ਪੰਜਾਬੀ ਬੋਲੀ ਬੋਲਦੇ

ਬੜੇ ਲੱਗਦੇ ਪਿਆਰੇ ਜਿਹੜੇ ਮਾਂ ਪੰਜਾਬੀ ਬੋਲਦੇ
ਹੋਣ ਲੱਖ ਪ੍ਰਦੇਸੀ ਮਾਂ ਨੂੰ ਨਾਲ ਹਿਰਿਆਂ ਦੇ ਤੋਲਦੇ
ਬੜੇ ਲੱਗਦੇ ਪਿਆਰੇ ਜਿਹੜੇ ਮਾਂ …………………..

ਮੇਹਨਤਾਂ ਮਸ਼ੱਕਤਾਂ ਤੋਂ ਜਦੋਂ ਹੁੰਦੇ ਵਹਿਲੇ ਨੇ
ਕਰਦੇ ਨੇ ਗੱਲਾਂ ਮਾਂ ਤੂੰ ਕਿੰਨ੍ਹੇ ਦੁੱਖ ਝੇਲੇ ਨੇ
ਪੰਜ ਦਰਿਆਵਾਂ ਪੁੱਤ ਗੋਦੀ ਤੇਰੇ ਖੇਲੇ ਨੇ
ਪੁੱਤ ਤੇਰੇ ਜਾਣ ਜਿਥੇ ਲਾ ਦਿੰਦੇ ਮੇਲੇ ਨੇ
ਨੱਚ ਪੈਣ ਗੋਰੇ ਪੰਜਾਬੀ ਦਿਲਾਂ ਦੇ ਰਾਗ ਜਦੋਂ ਖੋਲਦੇ
ਬੜੇ ਲੱਗਦੇ ਪਿਆਰੇ ਜਿਹੜੇ ਮਾਂ………………….

ਮਾਂ ਘਬਰਾਂਈ ਨਾ ਨੀ ਐਂਵੇ ਦਿਲ ਤੂੰ ਦੁਖਾਈ ਨਾ
ਪੁੱਤ ਤੇਰੇ ਦੂਰ ਬੈਠੇ ਗੱਲ ਕਿਸੇ ਦੀ ਚੋਂ ਆਈ ਨਾ
ਪੁੱਤ ਇਹ ਪੰਜਾਬੀ ਤੇਰੇ ਕਿਸੇ ਕੋਲੋ ਕਿਹੜੇ ਘੱਟ ਨੇ
ਪਾ ਪਾ ਇਥੇ ਗਿੱਧੇ ਕੱਢੇ ਧੀਆਂ ਤੇਰੀਆਂ ਨੇ ਵੱਟ ਨੇ
ਪੰਜਾਬ ਤੇ ਪੰਜਾਬੀਆਂ ਨੂੰ ਨਾ ਲਗੇ ਨਜ਼ਰ ਹੱਥ ਜੋੜਦੇ
ਬੜੇ ਲੱਗਦੇ ਪਿਆਰੇ ਜਿਹੜੇ ਮਾਂ ………………………

‘ਕੁਲਵੰਤ’ ਧੀ ਏ ਪੰਜਾਬ ਦੀ ਪੈਰਿਸ ਭਾਵੇਂ ਰਹਿੰਦੀ ਏ
ਮਾਂ ਬੋਲੀ ਛੱਡਣੀ ਨਹੀ ਉਹ ਸਾਰਿਆਂ ਨੂੰ ਕਹਿੰਦੀ ਏ
ਵੰਡਦੀ ਏ ਗੀਤ ਮਾਏ ਚੰਨ ਲਿੱਖ ਲਿੱਖ ਗਾ ਕੇ
ਜਰਾ ਵੀ ਨਹੀ ਬਦਲੀ ਜੰਮੂ ਫਰਾਂਸ ਭਾਵੇਂ ਆ ਕੇ
ਪੈਣ ਉਹੁਨੂੰ ਹੌਲ ਜਦੋਂ ਸਿੱਖ ਟੇਬਲਾਂ ਤੇ ਘਰ ਹਿੰਦੀ ਬੋਲਦੇ
ਬੜੇ ਲੱਗਦੇ ਪਿਆਰੇ ਜਿਹੜੇ ਮਾਂ……………………

ਬੜੇ ਲੱਗਦੇ ਪਿਆਰੇ ਜਿਹੜੇ ਮਾਂ ਪੰਜਾਬੀ ਬੋਲਦੇ
ਹੋਣ ਲੱਖ ਪ੍ਰਦੇਸੀ ਮਾਂ ਨੂੰ ਨਾਲ ਹਿਰਿਆਂ ਦੇ ਤੋਲਦੇ