ਅੱਜ ਲੋਹੜੀ ਦੇ ਤਿਉਹਾਰ ਤੇ ਜੋ ਧੀਆਂ ਦੀਆਂ ਲੋਹੜੀਆਂ ਮਨਾਂਉਦੇ ਪਏ ਹਨ ਲੱਖ ਲੱਖ ਵਧਾਂਈਆਂ ਭੇਜਦੀ ਹਾਂ । ਜੋ ਧੀਆਂ ਨੂੰ ਬੋਝ ਸਮਝ ਕੇ ਕੁੱਖਾਂ ਵਿਚ ਮਾਰ ਮਕਾਂਉਂਦੇ ਹਨ ਉਹਨਾਂ ਕਰਮਾਂ ਮਾਰਿਆ ਦੀ ਕਹਾਣੀ ਗੀਤ ਵਿਚ ਬਿਆਨ ਕਰ ਰਹੀ ਹਾਂ (ਕੁਲਵੰਤ ਕੌਰ ਚੰਨ ਜੰਮੂ ਪੈਰਿਸ ਫਰਾਂਸ)

ਵੇਖੋ ਕਰਮਾਂ ਮਾਰਿਆਂ ਨੂੰ ( ਗੀਤ)
ਧੀਆਂ ਨੂੰ ਮਾਰ ਮੁਕਾਂਉਂਦੇ, ਜਿੰਦਗੀ ਵਿਚ ਸੁੱਖ ਨਹੀ ਪਾਉਂਦੇ
ਪੁੱਤਰਾਂ ਦੀਆਂ ਆਸਾਂ ਲਾਈਆਂ , ਵੇਖੋ ਕਿਵੇਂ ਪਾਉਣ ਦੁਹਾਈਆਂ
ਪੁੱਤਰਾਂ ਦੀਆਂ ਆਸਾਂ ਲਾਈਆਂ…………..
ਪਹਿਲੀ ਧੀ ਦੇ ਬਾਅਦ ਇਹਨਾਂ ਨੇ ਛੇ-ਸੱਤ ਮਾਰ ਮੁਕਾਈਆਂ
ਮਾਂ ਪਈ ਲੱਭਦੀ ਨੂੰਹ ਪਿਆਰੀ,ਧੀਆਂ ਆਸ ਭਰਜਾਈਆਂ
ਬਾਪੂ ਲੱਭੇ ਸਹਾਰਾ ਅਪਣਾ, ਅੱਜ ਨੋਬਤਾਂ ਕਿਥੇ ਆਈਆਂ
ਵਿਚ ਕਹਿਚਹਰੀਆਂ ਮਾਪੇ, ਪਿੱਟ ਪਿੱਟ ਪਾਉਂਦੇ ਕਿਵੇਂ ਦੁਹਾਈਆਂ
ਪੁੱਤਰਾਂ ਦੀਆਂ ਆਸਾਂ ਲਾਈਆਂ……………………..
ਲਾਈ ਬੀਮਾਰੀ ਪੱਲੇ ਕੁਝ ਨਾ, ਪੁੱਤਰਾਂ ਦੇ ਚਾਵਾਂ ਵਾਲੇ
ਗੱਲੀ ਗੱਲੀ ਵਿਚ ਰੁੱਲਦੇ ਫਿਰਦੇ, ਬੂਹਿਆਂ ਤੇ ਲੱਗੇ ਤਾਲੇ
ਮੈਂ ਤੇਰਾ ਬਾਪ ਇਹ ਤੇਰੀ ਮਾਂ, ਪੁੱਤਰਾਂ ਕਿਹੜੇ ਦਿਨ ਵਿਖਾਲੇ
ਮਾਰ ਮੁਕਾ ਧੀਆਂ ਨੂੰ ਅਸੀ ,ਗੱਲ ਆਪ ਮੁਸੀਬਤਾਂ ਪਾਈਆਂ
ਪੁੱਤਰਾਂ ਦੀਆਂ ਆਸਾਂ ਲਾਈਆਂ…………………….
ਚੁੱਪ ਕਰ ਬੁੱਡੇ ਬੋਲ ਨਾ ਬਹੁਤਾ, ਇਹ ਬੁੱਡੀ ਲੈ ਜਾ ਨਾਲੇ
ਜਾ ਧੀਆਂ ਕੋਲ ਨੱਠ ਜਾ ਇਥੋ, ਜਿਊਂਦੇ ਰਹਿਣ ਮੇਰੇ ਸਾਲੇ
ਲੋਕੀ ਨਾਲ ਬਹੁਤੇਰੇ ਮੇਰੇ,ਮੇਰਾ ਹਰ ਦੁੱਖ ਸੁਨਣੇ ਵਾਲੇ
ਛੱਡਦੇ ਆਸ ਤੂੰ ਮੇਰੀ ਬੁੱਡੇ, ਮੈਥੋ ਨਾ ਮਿਲਣ ਕਮਾਈਆਂ
ਪੁੱਤਰਾਂ ਦੀਆਂ ਆਸਾਂ ਲਾਈਆਂ………………………
ਪਹੁੰਚ ਗਈ ਧੀ ਸਾਰ ਹੀ ਸੁਣਦੇ,ਮਾਂ ਧੀ ਗੱਲ ਲੱਗ ਰੋਈਆਂ
ਬਾਪੂ ਆਖੇ ਉਏ ਰੱਬਾ ਘਰ ਮੇਰੇ, 6-7 ਧੀਆਂ ਕਿਉਂ ਨਾ ਹੋਈਆਂ
ਅੱਖਾਂ ਖੁੱਲੀਆਂ ‘ਕੁਲਵੰਤ’ ਨੂੰ ਆਖੇ,ਆਖਿਰ ਧੀਆਂ ਕੰਮ ਨੇ ਆਈਆਂ
ਸਰਾਪ ਆਖਦੀ ਧੀਆਂ ਦਾ ਲੱਗਾ, ਜੋ ਮਾਂ ਹੱਥੀ ਮਾਰ ਮੁਕਾਈਆਂ
ਪੁੱਤਰਾਂ ਦੀਆਂ ਆਸਾਂ ਲਾਈਆਂ……………………….
ਪੁੱਤਰਾਂ ਦੀਆਂ ਆਸਾਂ ਲਾਈਆਂ,ਵੇਖੋ ਕਿਵੇਂ ਪਾਉਣ ਦੁਹਾਈਆਂ
ਧੀਆਂ ਨੂੰ ਮਾਰ ਮੁਕਾਂਉਂਦੇ, ਸੁੱਖ ਜਿੰਦਗੀ ਵਿਚ ਨਹੀ ਪਾਉਂਦੇ