ਮਾਂ ਕਦੀ ਨਹੀ ਲੱਭਣੀ

ਕੀਤੀ ਦਿੱਲ ਤੋਂ ਦੁਆ ਮਾਂ ਦੀ , ਖਾਲੀ ਨਹੀ ਜਾਂਵਦੀ
ਟੁਰ ਗਈ ਜੇ ਇਕ ਵਾਰੀ ਮੁੜ, ਕਦੀ ਨਹੀ ਆਂਵਦੀ
ਕੀਤੀ ਦਿੱਲ ਤੋਂ ਦੁਆ……………………..


ਆਪ ਗਿੱਲੇ ਜਾ ਸੋਂਵੇ ਸੁੱਕੇ ਛਾਤੀ , ਨਾਲ ਲਾਂਵਦੀ
ਦੁੱਖ ਝੱਲੇ ਭਾਵੇਂ ਕਿੰਨੇ ਕਿਸੇ ਨੂੰ , ਨਾ ਸੁਨਾਂਵਦੀ
ਧੀਆਂ ਪੁੱਤ ਪ੍ਰਦੇਸੀ ਵਹਿੜੇ ਘੋੜੀਆਂ,ਹੀ ਗਾਂਵਦੀ
ਭਾਵੇਂ ਭੁੱਲ ਜਾਣ ਪੁੱਤ , ਮਾਂ ਨਾਂ ਕਦੇ ਭੁਲਾਂਵਦੀ
ਦਿਲੋਂ ਨਿਕਲੇ ਜੇ ਹੂਕ ਬਦ-ਦੂਆ ਬਣ ਜਾਂਵਦੀ
ਕੀਤੀ ਦਿੱਲ ਤੋਂ ਦੂਆ ………………………..
ਭਾਵੇਂ ਵੇਖੀ ਏ ਗਰੀਬੀ , ਭਾਵੇਂ ਬਣ ਬੈਠੀ ਰਾਣੀ
ਦੁਨੀਆਂ ਦੇ ਵਿਚ ਲੋਕੋ , ਕੋਈ ਮਾਂ ਦਾ ਸਾਨੀ
ਪਛਤਾਉਣਗੇ ਉਹ ਪੁੱਤ , ਜਿੰਨਾਂ ਮਾਂ ਨਾ ਪਹਿਚਾਨੀ
ਲੱਖ ਆਉਂਦੀਆਂ ਮੁਸੀਬਤਾਂ ਕਦੀ ਨਹੀਓਂ ਘਬਰਾਂਵਦੀ
ਕੀਤੀ ਦਿੱਲ ਤੋਂ ਦੁਆ……………………………….
ਗੱਲ ਪਿਆਰ ਨਾਲ ਕਰ , ਜੇ ਕਦੀ ਸਮਝਾਂਵਦੀ
ਚੁੱਪ ਕਰ ਬੁੱਡੀ ਹੋ ਗਈ ,ਸਮਝ ਤੈਨੂੰ ਨਹੀ ਆਂਵਦੀ
ਮਾਂ ਕੋਲੋ ਸਭ ਸਿੱਖ, ਕਿਉਂ ਲੜੇ ਮਾਂਪਿਆਂ ਦੇ ਨਲ
ਧੀਆਂ ਪੁੱਤਰਾਂ ਦਾ ਦੁੱਖ ‘ਕੁਲਵੰਤ’ ਹੋ ਜਾਏ ਬੇਹਾਲ
ਮਾਂ ਲੁੱਕ ਲੁੱਕ ਰੋਵੇ , ਕਿਸੇ ਨੂੰ ਦੁੱਖ ਨਾ ਸੁਨਾਂਵਦੀ
ਕੀਤੀ ਦਿੱਲ ਤੋਂ ਦੁਆ……………………………
ਕੀਤੀ ਦਿੱਲ ਤੋਂ ਦੁਆ ਮਾਂ ਦੀ ਖਾਲੀ ਨਹੀ ਜਾਂਵਦੀ
ਟੁਰ ਗਈ ਜੇ ਇਕ ਵਾਰੀ ਮੁੜ ਕਦੀ ਨਹੀ ਆਂਵਦੀ