)
ਨੀਹਾਂ ਪੁਟੀਆਂ ਮਹਿਲ ਉਸਾਰੇ ਵੱਸਣ ਲਈ ਆ ਗਏ ਨੇ ਸਾਰੇ
ਉਪਰੋ ਹੱਸਦੇ ਪਏ ਸੀ ਇਹ ਸਭ ਵਿਚੋ ਮਰੇ ਪਏ ਨੇ ਵਿਚਾਰੇ
ਹੁਣ ਵੀ ਕੀ ਏ ਪੱਲ ਵੀ ਕੀ ਏ ਧਰਤੀ ਛੱਤ ਅਸਮਾਨੀ ਵੇਖਣ
ਜਿੰਦਗੀ ਦੀਆਂ ਲਕੀਰਾਂ ਨੂੰ ਪਏ ਵੇਖਣ ਕਦੀ ਹੱਥੀ ਮੇਟਣ
(ਸੱਚ)
ਸੱਚ ਆਖਦਾ ਝੂਠ ਨੇ ਬੀਮਾਰੀਆ ਤੋਹਮਤਾਂ ਸੀ ਪੱਲੇ ਪਾਈਆਂ
ਰੱਬ ਦੇ ਘਰ ਨਿਬੇੜਾ ਹੈ ਝੂਠ ਦੇ ਘਰ ਕਿਵੇਂ ਤਰੇੜਾਂ ਆਈਆਂ
ਹੋਲੀ ਹੋਲੀ ਸਾਰੇ ਹੀ ਛੱਡ ਗਏ ਜਿੰਨਾ ਲਈ ਸੀ ਮਾਰਾਂ ਮੱਲਦਾ
ਮਾਰ ਦੋਹੱਥੜੇ ਭੱਭਾਂ ਮਾਰੇ ਪਤਾ ਨਹੀ ਸੀ ਮੈਨੂੰ ਇਸ ਪੱਲ ਦਾ
( ਝੂਠ)
ਰੱਬ ਤੋ ਦੂਰ ਝੂਠ ਵੀ ਹੱਸਦਾ ਦੂਰੋ ਬੈਠਾ ਕੁਲਵੰਤ ਨੂੰ ਪਿਆ ਦੱਸਦਾ
ਮੈਂ ਤਾਂ ਬੰਦਾ ਹਾਂ ਮੱਤਲਬ ਦਾ ਮੇਰੇ ਕੋਲੋ ਕੋਈ ਬੱਚ ਨਹੀ ਸਕਦਾ
ਹਾਰ ਹਮੇਸ਼ਾ ਹੁੰਦੀ ਹੀ ਮੇਰੀ ਫਿਰ ਵੀ ਨਾਂ ਮੈਂ ਛੱਡਾ ਹੇਰਾ ਫੇਰੀ
ਝੂਠ ਆਪੇ ਨੂੰ ਦੇਵੇ ਤੱਸਲੀਆਂ ਆਖਿਰ ਸੱਚ ਜਿੱਤ ਹੋਣੀ ਸੀ ਤੇਰੀ